ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL ਦੇ 15ਵੇਂ ਸੀਜ਼ਨ ਦਾ ਆਗਾਜ਼ ਹੋ ਚੁੱਕਿਆ ਹੈ। ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਈ.ਪੀ.ਐੱਲ. ਮੀਡੀਆ ਅਧਿਕਾਰਾਂ ਨੂੰ ਲੈ ਕੇ ਟੈਂਡਰ ਜਾਰੀ ਕੀਤਾ ਹੈ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਇੰਡੀਅਨ ਪ੍ਰੀਮੀਅਰ ਲੀਗ ਦੇ ਮੀਡੀਆ ਅਧਿਕਾਰਾਂ ਨੂੰ ਵੇਚ ਕੇ ਬੰਪਰ ਕਮਾਈ ਕਰਨ ਵਾਲਾ ਹੈ। ਬੋਰਡ ਦੇ 2023 ਤੋਂ 2027 ਤੱਕ ਪੰਜ ਸੀਜ਼ਨਾਂ ਦੇ ਅਧਿਕਾਰਾਂ ਦੀ ਨਿਲਾਮੀ ਤੋਂ ਕਰੀਬ 54 ਹਜ਼ਾਰ ਕਰੋੜ ਰੁਪਏ ਕਮਾਉਣ ਦਾ ਅਨੁਮਾਨ ਹੈ। ਫਿਲਹਾਲ ਟੈਂਡਰ ਦਸਤਾਵੇਜ਼ਾਂ ਦੀ ਵਿਕਰੀ ਚੱਲ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮੌਜੂਦਾ ਬ੍ਰੌਡਕਾਸਟਰ ਸਟਾਰ-ਡਿਜ਼ਨੀ ਹੌਟਸਟਾਰ, ਸੋਨੀ ਨੈੱਟਵਰਕ, ਜ਼ੀ ਨੈੱਟਵਰਕ, ਟੀਵੀ-18 ਵਾਇਆਕਾਮ ਅਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਨੇ ਮੀਡੀਆ ਅਧਿਕਾਰਾਂ ਦੀ ਨਿਲਾਮੀ ਵਿੱਚ ਹਿੱਸਾ ਲੈਣ ਲਈ ਜ਼ਰੂਰੀ ਦਸਤਾਵੇਜ਼ (ਆਈ.ਟੀ.ਟੀ.) ਖਰੀਦ ਲਏ ਹਨ।
ਮੀਡੀਆ ਅਧਿਕਾਰਾਂ ਲਈ ਟੈਂਡਰ ਦਸਤਾਵੇਜ਼ 10 ਮਈ ਤੱਕ ਖਰੀਦੇ ਜਾ ਸਕਦੇ ਹਨ। ਇਸ ਤੋਂ ਬਾਅਦ ਕਰੀਬ ਇੱਕ ਮਹੀਨੇ ਤੱਕ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਜੂਨ ਦੇ ਦੂਜੇ ਹਫ਼ਤੇ ਨਿਲਾਮੀ ਜਿੱਤ ਕੇ ਅਧਿਕਾਰ ਹਾਸਲ ਕਰਨ ਵਾਲੀਆਂ ਕੰਪਨੀਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਵਾਰ ਬੀਸੀਸੀਆਈ ਮੀਡੀਆ ਅਧਿਕਾਰਾਂ ਦੀ ਚਾਰ ਵੱਖ-ਵੱਖ ਸ਼੍ਰੇਣੀਆਂ (ਬਕੇਟ) ਦੀ ਨਿਲਾਮੀ ਕਰ ਰਿਹਾ ਹੈ। ਪਹਿਲੀ ਭਾਰਤੀ ਉਪ ਮਹਾਂਦੀਪ ਵਿੱਚ ਟੀਵੀ ਅਧਿਕਾਰਾਂ ਦੀ ਹੈ। ਦੂਜੀ ਡਿਜੀਟਲ ਅਧਿਕਾਰਾਂ ਦੀ ਹੈ। ਤੀਜੀ ਵਿੱਚ 18 ਮੈਚ ਸ਼ਾਮਲ ਕੀਤੇ ਗਏ ਹਨ। ਇਹਨਾਂ 18 ਮੈਚਾਂ ਵਿੱਚ ਸੀਜ਼ਨ ਦਾ ਪਹਿਲਾ ਮੈਚ, ਹਰ ਵੀਕੈਂਡ ਡਬਲ-ਹੈਡਰ ਵਾਲਾ ਸ਼ਾਮ ਦਾ ਮੈਚ ਅਤੇ ਚਾਰ ਪਲੇਆਫ ਮੈਚ ਸ਼ਾਮਲ ਹਨ। ਚੌਥੀ ਵਿੱਚ ਭਾਰਤੀ ਉਪ ਮਹਾਂਦੀਪ ਤੋਂ ਬਾਹਰ ਪ੍ਰਸਾਰਣ ਅਧਿਕਾਰ ਸ਼ਾਮਲ ਹਨ।
----------- Advertisement -----------
ਆਈਪੀਐਲ ਮੀਡੀਆ ਰਾਈਟਸ: ਇਨ੍ਹਾਂ ਵੱਡੀਆਂ ਕੰਪਨੀਆਂ ਨੇ ਬੀਸੀਸੀਆਈ ਤੋਂ ਖਰੀਦੇ ਟੈਂਡਰ
Published on
----------- Advertisement -----------
----------- Advertisement -----------












