ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵੀਂ ਟੀਮ ਲਖਨਊ ਜਾਇੰਟਸ ਲਈ ਬੁਰੀ ਖਬਰ ਸਾਹਮਣੇ ਆਈ ਹੈ। ਟੀਮ ਲਖਨਊ ਜਾਇੰਟਸ ਦਾ ਗੇਂਦਬਾਜ਼ ਮਾਰਕ ਵੁੱਡ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਦਸ ਦਈਏ ਕਿ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਕੂਹਣੀ ਤੇ ਸੱਟ ਲੱਗਣ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਲਖਨਊ ਦੀ ਟੀਮ ਨੇ ਉਨ੍ਹਾਂ ਦੀ ਜਗ੍ਹਾ ਕਿਸੇ ਖਿਡਾਰੀ ਨੂੰ ਅਜੇ ਤੱਕ ਸ਼ਾਮਲ ਨਹੀਂ ਕੀਤਾ ਹੈ।
ਮੈਗਾ ਨਿਲਾਮੀ ਵਿੱਚ ਲਖਨਊ ਦੀ ਟੀਮ ਨੇ 7.5 ਕਰੋੜ ਦੀ ਕੀਮਤ ਵਿੱਚ ਵੁੱਡ ਨੂੰ ਖਰੀਦਿਆ ਸੀ। ਉਸ ਦੀ ਸੱਟ ਕਾਰਨ ਲਖਨਊ ਦੀ ਟੀਮ ਵੱਡੀ ਮੁਸੀਬਤ ਵਿੱਚ ਫਸ ਗਈ ਹੈ। ਲਖਨਊ ਟੀਮ ਵਿੱਚ ਮਾਰਕ ਵੁੱਡ ਤੋਂ ਇਲਾਵਾ ਜੇਸਨ ਹੋਲਡਰ, ਮਾਰਕਸ ਸਟੋਇਨਿਸ ਅਤੇ ਦੁਸ਼ਮੰਤਾ ਚਮੀਰਾ ਵਿਦੇਸ਼ੀ ਖਿਡਾਰੀ ਹਨ। ਇਨ੍ਹਾਂ ‘ਚੋਂ ਹੋਲਡਰ ਅਤੇ ਸਟੋਇਨਿਸ ਪਹਿਲੇ ਕੁਝ ਮੈਚਾਂ ਲਈ ਉਪਲਬਧ ਨਹੀਂ ਹੋਣਗੇ। ਦਸ ਦਈਏ ਕਿ ਉਹ ਇੰਗਲੈਂਡ ਦਾ ਤੀਜਾ ਖਿਡਾਰੀ ਹੈ ਜੋ ਸੱਟ ਕਾਰਨ IPL 2022 ਤੋਂ ਬਾਹਰ ਹੋ ਗਿਆ ਹੈ।
----------- Advertisement -----------
IPL 2022 ਤੋਂ ਪਹਿਲਾਂ ਟੀਮ ਲਖਨਊ ਜਾਇੰਟਸ ਨੂੰ ਵੱਡਾ ਝਟਕਾ, ਤੇਜ਼ ਗੇਂਦਬਾਜ਼ ਮਾਰਕ ਵੁੱਡ ਹੋਏ ਬਾਹਰ
Published on
----------- Advertisement -----------
----------- Advertisement -----------