ਹਾਰਦਿਕ ਪੰਡਯਾ ਨੂੰ ਆਇਰਲੈਂਡ ਦੌਰੇ ‘ਤੇ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਹੈ। ਉਸ ਸਮੇਂ ਭਾਰਤ ਦੀ ਮੁੱਖ ਟੀਮ ਇੰਗਲੈਂਡ ‘ਚ ਹੋਵੇਗੀ। ਹਾਰਦਿਕ ਪੰਡਯਾ ਨੇ ਆਪਣੀ ਕਪਤਾਨੀ ਨਾਲ ਗੁਜਰਾਤ ਟਾਈਟਨਸ ਨੂੰ ਪਹਿਲੇ ਹੀ ਸੀਜ਼ਨ ਵਿੱਚ ਆਈ.ਪੀ.ਐੱਲ. ਚੈਂਪੀਅਨ ਬਣਾਇਆ ਬੀਸੀਸੀਆਈ ਨੇ ਇਸ ਲਈ ਹਾਰਦਿਕ ਨੂੰ ਇਨਾਮ ਦਿੱਤਾ ਹੈ।
ਦੱਖਣੀ ਅਫਰੀਕਾ ਖਿਲਾਫ ਪਹਿਲੀ ਸੀਰੀਜ਼ ‘ਚ ਉਸ ਨੂੰ ਉਪ-ਕਪਤਾਨ ਬਣਾਇਆ ਗਿਆ ਸੀ ਅਤੇ ਹੁਣ ਉਹ ਆਇਰਲੈਂਡ ਦੌਰੇ ਲਈ ਕਪਤਾਨ ਹੋਵੇਗਾ। ਟੀਮ ਇੰਡੀਆ ਨੂੰ ਡਬਲਿਨ ‘ਚ 26 ਅਤੇ 28 ਜੂਨ ਨੂੰ ਆਇਰਲੈਂਡ ਦੇ ਖਿਲਾਫ ਦੋ ਟੀ-20 ਮੈਚ ਖੇਡਣੇ ਹਨ। ਇਸ ਦੇ ਨਾਲ ਹੀ ਭਾਰਤ ਦੀ ਮੁੱਖ ਟੀਮ 16 ਜੂਨ ਨੂੰ ਇੰਗਲੈਂਡ ਲਈ ਰਵਾਨਾ ਹੋਵੇਗੀ।
ਆਇਰਲੈਂਡ ਦੌਰੇ ਲਈ ਟੀਮ ਇੰਡੀਆ ‘ਚ ਹਾਰਦਿਕ ਪੰਡਯਾ (ਕਪਤਾਨ), ਭੁਵਨੇਸ਼ਵਰ ਕੁਮਾਰ (ਉਪ-ਕਪਤਾਨ), ਈਸ਼ਾਨ ਕਿਸ਼ਨ, ਰਿਤੁਰਾਜ ਗਾਇਕਵਾੜ, ਸੰਜੂ ਸੈਮਸਨ, ਸੂਰਿਆਕੁਮਾਰ ਯਾਦਵ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਦਿਨੇਸ਼ ਕਾਰਤਿਕ (ਡਬਲਯੂ ਕੇ), ਯੁਜ਼ਵੇਂਦਰ ਚਾਹਲ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਹਰਸ਼ਲ ਪਟੇਲ, ਅਵੇਸ਼ ਖਾਨ, ਅਰਸ਼ਦੀਪ ਸਿੰਘ, ਉਮਰਾਨ ਮਲਿਕ ਹੋਣਗੇ।
----------- Advertisement -----------
ਹਾਰਦਿਕ ਪੰਡਯਾ ਪਹਿਲੀ ਵਾਰ ਕਰਨਗੇ ਭਾਰਤ ਦੀ ਕਪਤਾਨੀ
Published on
----------- Advertisement -----------
----------- Advertisement -----------












