ਟੀ-20 ਵਿਸ਼ਵ ਕੱਪ ਦੇ ਸੁਪਰ-8 ਦਾ ਤੀਜਾ ਮੈਚ ਅੱਜ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ‘ਚ ਰਾਤ 8 ਵਜੇ ਖੇਡਿਆ ਜਾਵੇਗਾ। ਟੀਮ ਇੰਡੀਆ ਟੀ-20 ਵਿਸ਼ਵ ਕੱਪ ‘ਚ ਹੁਣ ਤੱਕ ਅਜੇਤੂ ਹੈ, ਜਦਕਿ ਅਫਗਾਨਿਸਤਾਨ ਆਖਰੀ ਮੈਚ ਵੈਸਟਇੰਡੀਜ਼ ਤੋਂ ਹਾਰ ਚੁੱਕਾ ਹੈ, ਪਰ ਇਸ ਮੈਚ ਦੇ ਰੋਮਾਂਚਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।
ਅਮਰੀਕਾ ਵਿੱਚ ਖੇਡੇ ਗਏ ਕਈ ਮੈਚ ਮੀਂਹ ਕਾਰਨ ਰੱਦ ਹੋ ਗਏ। ਭਾਰਤ ਅਤੇ ਕੈਨੇਡਾ ਵਿਚਾਲੇ ਖੇਡਿਆ ਗਿਆ ਮੈਚ ਵੀ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਹੋ ਗਿਆ। ਅਜਿਹੇ ‘ਚ ਪ੍ਰਸ਼ੰਸਕ ਇਸ ਮੈਚ ਨੂੰ ਲੈ ਕੇ ਚਿੰਤਤ ਵੀ ਹਨ। ਦੱਸ ਦਈਏ ਕਿ ਅੱਜ ਦੇ ਮੈਚ ਦੌਰਾਨ ਆਸਮਾਨ ‘ਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਦੀ ਸੰਭਾਵਨਾ 14 ਫੀਸਦੀ ਹੈ।
ਇਸ ਦਾ ਮਤਲਬ ਹੈ ਕਿ ਮੀਂਹ ਇਸ ਮੈਚ ‘ਚ ਰੁਕਾਵਟ ਬਣ ਸਕਦਾ ਹੈ। 20 ਜੂਨ ਨੂੰ ਹੋਣ ਵਾਲੇ ਮੈਚ ਦੌਰਾਨ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਰਹੇਗਾ।
ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ਦੀ ਪਿੱਚ ਬੱਲੇਬਾਜ਼ ਅਤੇ ਗੇਂਦਬਾਜ਼ ਦੋਵਾਂ ਨੂੰ ਸਹਾਰਾ ਦਿੰਦੀ ਹੈ। ਇਸ ਮੈਦਾਨ ਦੀ ਪਿੱਚ ਤੋਂ ਗੇਂਦਬਾਜ਼ਾਂ ਨੂੰ ਸਵਿੰਗ ਮਿਲਦੀ ਹੈ। ਅਜਿਹੇ ‘ਚ ਇੱਥੇ ਟਾਸ ਅਹਿਮ ਭੂਮਿਕਾ ਨਿਭਾਏਗਾ।
----------- Advertisement -----------
ਕੀ ਮੀਂਹ ਦੀ ਭੇਟ ਚੜ੍ਹ ਜਾਵੇਗਾ ਭਾਰਤ-ਅਫਗਾਨਿਸਤਾਨ ਮੈਚ? ਜਾਣੋ ਕਿਹੋ ਜਿਹਾ ਰਹੇਗਾ ਮੌਸਮ ਅਤੇ ਪਿੱਚ ਰਿਪੋਰਟ
Published on
----------- Advertisement -----------
----------- Advertisement -----------












