June 27, 2026, 6:42 pm
----------- Advertisement -----------
HomeNewsLatest Newsਕਾਨਵੇ ਬਾਰੇ ਪਾਰਥਿਵ ਪਟੇਲ ਬੋਲੇ, ਜਦੋਂ ਵੀ ਉਨ੍ਹਾਂ ਨੇ ਯੋਗਦਾਨ ਦਿੱਤਾ ਹੈ,...

ਕਾਨਵੇ ਬਾਰੇ ਪਾਰਥਿਵ ਪਟੇਲ ਬੋਲੇ, ਜਦੋਂ ਵੀ ਉਨ੍ਹਾਂ ਨੇ ਯੋਗਦਾਨ ਦਿੱਤਾ ਹੈ, ਸੀਐਸਕੇ ਨੂੰ ਜਿੱਤ ਦੇ ਹਾਲਾਤ ‘ਚ ਪਹੁੰਚਾਇਆ

Published on

----------- Advertisement -----------

ਚੇਨੰਈ ਸੂਪਰ ਕਿੰਗਸ ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ’ਚ ਉਤਰੀ ਅਤੇ ਟਾਟਾ ਆਈਪੀਐਲ 2023 ਦੇ ਹਾਈ ਸਕੋਰਿੰਗ ਮੁਕਾਬਲੇ ’ਚ ਰਾਯਲ ਚੈਲੇਂਜਰਸ ਬੰਗਲੌਰ ’ਤੇ ਅੱਠ ਰਨਾਂ ਦੀ ਜਿੱਤ ਹਾਸਲ ਕਰਨ ’ਚ ਸਫਲ ਹੋਏ। ਡੇਵੋਨ ਕਾਨਵੇ (45 ਬਾਲਾਂ, 6X4, 6X6) ਦੀ ਸ਼ਾਨਦਾਰ 83 ਰਨਾਂ ਅਤੇ ਸ਼ਿਵਨ ਦੂਬੇ (27 ਬਾਲਾਂ, 2X4, 5X6) ਦੀ 52 ਰਨਾਂ ਦੀ ਸ਼ਾਨਦਾਰ ਅਰਧ ਸੈਂਕੜੇ ਪਾਰੀਆਂ ਦੇ ਦਮ ’ਤੇ ਚੇਨੰਈ ਨੇ ਬੰਗਲੌਰ ਦੇ ਸਾਹਮਣੇ 227 ਰਨਾਂ ਦਾ ਵੱਡਾ ਟਾਰਗੇਟ ਰੱਖਿਆ। ਚਾਹੇ ਬੰਗਲੌਰ ਨੇ ਆਪਣੇ ਸਟਾਰ ਬੱਲੇਬਾਜ ਵਿਰਾਟ ਕੋਹਲੀ ਦੀ ਵਿਕਟ ਜਲਦੀ ਗਵਾ ਲਈ ਪਰ ਫਾਫ ਡੂ ਪਲੇਸਿਸ ਅਤੇ ਗਲੇਨ ਮੈਕਸਵੈਲ ਦੇ ਵਿਚਕਾਰ 61 ਬਾਲਾਂ ’ਚ 126 ਰਨਾਂ ਦੀ ਵਿਸਫੋਟਕ ਸਾਂਝੇਦਾਰੀ ਨੇ ਉਸਨੂੰ ਹਮੇਸ਼ਾ ਮੁਕਾਬਲੇ ’ਚ ਬਣਾਈ ਰੱਖਿਆ। ਇਹ ਦੋਵੇਂ ਬੱਲਬਾਜ ਲਗਾਤਾਰ ਦੋ ਓਵਰਾਂ ’ਚ ਆਊਟ ਹੋਏ ਅਤੇ ਚੈਲੇਂਜਰਸ ਸਿਰਫ ਅੱਠ ਰਨਾਂ ਨਾਲ ਹਾਰ ਗਈ।

ਪਹਿਲਾਂ ਬੱਲੇਬਾਜੀ ਕਰ ਰਹੇ ਸੂਪਰ ਕਿੰਗਸ ਨੂੰ ਡੇਵੋਨ ਕਾਨਵੇ ਨੇ ਆਪਣੇ ਆਤਿਸ਼ੀ ਪ੍ਰਦਰਸ਼ਨ ਦੇ ਨਾਲ ਵੱਡੇ ਸਕੋਰ ਤੱਕ ਪਹੁੰਚਾਇਆ। ਕਾਨਵੇ ਦੀ ਬੱਲੇਬਾਜੀ ਦੀ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਸ਼ਲਾਘਾ ਕੀਤੀ, ‘ਆਮ ਤੌਰ ’ਤੇ ਉਨ੍ਹਾਂ ਦੀ ਬੱਲੇਬਾਜੀ ਇਸ ਤਰ੍ਹਾਂ ਦੀ ਹੁੰਦੀ ਹੈ, ਉਨ੍ਹਾਂ ਨੂੰ ਸ਼ੁਰੂਆਤ ’ਚ ਸੈਟ ਹੋਣ ’ਚ ਕੁਝ ਸਮਾਂ ਲੱਗਦਾ ਹੈ ਪਰ ਉਸਦੇ ਬਾਅਦ, ਉਹ ਰੱਜ ਕੇ ਖੇਡਦੇ ਹਨ ਅਤੇ ਲੰਮੇਂ ਸਮੇਂ ਤੱਕ ਟਿਕੇ ਰਹਿੰਦੇ ਹਨ। ਤੁਹਾਨੂੰ ਇੱਕ ਅਜਿਹੇ ਬੱਲੇਬਾਜ ਦੀ ਲੋੜ ਹੈ ਜਿਹੜਾ 45 ਬਾਲਾਂ ’ਚ 83 ਰਨ ਬਣਾ ਸਕੇ ਅਤੇ ਜਿਹੜਾ 14-15 ਓਵਰਾਂਟ ਤੱਕ ਇੱਕ ਸਿਰਾ ਸੰਭਾਲਦੇ ਹੋਏ ਖੇਡ ਸਕੇ ਅਤੇ ਸਟ੍ਰਾਈਕ ਰੇਟ ਵੀ ਬਣਾਈ ਰੱਖੇ। ਅਸੀਂ ਮੈਚ ਤੋਂ ਪਹਿਲਾਂ ਉਨ੍ਹਾਂ ਦੇ ਯੋਗਦਾਨ ਦੀ ਘਾਟ ਦੇ ਬਾਰੇ ’ਚ ਗੱਲਬਾਤ ਕੀਤੀ ਸੀ, ਪਰ ਜਦੋਂ ਵੀ ਉਨ੍ਹਾਂ ਨੇ ਯੋਗਦਾਨ ਦਿੱਤਾ ਹੈ, ਉਨ੍ਹਾਂ ਨੇ ਸੀਐਸਕੇ ਨੂੰ ਜਿੱਤ ਦੇ ਹਾਲਾਤਾਂ ’ਚ ਪਹੁੰਚਾਇਆ ਹੈ। ਇਹੀ ਕਾਰਣ ਹੈ ਕਿ ਸੂਪਰ ਕਿੰਗਸ ਉਨ੍ਹਾਂ ਦੇ ਨਾਲ ਬਣੀ ਹੋਈ ਹੈ।’

ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਫਾਫ ਡੂ ਪਲੇਸਿਸ ਅਤੇ ਗਲੇਨ ਮੈਕਸਵੇਲ ਦੇ ਵਿਚਕਾਰ ਅਵਿਸ਼ਵਾਸਯੋਗ ਸਾਂਝੇਦਾਰੀ ਦੀ ਬਦੌਲਤ ਬੰਗਲੌਰ ਵੱਡੇ ਟਾਰਗੇਟ ਨੂੰ ਹਾਸਲ ਕਰਕੇ ਸੀਐਸਕੇ ਤੋਂ ਇਸ ਜਿੱਤ ਨੂੰ ਖੋਹ ਲਵੇਗਾ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਈਓਨ ਮੋਰਗਨ ਨੇ ਇਨ੍ਹਾਂ ਦੋਵਾਂ ਦੀ ਸਾਂਝੇਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘ਇਸ ਯੋਗਦਾਨ ਨੇ ਆਰਸੀਬੀ ਨੂੰ ਜਿੱਤ ਦੀ ਰਾਹ ’ਤੇ ਦੌੜਾ ਦਿੱਤਾ ਸੀ। ਦੋਵਾਂ ਦੀ ਸ਼ਕਤੀਸ਼ਾਲੀ ਸਾਂਝੇਦਾਰੀ ਦੇ ਕਾਰਨ ਜਰੂਰੀ ਰਨ ਰੇਟ ਕਦੇ ਵੀ ਇੱਕ ਮੁੱਦਾ ਨਹੀਂ ਸੀ। ਉਨ੍ਹਾਂ ਅਤੇ ਮੈਕਸਵੇਲ ਨੇ ਮਿਲ ਕੇ ਸਿਰਫ 61 ਬਾਲਾਂ ’ਚ 126 ਰਨ ਬਣਾਏ। ਅਸਲ ’ਚ ਉਨ੍ਹਾਂ ਨੇ ਆਪਣੀ ਟੀਮ ਦੇ ਲਈ ਮਾਹੌਲ ਤਿਆਰ ਕਰ ਦਿੱਤਾ ਸੀ। ਮੈਨੂੰ ਅਸਲ ’ਚ ਜੋ ਚੰਗਾ ਲੱਗਿਆ, ਉਹ ਇਹ ਹੈ ਕਿ ਉਨ੍ਹਾਂ ਨੇ ਦੋ ਵਿਕਟਾਂ ਨਹੀਂ ਡਿੱਗਣ ਦੇ ਬਾਅਦ ਵੀ ਆਪਣੇ ਸ਼ਾਟਸ ਨਹੀਂ ਰੋਕੇ। ਉਨ੍ਹਾਂ ਸਿਰਫ ਸੀਐਸਕ ’ਤੇ ਜਿਆਦਾ ਤੋਂ ਜਿਆਦਾ ਦਬਾਅ ਬਣਾਉਣ ਦੇ ਬਾਰੇ ’ਚ ਸੋਚਿਆ।’

ਚਾਹੇ ਮੈਕਸਵੇਲ ਅਤੇ ਡੂ ਪਲੇਸਿਸ ਨੇ ਆਪਣੀ ਵਿਸਫੋਟਕ ਸਾਂਝੇਦਾਰੀ ਦੇ ਨਾਲ ਚਿੰਨਾਸਵਾਮੀ ਸਟੇਡੀਅਮ ’ਚ ਘਰੇਲੂ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੋਵੇ ਪਰ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਜਹੀਰ ਖਾਨ ਨੇ ਆਪਣੇ ਤਿੰਨ ਪ੍ਰਮੁੱਖ ਬੱਲੇਬਾਜਾਂ ਕੋਹਲੀ, ਫਾਫ ਅਤੇ ਮੈਕਸਵੇਲ ਤੋਂ ਪਰੇ ਆਰਸੀਬੀ ਦੀ ਬੱਲੇਬਾਜੀ ਦੀ ਰਣਨੀਤੀ ’ਚ ਇੱਕ ਵੱਡੀ ਘਾਟ ਦੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ, ‘ਵਿਰਾਟ ਕੋਹਲੀ ਦੇ ਜਲਦੀ ਆਊਟ ਹੋਣ ਦੇ ਬਾਅਦ ਫਾਫ ਅਤੇ ਮੈਕਸ ਨੇ ਜਿਸ ਤਰ੍ਹਾਂ ਨਾਲ ਬੱਲੇਬਾਜੀ ਕੀਤੀ, ਉਸ ਨਾਲ ਅਸੀਂ ਸਮਝ ਸਕਦੇ ਹਾਂ ਕਿ ਉਹ ਕਿੰਨੇ ਜਿਆਦਾ ਦਬਾਅ ’ਚ ਸਨ। ਮੱਧ ਕ੍ਰਮ ’ਚ ਜਾਂ ਫਿਰ ਅੰਤ ’ਚ ਜੇਕਰ ਦਿਨੇਸ਼ ਕਾਰਤਿਕ ਪਹਿਲਾਂ ਦੀ ਤਰ੍ਹਾਂ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਤਾਂ ਇਹ ਮੁੱਦਾ ਪੂਰੇ ਸੀਜਨ ’ਚ ਬਣਿਆ ਰਹੇਗਾ ਕਿਉਂਕਿ ਬਾਕੀ ਬੱਲੇਬਾਜੀ ਅਨੁਭਵਹੀਣ ਹੈ।’

ਐਮਐਸ ਧੋਨੀ ਨੇ ਆਪਣੀ ਟੀਮ ਦੀ ਹਿੰਮਤ ਨੂੰ ਉਸ ਸਮੇਂ ਵੀ ਬਣਾਈ ਰੱਖਿਆ, ਜਦੋਂ ਅਜਿਹਾ ਲੱਗ ਰਿਹਾ ਸੀ ਕਿ ਮੈਚ ਆਰਸੀਬੀ ਦੇ ਪੱਖ ’ਚ ਆ ਗਿਆ ਹੈ। ਧੋਨੀ ਨੂੰ ਜੇਤੂ ਕਪਤਾਨ ਦੇ ਰੂਪ ’ਚ ਦੇਖ ਕੇ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਗ੍ਰੀਮ ਸਵਾਨ ਖੁਸ਼ ਸਨ। ਉਨ੍ਹਾਂ ਨੇ ਕਿਹਾ, ‘ਸੀਐਸਕੇ ਦੇ ਲਈ ਹਿੰਮਤ ਬਣਾਈ ਰੱਖਣਾ ਜਰੂਰੀ ਸੀ, ਮੈਂ ਸੋਚਿਆ ਨਹੀਂ ਸੀ ਕਿ ਉਹ ਸਿਰਫ 4 ਜਾਂ 5 ਓਵਰਾਂ ਦੇ ਬਾਕੀ ਰਹਿੰਦੇ ਹੋਏ ਜਿੱਤਣ ਜਾ ਰਹੇ ਹਨ, ਆਰਸੀਬੀ ਦੇ ਕੋਲ ਵੀ ਇਸਨੂੰ ਜਿੱਤਣ ਦਾ ਮੌਕਾ ਸੀ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਮੈਚ ਜਿੱਤ ਗਏ। ਧੋਨੀ ਨੂੰ ਸਲਾਮ, ਉਹ ਅੱਜ ਰਾਤ ਦੋ ਯੋਧਿਆਂ ਦੀ ਜੰਗ ’ਚ ਬਿਹਤਰ ਸਾਬਤ ਹੋਇਆ।’ ਮੰਗਲਵਾਰ ਨੂੰ ਸ਼ਾਮੀ 7:30 ਵਜੇ ਸਨਰਾਈਜਰਸ ਹੈਦਰਾਬਾਦ ਦਾ ਸਾਹਮਣਾ ਮੁੰਬਈ ਇੰਡੀਅੰਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...