ਸ਼੍ਰੀਲੰਕਾ ਨੇ ਦੂਜੇ ਵਨਡੇ ‘ਚ ਭਾਰਤ ਨੂੰ 32 ਦੌੜਾਂ ਨਾਲ ਹਰਾਇਆ ਹੈ। 6 ਵਿਕਟਾਂ ਲੈਣ ਵਾਲੇ ਲੈੱਗ ਸਪਿਨਰ ਜੈਫਰੀ ਵਾਂਡਰਸੇ ਪਲੇਅਰ ਆਫ ਦਿ ਮੈਚ ਰਹੇ। ਉਸ ਨੇ ਭਾਰਤ ਦੇ ਟਾਪ-6 ਬੱਲੇਬਾਜ਼ਾਂ ਨੂੰ 50 ਦੌੜਾਂ ਦੇ ਅੰਦਰ ਹੀ ਪੈਵੇਲੀਅਨ ਭੇਜ ਦਿੱਤਾ ਅਤੇ ਜਿੱਤ ਦਾ ਵੱਡਾ ਕਾਰਨ ਬਣਿਆ। ਸ਼੍ਰੀਲੰਕਾ ਨੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾ ਵਨਡੇ ਟਾਈ ਰਿਹਾ, ਤੀਜਾ ਮੈਚ 7 ਅਗਸਤ ਨੂੰ ਖੇਡਿਆ ਜਾਵੇਗਾ।
ਕੋਲੰਬੋ ‘ਚ ਐਤਵਾਰ ਨੂੰ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 9 ਵਿਕਟਾਂ ਗੁਆ ਕੇ 240 ਦੌੜਾਂ ਬਣਾਈਆਂ। ਟੀਮ ਨੇ ਦੋ ਵਾਰ 70+ ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਸਕੋਰ 250 ਦੇ ਨੇੜੇ ਪਹੁੰਚ ਗਿਆ। ਭਾਰਤ ਵੱਲੋਂ ਵਾਸ਼ਿੰਗਟਨ ਸੁੰਦਰ ਨੇ 3 ਅਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।
ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ 97 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਰੋਹਿਤ ਸ਼ਰਮਾ ਨੇ 64 ਦੌੜਾਂ ਬਣਾਈਆਂ। ਇੱਥੋਂ ਲੈੱਗ ਸਪਿਨਰ ਜੈਫਰੀ ਵਾਂਡਰਸੇ ਨੇ ਭਾਰਤ ਨੂੰ ਬੈਕਫੁੱਟ ‘ਤੇ ਧੱਕ ਦਿੱਤਾ। ਕਪਤਾਨ ਚਰਿਥ ਅਸਾਲੰਕਾ ਨੇ ਆਖਰੀ 3 ਵਿਕਟਾਂ ਲਈਆਂ ਅਤੇ ਭਾਰਤ 42.2 ਓਵਰਾਂ ਵਿੱਚ 208 ਦੌੜਾਂ ‘ਤੇ ਸਿਮਟ ਗਿਆ।











