ਜਲਦ ਹੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਜੀਵਨ ‘ਤੇ ਆਧਾਰਿਤ ਫਿਲਮ ਬਣਾਈ ਜਾਵੇਗੀ। ਬਾਇਓਪਿਕ ਦੀ ਸ਼ੂਟਿੰਗ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ 26 ਮਈ ਨੂੰ ਨਿਰਮਾਤਾ ਲਵ ਰੰਜਨ ਅਤੇ ਅੰਕੁਰ ਗਰਗ ਸੌਰਵ ਗਾਂਗੁਲੀ ਨੂੰ ਮਿਲਣ ਕੋਲਕਾਤਾ ਗਏ ਸਨ। ਬਾਇਓਪਿਕ ਲਈ ਜ਼ਰੂਰੀ ਸਕ੍ਰਿਪਟ ਰਾਈਟਿੰਗ ਵੀ ਕਰ ਲਈ ਗਈ ਹੈ। ਸੌਰਵ ਗਾਂਗੁਲੀ ਦੇ ਜੀਵਨ ਨਾਲ ਜੁੜੀਆਂ ਕਈ ਅਣਸੁਣੀਆਂ ਅਤੇ ਦਿਲਚਸਪ ਕਹਾਣੀਆਂ ਨੂੰ ਫਿਲਮ ਦੇ ਪਟਕਥਾ ਵਿੱਚ ਸ਼ਾਮਲ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਨਿਰਦੇਸ਼ਕ ਨੇ ਫਿਲਮ ‘ਚ ਸੌਰਵ ਦੀ ਜ਼ਿੰਦਗੀ ਨੂੰ ਬੀਸੀਸੀਆਈ ਪ੍ਰਧਾਨ ਦੇ ਤੌਰ ‘ਤੇ ਪੇਸ਼ ਕਰਨ ਦੀ ਬਜਾਏ ਉਸ ਦੀ ਨਿੱਜੀ ਜ਼ਿੰਦਗੀ ‘ਤੇ ਧਿਆਨ ਦਿੱਤਾ ਹੈ। ਫਿਲਮ ਲਈ ਉਨ੍ਹਾਂ ਦੀ ਪਤਨੀ ਡੋਨਾ ਗਾਂਗੁਲੀ ਦਾ ਵਰਜ਼ਨ ਵੀ ਲਿਆ ਗਿਆ ਹੈ। ਖਬਰਾਂ ਮੁਤਾਬਕ ਫਿਲਮ ‘ਚ ਰਣਬੀਰ ਕਪੂਰ ਸੌਰਵ ਦੇ ਕਿਰਦਾਰ ‘ਚ ਨਜ਼ਰ ਆ ਸਕਦੇ ਹਨ। ਇਸ ਦੇ ਨਾਲ ਹੀ ਕੁਝ ਖਬਰਾਂ ਮੁਤਾਬਕ ਆਯੁਸ਼ਮਾਨ ਖੁਰਾਨਾ ਦਾ ਨਾਂ ਲੀਡ ਐਕਟਰ ਦੇ ਤੌਰ ‘ਤੇ ਸਾਹਮਣੇ ਆਇਆ ਹੈ। ਫਿਲਹਾਲ ਇਹ ਤੈਅ ਨਹੀਂ ਹੈ ਕਿ ਫਿਲਮ ‘ਚ ‘ਦਾਦਾ’ ਦਾ ਕਿਰਦਾਰ ਕੌਣ ਨਿਭਾਏਗਾ। ਇੰਡੀਆ ਟੂਡੇ ਨਾਲ ਗੱਲਬਾਤ ਕਰਦੇ ਹੋਏ ਸੌਰਵ ਗਾਂਗੁਲੀ ਨੇ ਕਿਹਾ ਕਿ ਫਿਲਮ ਦੀ ਸਕ੍ਰਿਪਟ ਲਗਭਗ ਫਾਈਨਲ ਹੋ ਚੁੱਕੀ ਹੈ। ਕਰੀਬ 200 ਤੋਂ 250 ਕਰੋੜ ਦੇ ਬਜਟ ‘ਚ ਫਿਲਮ ਦਾ ਨਿਰਮਾਣ ਹੋ ਸਕਦਾ ਹੈ।
----------- Advertisement -----------
ਸੌਰਵ ਗਾਂਗੁਲੀ ‘ਤੇ ਬਣੇਗੀ ਬਾਇਓਪਿਕ, ਇਹ ਅਦਾਕਾਰ ਨਿਭਾਏਗਾ ‘ਦਾਦਾ’ ਦਾ ਕਿਰਦਾਰ
Published on
----------- Advertisement -----------
----------- Advertisement -----------