ਟੀਮ ਇੰਡੀਆ ਦੇ ਦੌਰੇ ਤੋਂ ਪਹਿਲਾਂ ਵੈਸਟਇੰਡੀਜ਼ ਤੋਂ ਵੱਡੀ ਖਬਰ ਆਈ ਹੈ। ਸੋਮਵਾਰ ਰਾਤ ਵੈਸਟਇੰਡੀਜ਼ ਦੇ ਦੋ ਖਿਡਾਰੀਆਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚ ਧਮਾਕੇਦਾਰ ਬੱਲੇਬਾਜ਼ ਲੈਂਡਲ ਸਿਮੰਸ ਅਤੇ ਵਿਕਟਕੀਪਰ ਦਿਨੇਸ਼ ਰਾਮਦੀਨ ਸ਼ਾਮਲ ਹਨ। ਸਿਮੰਸ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਇਕ ਪੋਸਟ ‘ਚ ਦੱਸਿਆ ਗਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਹੀ ਵੈਸਟਇੰਡੀਜ਼ ਕ੍ਰਿਕਟ ਬੋਰਡ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਸੀ।
ਵੈਸਟਇੰਡੀਜ਼ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਲੈਂਡਲ ਸਿਮੰਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਹੈ। 37 ਸਾਲਾ ਕੈਰੇਬੀਆਈ ਕ੍ਰਿਕਟਰ ਨੇ ਆਪਣੇ ਇਸ ਫੈਸਲੇ ਨਾਲ 15 ਸਾਲ ਦੇ ਅੰਤਰਰਾਸ਼ਟਰੀ ਕਰੀਅਰ ‘ਤੇ ਬ੍ਰੇਕ ਲਗਾ ਦਿੱਤੀ ਹੈ। ਸਿਮੰਸ ਨੇ 2006 ਵਿੱਚ ਆਪਣਾ ਵਨਡੇ ਡੈਬਿਊ ਕੀਤਾ ਸੀ। ਜਦੋਂ ਕਿ ਉਸਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਪਿਛਲੇ ਸਾਲ 26 ਅਕਤੂਬਰ 2021 ਨੂੰ ਟੀ-20 ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਵਿਰੁੱਧ ਖੇਡਿਆ ਸੀ।
----------- Advertisement -----------
ਵੈਸਟਇੰਡੀਜ਼ ਦੇ ਇਨ੍ਹਾਂ 2 ਖਿਡਾਰੀਆਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Published on
----------- Advertisement -----------
----------- Advertisement -----------












