November 9, 2025, 1:20 am
----------- Advertisement -----------
HomeNewsNational-Internationalਕਰਣ ਸ਼ਰਮਾ ਦੇ ਪ੍ਰਦਰਸ਼ਨ ਬਾਰੇ ਰੌਬਿਨ ਉਥੱਪਾ ਬੋਲੇ, ਕੀ ਤੁਹਾਡੇ ਕੋਲ T20...

ਕਰਣ ਸ਼ਰਮਾ ਦੇ ਪ੍ਰਦਰਸ਼ਨ ਬਾਰੇ ਰੌਬਿਨ ਉਥੱਪਾ ਬੋਲੇ, ਕੀ ਤੁਹਾਡੇ ਕੋਲ T20 ਮੈਚ ’ਚ ਬਹੁਤ ਜਿਆਦਾ ਲੈਗ ਸਪਿਨਰ ਨਹੀਂ ਹੋ ਸਕਦੇ?

Published on

----------- Advertisement -----------

ਰਾਯਲ ਚੈਲੇਂਜਰਸ ਬੰਗਲੌਰ ਨੇ ਸੋਮਵਾਰ ਰਾਤੀ ਲਖਨਊ ਦੇ ਅਟਲ ਬਿਹਾਰੀ ਵਾਜਪੇਈ ਏਕਾਨਾ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਦੇ ਘੱਟ ਸਕੋਰ ਵਾਲੇ ਮੁਕਾਬਲੇ ’ਚ ਲਖਨਊ ਸੂਪਰ ਜਾਇੰਟਸ ਨੂੰ 18 ਰਨਾਂ ਨਾਲ ਹਰਾ ਦਿੱਤਾ। ਆਰਸੀਬੀ ਨੇ ਬਾਰਿਸ਼ ਦੀ ਰੁਕਾਵਟ ਦੇ ਵਿਚਕਾਰ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰਾਂ ’ਚ 126/9 ਦਾ ਸਕੋਰ ਬਣਾਇਆ। ਕਪਤਾਨ ਫਾਫ ਡੂ ਪਲੈਸਿਸ 44 ਰਨ ਬਣਾ ਕੇ ਟਾਪ ਸਕੋਰਰ ਬਣੇ, ਜਦੋਂ ਕਿ ਉਨ੍ਹਾਂ ਦੇ ਸਲਾਮੀ ਜੋੜੀਦਾਰ ਵਿਰਾਟ ਕੋਹਲੀ ਨੇ 31 ਰਨਾਂ ਦਾ ਯੋਗਦਾਨ ਦਿੱਤਾ। ਦੋਵੇਂ ਨੇ ਨੌਂ ਓਵਰਾਂ ’ਚ 62 ਰਨਾਂ ਦੀ ਸਾਂਝੇਦਾਰੀ ਕੀਤੀ।

ਪਾਰੀ ਦੇ ਬ੍ਰੇਕ ਦੇ ਬਾਅਦ ਆਰਸੀਬੀ ਦੇ ਬਾਲਰਾਂ ਨੇ ਪੂਰੇ ਜੋਸ਼ ਨਾਲ ਧਾਰਦਾਰ ਬਾÇਲੰਗ ਕੀਤੀ ਅਤੇ ਬੈਟਿੰਗ ਦੇ ਲਈ ਮੁਸ਼ਕਿਲ ਪਿੱਚ ’ਤੇ ਐਲਐਸਜੀ ਨੂੰ 19.5 ਓਵਰਾਂ ’ਚ 108 ਰਨਾਂ ’ਤੇ ਆਲਆਊਟ ਕਰ ਦਿੱਤਾ। ਤੱਥ ਇਹ ਹੈ ਕਿ ਐਲਐਸਜੀ ਕਪਤਾਨ ਕੇਐਲ ਰਾਹੁਲ ਫੀਲਡਿੰਗ ਦੇ ਦੌਰਾਨ ਜਖਮੀ ਹੋ ਗਏ ਸਨ ਅਤੇ ਨੌਂ ਵਿਕਟਾਂ ਡਿੱਗਣ ਦੇ ਬਾਅਦ ਹੀ ਬੱਲੇਬਾਜੀ ਕਰਨ ਆਏ ਸਨ, ਉਸ ਸਮੇਂ ਉਨ੍ਹਾਂ ਦੀ ਟੀਮ ਨੂੰ 8 ਬਾਲਾਂ ’ਚ 24 ਰਨਾਂ ਦੀ ਜਰੂਰਤ ਸੀ, ਪਰ ਇਸ ਨਾਲ ਕੋਈ ਲਾਭ ਨਹੀਂ ਹੋਇਆ। ਸਪਿਨਰ ਕਰਣ ਸ਼ਰਮਾ ਅਤੇ ਤੇਜ ਬਾਲਰ ਜੋਸ਼ ਹੇਜਲਵੁੱਡ ਲੜੀਵਾਰ 2/20 ਅਤੇ 2/15 ਦੇ ਆਂਕੜੇ ਦੇ ਨਾਲ ਆਰਸੀਬੀ ਦੇ ਬਿਹਤਰੀਨ ਬਾਲਰ ਬਣੇ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਰੌਬਿਨ ਉਥੱਪਾ ਇਸ ਸਪਿਨਰ ਦੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਕਿਹਾ, ‘ਐਨਾ ਵਧੀਆ ਪ੍ਰਦਰਸ਼ਨ ਕਰਨ ਦੇ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ, ਉਹ ਵੀ ਉਦੋਂ ਜਦੋਂ ਉਹ ਬੰਗਲੌਰ ਦੇ ਲਈ ਵਿਕਟ ਪ੍ਰਾਪਤ ਕਰ ਰਹੇ ਸਨ। ਉਹ ਬਹੁਤ ਮਹਿੰਗੇ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਵਿਕਟ ਮਿਲ ਰਹੇ ਹਨ, ਜਿਹੜੇ ਟੀਮ ਦੇ ਲਈ ਮਹੱਤਵਪੂਰਣ ਹਨ। ਹਸਰੰਗਾ ਦੇ ਆਖਰੀ 10 ਵਿਚ ਆਉਣ ਦੇ ਬਾਅਦ ਉਨ੍ਹਾਂ ਨੂੰ ਟੀਮ ’ਚ ਜਗ੍ਹਾ ਨਹੀਂ ਮਿਲੀ। ਕੀ ਤੁਹਾਡੇ ਕੋਲ ਟੀ20 ਮੈਚ ’ਚ ਬਹੁਤ ਜਿਆਦਾ ਲੈਗ ਸਪਿਨਰ ਨਹੀਂ ਹੋ ਸਕਦੇ ਹਨ, ਕੀ ਤੁਸੀਂ ਅਜਿਹਾ ਕਰ ਸਕਦੇ ਹੋ?

ਇਸ ਵਿਚਕਾਰ, ਮੈਚ ਖਤਮ ਹੋਣ ਦੇ ਬਾਅਦ ਕੋਹਲੀ ਅਤੇ ਐਲਐਸਜੀ ਟੀਮ ਦੇ ਮੈਂਟਰ ਸਾਬਕਾ ਭਾਰਤੀ ਸਲਾਮੀ ਬੱਲੇਬਾਜ ਗੌਤਮ ਗੰਭੀਰ ਦੇ ਵਿਚਕਾਰ ਕੁਝ ਤਿੱਖੀ ਬਹਿਸ ਹੋਈ। ਇਸ ਵਾਕੇ ਤੋਂ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਅਨਿਲ ਕੁੰਬਲੇ ਕਾਫੀ ਨਾਖੁਸ਼ ਸਨ। ਉਨ੍ਹਾਂ ਨੇ ਕਿਹਾ, ‘ਬਹੁਤ ਸਾਰੀਆਂ ਭਾਵਨਾਵਾਂ ਅੰਦਰ ਹੁੰਦੀਆਂ ਹਨ ਪਰ ਤੁਸੀਂ ਉਨ੍ਹਾਂ ਭਾਵਨਾਵਾਂ ਨੂੰ ਇੱਥੇ ਇਸ ਤਰ੍ਹਾਂ ਬਾਹਰ ਪ੍ਰਦਰਸ਼ਿਤ ਨਹੀਂ ਕਰ ਸਕਦੇ। ਇਹ ਮਹੱਤਵਪੂਰਣ ਹੈ ਕਿ ਤੁਹਾਨੂੰ ਆਪਸ ’ਚ ਗੱਲਬਾਤ ਕਰਨ ਦੀ ਜਰੂਰਤ ਹੁੰਦੀ ਹੈ। ਪਰ ਇਹ ਕੁਝ ਅਜਿਹਾ ਹੋਇਆ ਜਿਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।’

ਅਨਿਲ ਕੁੰਬਲੇ ਨੇ ਅੱਗੇ ਕਿਹਾ, ‘ਚਾਹੇ ਕੁਝ ਵੀ ਹੋਵੇ, ਤੁਸੀਂ ਵਿਰੋਧੀ ਅਤੇ ਖੇਡ ਦਾ ਸਨਮਾਨ ਕਰਨਾ ਹੁੰਦਾ ਹੈ। ਇੱਕ ਵਾਰ ਮੁਕਾਬਲਾ ਖਤਮ ਹੋ ਜਾਣ ਦੇ ਬਾਅਦ ਤੁਸੀਂ ਹੱਥ ਮਿਲਾਉਣਾ ਹੁੰਦਾ ਹੈ ਅਤੇ ਸਾਰੇ ਗਿਲੇ-ਸ਼ਿਕਵੇ ਮੈਦਾਨ ’ਚ ਛੱਡਣੇ ਪੈਂਦੇ ਹਨ, ਇਹ ਖਿਡਾਰੀ ਦੇ ਲਈ ਹੀ ਨਹੀਂ ਸਗੋਂ ਖੇਡ ਦੇ ਲਈ ਵੀ ਕਰਨਾ ਪੈਂਦਾ ਹੈ ਕਿਉਂਕਿ ਇਹ ਅਜਿਹੀ ਚੀਜ ਹੈ ਜਿਸਦਾ ਤੁਹਾਨੂੰ ਸਨਮਾਨ ਕਰਨ ਦੀ ਲੋੜ ਹੈ… ਮੈਨੂੰ ਨਹੀਂ ਪਤਾ ਕਿ ਕੀ ਬਹਿਸ ਹੋਈ ਸੀ, ਹੋ ਸਕਦਾ ਹੈ ਕਿ ਆਪਸ ’ਚ ਕੁਝ ਵਿਅਕਤੀਗਤ ਬੋਲਿਆ ਗਿਆ ਹੋਵੇ ਅਤੇ ਤੁਸੀਂ ਵਿਕਟ ਦੇ ਮੈਦਾਨ ’ਤੇ ਅਜਿਹਾ ਨਹੀਂ ਚਾਹੁੰਦੇ ਹੋ। ਪਰ ਇਸ ਪ੍ਰਕਰਣ ’ਚ ਗੌਤਮ ਅਤੇ ਵਿਰਾਟ ਅਤੇ ਉੱਥੇ ਮੌਜੂਦ ਖਿਡਾਰੀ ਸ਼ਾਮਲ ਸਨ, ਇਹ ਦੇਖਣਾ ਇੱਕਦਮ ਵਧੀਆ ਨਹੀਂ ਲੱਗਿਆ ਸੀ।’

ਰਾਹੁਲ ਦੀ ਸੱਟ ਬਾਰੇ ਕੁੰਬਲੇ ਨੇ ਕਿਹਾ, ‘ਜੇਕਰ ਲੋਕੇਸ਼ ਯਾਦਵ ਫਿੱਟ ਹੁੰਦੇ ਤਾਂ ਸਾਨੂੰ ਇੱਥੇ ਅਲੱਗ ਕਹਾਣੀ ਦੇਖਣ ਨੂੰ ਮਿਲਦੀ, ਖਾਸ ਕਰਕੇ ਇਸ ਤਰ੍ਹਾਂ ਦੀ ਸਤਿਹ ’ਤੇ। ਮੰਗਲਵਾਰ ਨੂੰ ਸ਼ਾਮੀ 7:30 ਵਜੇ ਗੁਜਰਾਤ ਟਾਈਟੰਸ ਦਾ ਸਾਹਮਣਾ ਦਿੱਲੀ ਕੈਪੀਟਲਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੱਕੇ ਤੌਰ ’ਤੇ ਹੋਵੇਗੀ ਬੰਦ ਜ਼ੀਰਾ ਸ਼ਰਾਬ ਫੈਕਟਰੀ

ਪੰਜਾਬ ਸਰਕਾਰ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਜੀਰੇ ਦੀ ਡਿਸਟਿਲਰੀ ਬਾਰੇ ਨੈਸ਼ਨਲ...

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ‘ਤੇ ਹੋਇਆ ਹਮਲਾ, ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ

ਅਕਾਲੀ ਦਲ ਵਾਰਿਸ ਪੰਜਾਬ ਦੇ ਇਲੈਕਸ਼ਨ ਇੰਚਾਰਜ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ‘ਇਲੈਕਸ਼ਨ...

ਤਰਨਤਾਰਨ ਦੀ SSP ਸਸਪੈਂਡ, ਅਕਾਲੀ ਵਰਕਰਾਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਇਲਜ਼ਾਮ

ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰ...

ਸੀਨੀਅਰ ਪੱਤਰਕਾਰ ਤੇ ਉਨ੍ਹਾਂ ਦੀ ਮਾਤਾ ਦੇ ਕਤਲ ਮਾਮਲੇ ‘ਚ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ,8 ਸਾਲਾਂ ਬਾਅਦ ਮਿਲੀ ਕਾਮਯਾਬੀ

ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਦੋਹਰੇ ਕਤਲ ਮਾਮਲੇ...

ਤਰਨ ਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ 11 ਨਵੰਬਰ ਨੂੰ ਛੁੱਟੀ ਦਾ ਐਲਾਨ , ਸਾਰੇ ਸਰਕਾਰੀ ਦਫ਼ਤਰ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਉਪ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ...

ਯਾਤਰੀਆਂ ਨੂੰ ਮਿਲੇਗੀ ਰਾਹਤ, ਅੱਜ ਤੋਂ 18 ਘੰਟੇ ਖੁੱਲ੍ਹੇਗਾ ਚੰਡੀਗੜ੍ਹ ਏਅਰਪੋਰਟ, ਫਲਾਈਟਸ ਦਾ ਵਧਿਆ ਸਮਾਂ

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਅੱਜ ਤੋਂ ਉਡਾਣ ਸੇਵਾਵਾਂ ਦਾ...

ਪੰਜਾਬ ਦੀ ਵਿਰਾਸਤ ‘ਤੇ ਭਾਜਪਾ ਦਾ ਹਮਲਾ! AAP ਸਾਂਸਦ ਬੋਲੇ- “ਨਹੀਂ ਦੱਬੇਗਾ ਪੰਜਾਬ”

ਕੇਂਦਰ ਦੀ ਭਾਜਪਾ ਸਰਕਾਰ ਨੇ ਅਚਾਨਕ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰ ਦਿੱਤੀ। ਇੱਕ...

ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ...