IPL 15 ਦਾ 12ਵਾਂ ਮੈਚ ਅੱਜ ਸ਼ਾਮ 7:30 ਵਜੇ ਲਖਨਊ ਸੁਪਰ ਜਾਇੰਟਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਡੀਵਾਈ ਪਾਟਿਲ ਸਟੇਡੀਅਮ, ਮੁੰਬਈ ਵਿੱਚ ਖੇਡਿਆ ਜਾਵੇਗਾ। ਆਈਪੀਐਲ ਦੀ ਨਵੀਂ ਟੀਮ ਲਖਨਊ ਸੁਪਰਜਾਇੰਟਸ ਨੇ ਸੀਜ਼ਨ ਦੀ ਸ਼ੁਰੂਆਤ ਗੁਜਰਾਤ ਖ਼ਿਲਾਫ਼ ਹਾਰ ਨਾਲ ਕੀਤੀ ਸੀ ਪਰ ਅਗਲੇ ਮੈਚ ਵਿੱਚ ਟੀਮ ਪਿਛਲੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਜਿੱਤ ਨਾਲ ਵਾਪਸੀ ਕਰਨ ਵਿੱਚ ਕਾਮਯਾਬ ਰਹੀ।
ਸੋਮਵਾਰ ਨੂੰ ਰਾਹੁਲ ਦੀ ਅਗਵਾਈ ਵਾਲੀ ਟੀਮ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਮੈਦਾਨ ‘ਤੇ ਉਤਰੇਗੀ। ਦੱਸ ਦਈਏ ਕਿ ਟੀਮ ਸਨਰਾਈਜ਼ਰਜ਼ ਹੈਦਰਾਬਾਦ ਪਹਿਲਾ ਮੈਚ ਰਾਜਸਥਾਨ ਤੋਂ 61 ਦੌੜਾਂ ਨਾਲ ਹਾਰ ਗਈ ਸੀ। ਟੀਮ ਦੇ ਗੇਂਦਬਾਜ਼ਾਂ ਨੂੰ ਦੌੜਾਂ ‘ਤੇ ਕਾਬੂ ਰੱਖਣਾ ਹੋਵੇਗਾ। ਭੁਵਨੇਸ਼ਵਰ ਕੁਮਾਰ ਤੋਂ ਬਿਨਾ ਰੋਮੀਓ ਸ਼ੈਫਰਡ, ਉਮਰਾਨ ਮਲਿਕ, ਟੀ ਨਟਰਾਜਨ ਅਤੇ ਵਾਸ਼ਿੰਗਟਨ ਸੁੰਦਰ ਨੇ ਆਪਣੇ ਪਹਿਲੇ ਮੈਚ ‘ਚ ਕਾਫੀ ਦੌੜਾਂ ਬਣਾਈਆਂ ਸਨ।
ਟੀਮ ਦੀ ਬੱਲੇਬਾਜ਼ੀ ਕਪਤਾਨ ਕੇਨ ਵਿਲੀਅਮਸਨ, ਰਾਹੁਲ ਤ੍ਰਿਪਾਠੀ, ਨਿਕੋਲਸ ਪੂਰਨ, ਅਬਦੁਲ ਸਮਦ ਅਤੇ ਅਭਿਸ਼ੇਕ ਸ਼ਰਮਾ ‘ਤੇ ਨਿਰਭਰ ਕਰਦੀ ਹੈ। ਐਡਿਨ ਮਾਰਕਰਮ ਪਿਛਲੇ ਮੈਚ ‘ਚ ਅਜੇਤੂ 57 ਦੌੜਾਂ ਬਣਾ ਕੇ ਫਾਰਮ ‘ਚ ਨਜ਼ਰ ਆ ਰਹੇ ਸਨ। ਹੈਦਰਾਬਾਦ ਨੂੰ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਲਈ ਸਾਰੇ ਵਿਭਾਗਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਜੇਕਰ ਸਨਰਾਈਜ਼ਰਜ਼ ਨੂੰ ਆਪਣੀ ਵਿਰੋਧੀ ਟੀਮ ਨੂੰ ਚੁਣੌਤੀ ਪੇਸ਼ ਕਰਨੀ ਹੈ ਤਾਂ ਉਸ ਦੇ ਗੇਂਦਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਪਿਛਲੇ ਮੈਚ ‘ਚ ਸੁੰਦਰ ਦੀ 14 ਗੇਂਦਾਂ ‘ਚ 40 ਦੌੜਾਂ ਦੀ ਪਾਰੀ ਨੇ ਟੀਮ ਨੂੰ ਅੱਗੇ ਵਧਣ ਦੀ ਉਮੀਦ ਦੀ ਕਿਰਨ ਦਿੱਤੀ ਸੀ।
----------- Advertisement -----------
IPL 2022 :ਅੱਜ ਲਖਨਊ ਸੁਪਰ ਜਾਇੰਟਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਮੁਕਾਬਲਾ
Published on
----------- Advertisement -----------
----------- Advertisement -----------












