ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮਿੰਨੀ ਨਿਲਾਮੀ ਦੁਬਈ ਵਿੱਚ ਜਾਰੀ ਹੈ। ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ, ਗੁਜਰਾਤ ਨੇ ਵੀ ਉਸ ਲਈ ਅੰਤ ਤੱਕ ਬੋਲੀ ਲਗਾਈ।
ਆਸਟ੍ਰੇਲੀਆ ਦੇਸਪੈਂਸਰ ਜਾਨਸਨ 10 ਕਰੋੜ ਰੁਪਏ ਵਿੱਚ ਗੁਜਰਾਤ ਦਾ ਬਣਿਆ ਹਿੱਸਾ। 9 ਅਨਕੈਪਡ ਖਿਡਾਰੀ ਬਣੇ ਕਰੋੜਪਤੀ, ਸਮੀਰ ਰਿਜ਼ਵੀ ਨੂੰ ਚੇਨਈ ਨੇ 8.40 ਕਰੋੜ ਰੁਪਏ ‘ਚ ਖਰੀਦਿਆ। ਉਹ ਸਭ ਤੋਂ ਮਹਿੰਗਾ ਅਨਕੈਪਡ ਖਿਡਾਰੀ ਬਣ ਗਿਆ।
ਆਸਟ੍ਰੇਲੀਆ ਦੇ ਪੈਟ ਕਮਿੰਸ ਨੂੰ 20.50 ਕਰੋੜ ਰੁਪਏ ‘ਚ ਸਟਾਰਕ ਤੋਂ ਡੇਢ ਘੰਟਾ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ ਸੀ। ਇਸ ਨਿਲਾਮੀ ਵਿੱਚ ਹਰਸ਼ਲ ਪਟੇਲ ਸਭ ਤੋਂ ਮਹਿੰਗੇ ਭਾਰਤੀ ਬਣੇ। ਉਸ ਨੂੰ ਪੰਜਾਬ ਕਿੰਗਜ਼ ਨੇ 11.75 ਕਰੋੜ ਰੁਪਏ ਵਿੱਚ ਖਰੀਦਿਆ।











