October 4, 2026, 3:19 am
----------- Advertisement -----------
HomeNewsLatest Newsਸ਼ੁਭਮਨ ਗਿੱਲ ਨੂੰ ਆਪਣੀ ਤਕਨੀਕ ਦੀ ਵਰਤੋਂ ਕਰਦੇ ਹੋਏ ਦੇਖਣਾ ਮੈਨੂੰ ਸਭ...

ਸ਼ੁਭਮਨ ਗਿੱਲ ਨੂੰ ਆਪਣੀ ਤਕਨੀਕ ਦੀ ਵਰਤੋਂ ਕਰਦੇ ਹੋਏ ਦੇਖਣਾ ਮੈਨੂੰ ਸਭ ਤੋਂ ਜਿਆਦਾ ਵਧੀਆ ਲੱਗਿਆ: ਪਾਰਥਿਵ ਪਟੇਲ

Published on

----------- Advertisement -----------

ਗੁਜਰਾਤ ਟਾਈਟੰਸ ਟਾਟਾ ਆਈਪੀਐਲ 2023 ਦੇ ਪਲੇਆਫ ’ਚ ਇੰਟਰੀ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਮੌਜੂਦਾ ਚੈਂਪੀਅਨਾਂ ਨੇ ਸੋਮਵਾਰ ਰਾਤੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸਨਰਾਈਜਰਸ ਹੈਦਰਬਾਦ ’ਤੇ 34 ਰਨ ਦੀ ਅਸਾਨ ਜਿੱਤ ਹਾਸਲ ਕੀਤੀ। ਦੂਜੇ ਪਾਸੇ ਇਸ ਹਾਰ ਦਾ ਮਤਲਬ ਸੀ ਕਿ ਐਸਆਰਐਚ ਟਾਪ ਚਾਰ ਦੀ ਲੜੀ ’ਚੋਂ ਬਾਹਰ ਹੋ ਗਈ।

ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਦੀ 101 (58 ਬਾਲਾਂ, 13X4, 1X6) ਦੀ ਸ਼ਾਨਦਰੀ ਸੈਂਕੜੇ ਵਾਲੀ ਪਾਰੀ ਅਤੇ ਉਨ੍ਹਾਂ ਦੀ ਸਾਈ ਸੁਦਰਸ਼ਨ (47 ਬਾਲਾਂ, 6X4, 1X6) ਦੇ ਨਾਲ ਦੂਜੀ ਵਿਕਟ ਲਈ 147 ਰਨਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਟਾਈਟੰਸ ਨੇ ਨੌ ਵਿਕਟਾਂ ’ਤੇ 188 ਰਨਾਂ ਦਾ ਮਜਬੂਤ ਸਕੋਰ ਬਣਾਇਆ। ਜਵਾਬ ’ਚ ਐਸਆਰਐਚ ਕਦੇ ਵੀ ਟਾਰਗੇਟ ਦੇ ਨੇੜੇ ਪਹੁੰਚਦੀ ਨਜਰ ਨਹੀਂ ਆਈ। ਉਹ 9 ਓਵਰਾਂ ’ਚ 59 ਰਨਾਂ ’ਤੇ 7 ਵਿਕਟਾਂ ਗੁਆ ਚੁੱਕੀ ਸੀ, ਪਰ ਥੋੜੀ ਵਾਪਸੀ ਦੇ ਬਾਅਦ ਉਹ ਆਪਣੇ ਨਿਰਧਾਰਿਤ 20 ਓਵਰਾਂ ’ਚ ਨੌ ਵਿਕਟਾਂ ’ਤੇ 154 ਰਨਾਂ ਤੱਕ ਪਹੁੰਚਣ ’ਚ ਸਫਲ ਰਹੇ। ਤੇਜ ਬਾਲਰ ਮੁਹੰਮਦ ਸ਼ਮੀ ਨੇ 4/21 ਦੇ ਆਂਕੜੇ ਦੇ ਨਾਲ ਐਸਆਰਐਚ ਦੇ ਟਾਪ ਕ੍ਰਮ ਨੂੰ ਢਹਿ ਢੇਰੀ ਕਰ ਦਿੱਤਾ ਜਦੋਂ ਕਿ ਮੱਧਮ ਤੇਜ ਬਾਲਰ ਮੋਹਿਤ ਸ਼ਰਮਾ ਨੇ 28 ਰਨ ਦੇ ਕੇ ਚਾਰ ਵਿਕਟਾਂ ਦੇ ਆਂਕੜੇ ਦੇ ਨਾਲ ਸ਼ਾਨਦਾਰ ਬਾਲੰਗ ਕੀਤੀ।ਇਸ ਜਿੱਤ ਨਾਲ ਟਾਈਟੰਸ 13 ਮੈਚਾਂ ’ਚ 18 ਅੰਕ ਹੋ ਗਏ ਹਨ ਅਤੇ ਹੁਣ ਉਨ੍ਹਾਂ ਦਾ ਟਾਪ ਦੋ ’ਚ ਸਥਾਨਾਂ ’ਚ ਬਣੇ ਰਹਿਣਾ ਪੱਕਾ ਹੋ ਗਿਆ ਹੈ, ਜਦੋਂ ਕਿ ਐਸਆਰਐਚ ਦੇ ਕੋਲ 12 ਮੈਚਾਂ ’ਚ 8 ਅੰਕ ਹਨ ਅਤੇ ਉਹ ਦਿੱਲੀ ਕੈਪੀਟਲਸ ਦੇ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਗਿੱਲ ਦੇ ਪ੍ਰਦਰਸ਼ਨ ਦੇ ਬਾਰੇ ’ਚ ਗੱਲਬਾਤ ਕਰਦੇ ਹੋਏ ਕਿਹਾ, ‘ਮੈਨੂੰ ਸਭ ਤੋਂ ਜਿਆਦਾ ਆਨੰਦ ਇਹ ਦੇਖ ਕੇ ਆਇਆ ਕਿ ਉਹ ਆਪਣੀ ਤਕਨੀਕ ਦੀ ਵਰਤੋਂ ਕਰ ਰਹੇ ਹਨ। ਜਿੰਨੇ ਵੀ ਸ਼ਾਟ ਅਸੀਂ ਦੇਖੇ, ਉਨ੍ਹਾਂ ਸਾਰਿਆਂ ’ਚ ਉਨ੍ਹਾਂ ਨੇ ਬਾਲ ਨੂੰ ਆਪਣੇ ਕੋਲ ਆਉਣ ਦਿੱਤਾ। ਉਨ੍ਹਾਂ ਨੇ ਫਾਲਤੂ ਕੋਸ਼ਿਸ਼ ਨਹੀਂ ਕੀਤੀ ਅਤੇ ਸਹੀ ਵਾਰ ਕੀਤਾ ਅਤੇ ਇਸ ਨਾਲ ਉਹ ਗੈਪ ਨੂੰ ਸਫਲਤਾਪੂਰਵਕ ਤਲਾਸ਼ ਪਾਏ। ਜਦੋਂ ਤੁਸੀਂ ਬਾਊਂਸੀ ਪਿੱਚ ’ਤੇ ਖੇਡਦੇ ਹੋ ਤਾਂ ਤੁਸੀਂ ਬਾਲ ਨੂੰ ਆਪਣੇ ਕੋਲ ਆਉਣ ਦੇਣਾ ਹੁੰਦਾ ਹੈ। ਇਸ ਤਰ੍ਹਾਂ ਤੁਸੀਂ ਬਾਲ ਨੂੰ ਕੰਟਰੋਲ ਕਰਦੇ ਹੋ ਅਤੇ ਉਸਨੂੰ ਮਾਨ ਮੁਤਾਬਿਕ ਜਗ੍ਹਾ ’ਤੇ ਹਿੱਟ ਕਰਦੇ ਹੋ। ਜਦੋਂ ਉਹ ਸੈਟ ਹੋ ਜਾਂਦੇ ਹਨ, ਤਾਂ ਉਹ ਸੈਂਕੜਾ ਬਣਾਉਣ ’ਚ ਸਫਲ ਰਹਿੰਦੇ ਹਨ। ਉਨ੍ਹਾਂ ਨੇ ਇਸ ਮੈਦਾਨ ’ਤੇ ਟੀ20, ਵਨਡੇ ਅਤੇ ਟੈਸਟ ਕ੍ਰਿਕੇਟ ’ਚ ਸੈਂਕੜਾ ਲਗਾਇਆ ਹੈ।’

ਉੱਥੇ ਹੀ ਮਾਰਕ ਵੁੱਡ ਦੇ ਬਾਅਦ ਭੁਵਨੇਸ਼ਵਰ ਕੁਮਾਰ ਇਸ ਸੀਜਨ ’ਚ ਪੰਜ ਵਿਕਟਾਂ ਲੈਣ ਵਾਲੇ ਦੂਜੇ ਬਾਲਰ ਬਣੇ, ਜਿਹੜੇ ਕਿ ਐਸਆਰਐਚ ਦੇ ਲਈ ਨਿਰਾਸ਼ਾ ਭਰੀ ਸ਼ਾਮ ’ਚ ਇੱਕ ਛੋਟੀ ਜਿਹੀ ਰਾਹਤ ਸਾਬਤ ਹੋਈ। ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਆਰਪੀ ਸਿੰਘ ਨੇ ਭੁਵੀ ਦੇ ਅਨੁਭਵ ਅਤੇ ਹੁਨਰ ਦੀ ਸ਼ਲਾਘਾ ਕੀਤ। ਉਨ੍ਹਾਂ ਨੇ ਕਿਹਾ, ‘ਅਸੀਂ ਲੈਂਥ ਦੇ ਮਹੱਤਵ ਦੇ ਬਾਰੇ ’ਚ ਗੱਲਬਾਤ ਕਰਦੇ ਹਾਂ ਅਤੇ ਜਿਸ ਨਾਲ ਤੁਸੀਂ ਪੰਜ ਵਿਕਟਾਂ ਲੈਣ ’ਚ ਸਮਰੱਥ ਹੋ ਸਕਦੇ ਹੇ। ਜੇਕਰ ਤੁਸੀਂ ਗਟਰ-ਲੈਂਥ ਬਾਲ ਕਰਦੇ ਹੋ, ਤਾਂ ਤੁਹਾਨੂੰ ਉੱਥੇ ਵਿਕਟ ਲੈਣੀ ਚਾਹੀਦੀ ਹੈ, ਮੁਕਾਬਲੇ ਦੇ ਇਸ ਭਾਗ ’ਚ ਕਿਸੇ ਵੀ ਬਾਲਰ ਦੇ ਲਈ ਪੰਜ ਵਿਕਟਾਂ ਲੈਣਾ ਬਹੁਤ ਖਾਸ ਉਪਲਬਧੀ ਹੈ। ਅਜਿਹਾ ਇਸ ਸੀਜਨ ’ਚ ਸਿਰਫ ਦੂਜੀ ਵਾਰ ਹੋਇਆ ਹੈ। ਬਾÇਲੰਗ ਦਾ ਹੁਨਰ ਅਤੇ ਉਸਦੇ ਨਾਲ ਤੁਹਾਡਾ ਅਨੁਭਵ ਤੁਹਾਨੂੰ ਖਾਸ ਬਣਾਉਂਦਾ ਹੈ। ਤੁਸੀਂ ਆਪਣੇ ਅਨੁਭਵ ਨਾਲ ਬੈਟਿੰਗ ਨੂੰ ਪੜ੍ਹ ਸਕਦੇ ਹੋ ਅਤੇ ਭੁਵਨੇਸ਼ਵਰ ਕੁਮਾਰ ਨੇ ਇਸ ਮੈਚ ’ਚ ਅਜਿਹਾ ਹੀ ਕੀਤਾ।’

ਇੱਕ ਹੋਰ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਬ੍ਰੇਟ ਲੀ ਨੇ ਟਾਈਟੰਸ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ, ‘ਮੈਨੂੰ ਲੱਗਦਾ ਹੈ ਕਿ ਹਾਰਦਿਕ ਪਾਂਡਯਾ ਅਸਲ ’ਚ ਉਨ੍ਹਾਂ ਦੀ ਅਗਵਾਈ ਵਧੀਆ ਤਰੀਕੇ ਨਾਲ ਕਰ ਰਹੇ ਹਨ। ਉਨ੍ਹਾਂ ਨੂੰ ਬਾਲੰਗ ਕਰਨ ਦਾ ਮੌਕਾ ਨਹੀਂ ਮਿਲਿਆ, ਮੈਂ ਕਾਰਨ ਵਰਕਲੋਡ ਸੁਣ ਰਿਹਾ ਹਾਂ ਕਿ ਉਹ ਬਾÇਲੰਗ ਨਹੀਂ ਕਰ ਪਾ ਰਹੇ ਹਨ, ਜਿਹੜਾ ਕਿ ਨਿਰਾਸ਼ਾਜਨਕ ਹੈ। ਪਰ ਤੱਥ ਇਹ ਹੈ ਕਿ ਉਹ ਆਪਣੇ ਸਟ੍ਰਾਈਕ ਬਾਲਰਾਂ ’ਚੋਂ ਇੱਕ ਦੇ ਬਿਨਾਂ ਵੀ ਜਿੱਤ ਰਹੇ ਹਨ, ਇਹ ਉਨ੍ਹਾਂ ਦੇ ਲਈ ਵਧੀਆ ਹੈ। ਹਰ ਖਿਡਾਰੀ ਅੱਗੇ ਆ ਰਿਹਾ ਹੈ ਅਤੇ ਆਪਣਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਅਤੇ ਟੀਮ ਦੀ ਸਫਲਤਾ ’ਚ ਮਹੱਤਵਪੂਰਣ ਯੋਗਦਾਨ ਦੇ ਰਿਹਾ ਹੈ, ਜਿਹੜਾ ਉਨ੍ਹਾਂ ਲਈ ਬਹੁਤ ਵਧੀਆ ਹੈ।’ ਮੰਗਲਵਾਰ ਸ਼ਾਮੀ 7:30 ਵਜੇ ਮੁੰਬਈ ਇੰਡੀਅੰਸ ਦਾ ਸਾਹਮਣਾ ਲਖਨਊ ਸੂਪਰ ਜਾਇੰਟਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...

AAP ਵਿਧਾਇਕ ਮਾਇਸਰਖਾਨਾ ਦੀ ਪਾਰਟੀ ‘ਚੋਂ ਛੁੱਟੀ, ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲੱਗੇ ਇਲਜ਼ਾਮ

ਪੰਜਾਬ ਦੇ ਬਠਿੰਡਾ ਦੇ ਮੌੜ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ...

ਪੰਜਾਬੀ ਗੀਤਕਾਰ ਗਿੱਲ ਰੌਂਤਾ ‘ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ)’ ਵਿੱਚ ਸ਼ਾਮਲ

ਅੱਜ ਬਕਾਇਦਾ ਤੌਰ ’ਤੇ ਗੀਤਕਾਰ ਰੌਂਤਾ ਨੂੰ ਪਾਰਟੀ ਦੀ ਅਗਵਾਈ ਕਰ ਰਹੇ ਐੱਮ.ਪੀ. ਅੰਮ੍ਰਿਤਪਾਲ...

ਏਸ਼ੀਆਈ ਖੇਡਾਂ 2026 ‘ਚ ਭਾਰਤ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਗੋਲਡ, ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ

ਭਾਰਤ ਨੇ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ 19 ਦੌੜਾਂ ਤੋਂ ਹਰਾ ਕੇ ਲਗਾਤਾਰ ਦੂਜੀ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਰਾਜਾ ਵੜਿੰਗ ਨੂੰ ਲੈ ਕੇ ਬੋਲੇ ਪ੍ਰਗਟ ਸਿੰਘ, ਦਿੱਤਾ ਵੱਡਾ ਬਿਆਨ

ਪ੍ਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਕਮਾਨ ਸੰਭਾਲ ਲਈ। ਪ੍ਰਧਾਨ ਬਣਨ...

ਬਾਬਾ ਲੱਖਾ ਸਿੰਘ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਮੰਨਿਆ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪਸ਼ਟੀਕਰਨ ਸੌਂਪਿਆ

ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ...

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਫਿਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਕੀਤੀ ਸਰ

ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ...

ਖਡੂਰ ਸਾਹਿਬ ਦੇ ਸਰਕਾਰੀ ਗੈਸਟ ਹਾਊਸ ਕੋਲੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦਾ ਦੋਸ਼

ਖਡੂਰ ਸਾਹਿਬ ਦੇ ਖਾਲੀ ਪਏ ਸਰਕਾਰੀ ਗੈਸਟ ਹਾਊਸ ਨਜ਼ਦੀਕ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ...

ਏਸ਼ੀਆਈ ਖੇਡਾਂ ‘ਚ Gold ਜਿੱਤਣ ‘ਤੇ CM ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ...