November 7, 2026, 9:39 am
----------- Advertisement -----------
HomeNewsBreaking Newsਓਲੰਪਿਕ ਸੋਨ ਤਮਗਾ ਜੇਤੂ ਪਾਕਿਸਤਾਨੀ ਅਰਸ਼ਦ ਨਦੀਮ ਨੇ ਲਸ਼ਕਰ ਦੇ ਅੱਤਵਾਦੀ ਨਾਲ...

ਓਲੰਪਿਕ ਸੋਨ ਤਮਗਾ ਜੇਤੂ ਪਾਕਿਸਤਾਨੀ ਅਰਸ਼ਦ ਨਦੀਮ ਨੇ ਲਸ਼ਕਰ ਦੇ ਅੱਤਵਾਦੀ ਨਾਲ ਕੀਤੀ ਮੁਲਾਕਾਤ: ਮੁਲਾਕਾਤ ਦਾ ਵੀਡੀਓ ਹੋਇਆ ਵਾਇਰਲ

Published on

----------- Advertisement -----------
  • ਪੈਰਿਸ ਓਲੰਪਿਕ ‘ਚ ਨੀਰਜ ਚੋਪੜਾ ਨੂੰ ਹਰਾ ਕੇ ਜਿੱਤਿਆ ਸੋਨਾ

ਨਵੀਂ ਦਿੱਲੀ, 14 ਅਗਸਤ 2024 – ਪੈਰਿਸ ਓਲੰਪਿਕ 2024 ਵਿੱਚ ਗੋਲਡ ਮੈਡਲ ਜਿੱਤਣ ਵਾਲੇ ਪਾਕਿਸਤਾਨ ਦੇ ਜੈਵਲਿਨ ਥਰੋਅਰ ਅਰਸ਼ਦ ਨਦੀਮ ਵਿਵਾਦਾਂ ਵਿੱਚ ਘਿਰ ਗਏ ਹਨ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇੱਕ ਅੱਤਵਾਦੀ ਨਾਲ ਅਰਸ਼ਦ ਦੀ ਮੁਲਾਕਾਤ ਦਾ ਵੀਡੀਓ ਵਾਇਰਲ ਹੋਇਆ ਹੈ। ਅਰਸ਼ਦ ਨੇ ਇਹ ਮੁਲਾਕਾਤ ਓਲੰਪਿਕ ‘ਚ ਜਿੱਤ ਤੋਂ ਬਾਅਦ ਕੀਤੀ ਸੀ।

ਲਸ਼ਕਰ-ਏ-ਤੋਇਬਾ ਸੰਯੁਕਤ ਰਾਸ਼ਟਰ ਦੀ ਅੱਤਵਾਦੀ ਸੂਚੀ ਵਿੱਚ ਸ਼ਾਮਲ ਇੱਕ ਸੰਗਠਨ ਹੈ। ਇਸ ਦੇ ਅੱਤਵਾਦੀ ਸੰਗਠਨ ਦਾ ਨੇਤਾ ਹਾਫਿਜ਼ ਸਈਦ ਹੈ, ਜਿਸ ਨੇ ਮਿੱਲੀ ਮੁਸਲਿਮ ਲੀਗ ਨਾਂ ਦੀ ਸਿਆਸੀ ਪਾਰਟੀ ਬਣਾਈ ਹੈ। ਅਰਸ਼ਦ ਨੇ ਇਸ ਪਾਰਟੀ ਦੇ ਸੰਯੁਕਤ ਸਕੱਤਰ ਹਰੀਸ ਡਾਰ ਨਾਲ ਮੁਲਾਕਾਤ ਕੀਤੀ ਹੈ।

ਵੀਡੀਓ ‘ਚ ਅੱਤਵਾਦੀ ਡਾਰ ਨੇ ਗੋਲਡ ਮੈਡਲ ਜਿੱਤਣ ‘ਤੇ ਅਰਸ਼ਦ ਨਦੀਮ ਦੀ ਤਾਰੀਫ ਕੀਤੀ ਹੈ। ਡਾਰ ਨੇ ਕਿਹਾ ਕਿ ਨਦੀਮ ਦੀ ਜਿੱਤ ‘ਤੇ ਪੂਰੇ ਮੁਸਲਿਮ ਭਾਈਚਾਰੇ ਨੂੰ ਮਾਣ ਹੈ।

ਪੈਰਿਸ ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਅਰਸ਼ਦ ਨਦੀਮ ਨੂੰ ਪਾਕਿਸਤਾਨ ਸਰਕਾਰ ਨੇ 1 ਕਰੋੜ ਰੁਪਏ ਅਤੇ ਨਵੀਂ ਬ੍ਰਾਂਡੇਡ ਕਾਰ ਤੋਹਫੇ ‘ਚ ਦਿੱਤੀ ਹੈ। ਅਰਸ਼ਦ ਪਾਕਿਸਤਾਨ ਦੇ ਇਤਿਹਾਸ ਵਿੱਚ ਅਥਲੈਟਿਕਸ ਵਿੱਚ ਓਲੰਪਿਕ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਹੈ।

ਅਰਸ਼ਦ ਨੂੰ ਇਹ ਇਨਾਮ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਦਿੱਤਾ ਹੈ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਦੇ ਪਿੰਡ ਜਾ ਕੇ ਉਸ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਨਾਲ ਹੀ, ਮਰੀਅਮ ਨਵਾਜ਼ ਨੇ ਅਰਸ਼ਦ ਨੂੰ ਨਕਦ ਇਨਾਮ ਅਤੇ ਕਾਰ ਦੀਆਂ ਚਾਬੀਆਂ ਸੌਂਪੀਆਂ।

ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਅਰਸ਼ਦ ਦੇ ਪਿਤਾ ਇੱਕ ਮਜ਼ਦੂਰ ਹਨ। ਇਸ ਹੁਨਰ ਨੂੰ ਦੇਖਦਿਆਂ ਪਿੰਡ ਦੇ ਲੋਕਾਂ ਨੇ ਅਰਸ਼ਦ ਦੀ ਸਿਖਲਾਈ ਲਈ ਚੰਦਾ ਇਕੱਠਾ ਕੀਤਾ। ਪੈਰਿਸ ਓਲੰਪਿਕ ਵਿੱਚ ਅਰਸ਼ਦ ਦਾ ਸਿੱਧਾ ਮੁਕਾਬਲਾ ਭਾਰਤ ਦੇ ਨੀਰਜ ਚੋਪੜਾ ਨਾਲ ਸੀ। ਨੀਰਜ ਚਾਂਦੀ ਲੈ ਕੇ ਆਇਆ ਹੈ।

ਇਸ ਓਲੰਪਿਕ ਵਿੱਚ ਨਦੀਮ ਨੇ 92.97 ਮੀਟਰ ਜੈਵਲਿਨ ਸੁੱਟ ਕੇ ਇਤਿਹਾਸ ਰਚਿਆ ਸੀ। ਇਸ ਤੋਂ ਪਹਿਲਾਂ ਨੋਰਸ ਐਥਲੀਟ ਥੌਰਕਿਲਡਸਨ ਐਂਡਰੀਅਸ ਨੇ 2008 ਵਿੱਚ ਬੀਜਿੰਗ ਓਲੰਪਿਕ ਵਿੱਚ 90.57 ਮੀਟਰ ਦਾ ਰਿਕਾਰਡ ਬਣਾਇਆ ਸੀ।

ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਮੁਖੀ ਹਾਫਿਜ਼ ਸਈਦ 26/11 ਦੇ ਮੁੰਬਈ ਹਮਲੇ ਦਾ ਮਾਸਟਰਮਾਈਂਡ ਹੈ। ਇਸ ਹਮਲੇ ਵਿਚ 166 ਲੋਕਾਂ ਦੀ ਮੌਤ ਹੋ ਗਈ ਸੀ।

2018 ਵਿੱਚ, ਅਮਰੀਕੀ ਗ੍ਰਹਿ ਵਿਭਾਗ ਨੇ ਮਿੱਲੀ ਮੁਸਲਿਮ ਲੀਗ ਅਤੇ ਇਸ ਨਾਲ ਜੁੜੇ ਨੇਤਾਵਾਂ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਸੀ। ਇਸ ਵਿੱਚ ਹਰੀਸ ਡਾਰ ਵੀ ਸ਼ਾਮਲ ਸਨ। ਹਰਿਸ ‘ਤੇ ਲਸ਼ਕਰ ਦੀਆਂ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਉਹ ਲਸ਼ਕਰ ਦੇ ਵਿਦਿਆਰਥੀ ਵਿੰਗ ਦੇ ਵਰਕਰ ਵਜੋਂ ਅੱਤਵਾਦੀ ਗਤੀਵਿਧੀਆਂ ਵਿੱਚ ਵੀ ਸਰਗਰਮ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...

ਮਿਲਾਵਟਖੋਰਾਂ ‘ਤੇ ਸਿਹਤ ਵਿਭਾਗ ਦਾ ਛਾਪਾ, ਬਠਿੰਡਾ ‘ਚ ਕਈ ਥਾਵਾਂ ‘ਤੇ ਮਠਿਆਈਆਂ ਤੇ ਦੁੱਧ ਦੇ ਭਰੇ ਸੈਂਪਲ

ਤਿਉਹਾਰੀ ਸੀਜ਼ਨ, ਖ਼ਾਸ ਕਰਕੇ ਦੀਵਾਲੀ ਦੇ ਮੱਦੇਨਜ਼ਰ ਮਠਿਆਈਆਂ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ...

ਅੰਮ੍ਰਿਤਸਰ ਤੋਂ ਬੰਗਾਲ ਜਾ ਰਹੀ ਕਰਮਭੂਮੀ ਐਕਸਪ੍ਰੇਸ ‘ਚ ਲੱਗੀ ਅੱਗ, ਰਾਜਪੁਰਾ ‘ਚ ਰੋਕੀ ਟ੍ਰੇਨ, ਲੋਕਾਂ ਨੂੰ ਕੱਢਿਆ ਬਾਹਰ

ਪਟਿਆਲਾ ਤੋਂ ਇੱਕ ਵੱਡੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ...

ਪੁੱਤ ਦੀ ਮੌਤ ਦਾ ਇਨਸਾਫ਼ ਮੰਗਦੀ ਮਾਂ ਬੋਲੀ- ਪੰਜਾਬ ‘ਚ ਨਸ਼ਾ ਬੰਦ ਹੋਵੇ

ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ...

ਫਰੀਦਕੋਟ: ਦਾਜ਼ ਲਈ ਲਾੜੇ ਨੇ ਤੋੜਿਆ ਵਿਆਹ, 10 ਲੱਖ ਨਕਦੀ ਤੇ 4 ਤੋਲੇ ਸੋਨੇ ਦੀ ਮੰਗ

ਫਰੀਦਕੋਟ ਵਿੱਚ ਲਾੜੇ ਨੂੰ ਲੋੜੀਂਦਾ ਦਾਜ ਨਾ ਮਿਲਣ ‘ਤੇ ਉਹ ਵਿਆਹ ਦੀ ਬਰਾਤ ਨਹੀਂ...

‘ਧਨਤੇਰਸ’ ਮੌਕੇ ਸੋਨੇ-ਚਾਂਦੀ ਦੇ ਵਧੇ ਭਾਅ, ਸੋਨਾ 2,507 ਰੁਪਏ ਹੋਇਆ ਮਹਿੰਗਾ

ਧਨਤੇਰਸ ‘ਤੇ ਸੋਨਾ-ਚਾਂਦੀ ਦੋਵੇਂ ਮਹਿੰਗੇ ਹੋ ਗਏ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਕ 10...

  ED ਰੇਡ ਦੌਰਾਨ ਭਾਜਪਾ ਦੀ ਪੇਸ਼ਕਸ਼ ਠੁਕਰਾਈ: ਡਾ. ਅਮਨਦੀਪ ਕੌਰ

ਚੰਡੀਗੜ੍ਹ 5 ਨਵੰਬਰ:ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ...

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...