IPL-2022 ‘ਚ ਅੱਜ ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਟੀਮਾਂ ਆਪਣੇ ਪਹਿਲੇ ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਨਵੀਆਂ ਹਨ, ਪਰ ਉਨ੍ਹਾਂ ਕੋਲ ਤਜ਼ਰਬੇਕਾਰ ਅਤੇ ਸਟਾਰ ਖਿਡਾਰੀਆਂ ਦੀ ਫੌਜ ਹੈ। ਹਾਰਦਿਕ ਪੰਡਯਾ ਗੁਜਰਾਤ ਟਾਈਟਨਸ ਦੇ ਕੈਪਟਨ ਹੋਣਗੇ ਅਤੇ ਕੇ.ਐਲ ਰਾਹੁਲ ਲਖਨਊ ਲਈ ਕਪਤਾਨੀ ਕਰਦੇ ਨਜ਼ਰ ਆਉਣਗੇ।
ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਵਿਚ ਸ਼ੁਭਮਨ ਗਿੱਲ, ਮੈਥਿਊ ਵੇਡ, ਰਿਧੀਮਾਨ ਸਾਹਾ, ਗੁਰਕੀਰਤ ਸਿੰਘ ਮਾਨ, ਵਿਜੇ ਸ਼ੰਕਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਮੁਹੰਮਦ ਸ਼ਮੀ, ਡੋਮਿਨਿਕ ਡਰੇਕਸ ਅਤੇ ਲਾਕੀ ਫਰਗੂਸਨ ਹੋਣਗੇ। ਇਸੇ ਤਰ੍ਹਾਂ ਲਖਨਊ ਸੁਪਰਜਾਇੰਟਸ ਲਈ ਕੇਐੱਲ ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕੇਟ), ਏਵਿਨ ਲੁਈਸ, ਮਨੀਸ਼ ਪਾਂਡੇ, ਦੀਪਕ ਹੁੱਡਾ, ਕਰੁਣਾਲ ਪੰਡਯਾ, ਕ੍ਰਿਸ਼ਣੱਪਾ ਗੌਤਮ, ਰਵੀ ਬਿਸ਼ਨੋਈ, ਦੁਸ਼ਮੰਥਾ ਚਮੀਰਾ, ਅੰਕਿਤ ਰਾਜਪੂਤ ਅਤੇ ਅਵੇਸ਼ ਖਾਨ ਖੇਡਣਗੇ।
ਦੱਸ ਦਈਏ ਕਿ ਕੇਐਲ ਰਾਹੁਲ ਨੇ ਆਈਪੀਐਲ ਦੇ 27 ਮੈਚਾਂ ਵਿੱਚ ਕਪਤਾਨੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਟੀਮ 14 ਵਾਰ ਹਾਰੀ ਹੈ, 11 ਵਾਰ ਜਿੱਤੇ ਅਤੇ 2 ਮੈਚ ਟਾਈ ਰਹੇ। ਇਸ ਦੇ ਉਲਟ ਹਾਰਦਿਕ ਪੰਡਯਾ ਪਹਿਲੀ ਵਾਰ ਕਪਤਾਨੀ ਕਰਦੇ ਨਜ਼ਰ ਆਉਣਗੇ।
----------- Advertisement -----------
IPL-2022 : ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਅੱਜ ਹੋਵੇਗਾ ਮੁਕਾਬਲਾ
Published on
----------- Advertisement -----------
----------- Advertisement -----------












