August 5, 2026, 3:42 am
----------- Advertisement -----------
HomeNewsBreaking Newsਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ: ਸ਼੍ਰੇਅਸ ਅਈਅਰ ਬਾਹਰ,...

ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ: ਸ਼੍ਰੇਅਸ ਅਈਅਰ ਬਾਹਰ, ਰਾਹੁਲ, ਪੰਤ ਅਤੇ ਕੋਹਲੀ ਦੀ ਵਾਪਸੀ

Published on

----------- Advertisement -----------

ਨਵੀਂ ਦਿੱਲੀ, 9 ਸਤੰਬਰ 2024 – ਬੰਗਲਾਦੇਸ਼ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਚੇਨਈ ਵਿੱਚ 19 ਸਤੰਬਰ ਤੋਂ ਹੋਣ ਵਾਲੇ ਮੈਚ ਲਈ 16 ਮੈਂਬਰਾਂ ਦੀ ਟੀਮ ਚੁਣੀ ਗਈ ਹੈ। ਸਰਫਰਾਜ਼ ਖਾਨ ਅਤੇ ਵਿਕਟਕੀਪਰ ਧਰੁਵ ਜੁਰੇਲ ਨੂੰ ਮੱਧਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਮੌਕਾ ਮਿਲਿਆ ਹੈ। ਵਿਰਾਟ ਕੋਹਲੀ, ਕੇਐੱਲ ਰਾਹੁਲ ਅਤੇ ਵਿਕਟਕੀਪਰ ਰਿਸ਼ਭ ਪੰਤ ਵੀ ਬੰਗਲਾਦੇਸ਼ ਖਿਲਾਫ ਸੀਰੀਜ਼ ਤੋਂ ਟੈਸਟ ਟੀਮ ‘ਚ ਵਾਪਸੀ ਕਰਨਗੇ। ਇਹ ਤਿੰਨੇ ਇੰਗਲੈਂਡ ਖਿਲਾਫ ਪਿਛਲੀ ਸੀਰੀਜ਼ ਦਾ ਹਿੱਸਾ ਨਹੀਂ ਸਨ।

ਟੀਮ ‘ਚ ਸ਼ਾਮਲ 4 ਨੌਜਵਾਨ ਮੱਧਕ੍ਰਮ ਦੇ ਬੱਲੇਬਾਜ਼ ਸਰਫਰਾਜ਼ ਖਾਨ, ਵਿਕਟਕੀਪਰ ਧਰੁਵ ਜੁਰੇਲ, ਤੇਜ਼ ਗੇਂਦਬਾਜ਼ ਆਕਾਸ਼ ਦੀਪ ਅਤੇ ਯਸ਼ ਦਿਆਲ ਹਨ। ਦਿਆਲ ਨੂੰ ਛੱਡ ਕੇ ਬਾਕੀ ਤਿੰਨਾਂ ਖਿਡਾਰੀਆਂ ਨੇ ਇਸ ਸਾਲ ਇੰਗਲੈਂਡ ਖਿਲਾਫ ਸੀਰੀਜ਼ ‘ਚ ਡੈਬਿਊ ਕੀਤਾ ਸੀ। ਦਿਆਲ ਨੇ ਦਲੀਪ ਟਰਾਫੀ ਦੇ ਪਹਿਲੇ ਦੌਰ ‘ਚ 4 ਵਿਕਟਾਂ ਲਈਆਂ ਸਨ।

ਦਲੀਪ ਟਰਾਫੀ ਨਾ ਖੇਡਣ ਵਾਲੇ 6 ਖਿਡਾਰੀਆਂ ਨੇ ਟੀਮ ‘ਚ ਜਗ੍ਹਾ ਬਣਾਈ। ਇਨ੍ਹਾਂ ਵਿੱਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਸ਼ਾਮਲ ਹਨ। ਕੋਹਲੀ ਨੂੰ ਛੱਡ ਕੇ ਬਾਕੀ ਸਾਰੇ ਪੰਜ ਖਿਡਾਰੀਆਂ ਨੇ ਇਸ ਸਾਲ ਫਰਵਰੀ-ਮਾਰਚ ‘ਚ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਖੇਡੀ ਸੀ। ਵਿਰਾਟ ਨਿੱਜੀ ਕਾਰਨਾਂ ਕਰਕੇ ਸੀਰੀਜ਼ ਨਹੀਂ ਖੇਡ ਸਕੇ।

ਇਸ ਸਾਲ ਭਾਰਤ ਨੇ ਜਨਵਰੀ ਤੋਂ ਮਾਰਚ ਵਿਚਾਲੇ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਸੀ। ਉਸ ਟੀਮ ਦੇ 12 ਖਿਡਾਰੀਆਂ ਨੂੰ ਜਗ੍ਹਾ ਮਿਲੀ, ਜਦਕਿ 4 ਨਵੇਂ ਖਿਡਾਰੀ ਸ਼ਾਮਲ ਕੀਤੇ ਗਏ। ਜਿਸ ਵਿੱਚ ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ ਅਤੇ ਯਸ਼ ਦਿਆਲ ਸ਼ਾਮਲ ਹਨ। ਕੋਹਲੀ ਪਰਿਵਾਰਕ ਕਾਰਨਾਂ ਕਰਕੇ ਇੰਗਲੈਂਡ ਖਿਲਾਫ ਨਹੀਂ ਖੇਡ ਸਕੇ ਸਨ। ਜਦਕਿ ਪੰਤ ਅਤੇ ਰਾਹੁਲ ਜ਼ਖਮੀ ਹੋ ਗਏ। ਦਿਆਲ ਨੂੰ ਘਰੇਲੂ ਕ੍ਰਿਕਟ ‘ਚ ਚੰਗੇ ਪ੍ਰਦਰਸ਼ਨ ਕਾਰਨ ਸ਼ਾਮਲ ਕੀਤਾ ਗਿਆ ਸੀ।

ਸ਼੍ਰੇਅਸ, ਪਡੀਕਲ ਅਤੇ ਪਾਟੀਦਾਰ ਬਾਹਰ ਹਨ, ਜੋ ਕਿ ਇੰਗਲੈਂਡ ਦੇ ਖਿਲਾਫ ਪਿਛਲੀ ਸੀਰੀਜ਼ ‘ਚ ਟੀਮ ਦਾ ਹਿੱਸਾ ਸਨ, ਸ਼੍ਰੇਅਸ ਅਈਅਰ, ਦੇਵਦੱਤ ਪਡੀਕਲ ਅਤੇ ਰਜਤ ਪਾਟੀਦਾਰ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੂੰ ਵੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

ਬੰਗਲਾਦੇਸ਼ 2 ਟੈਸਟ ਅਤੇ 3 ਟੀ-20 ਮੈਚ ਖੇਡੇਗਾ ਭਾਰਤ ਦਾ ਬੰਗਲਾਦੇਸ਼ ਦੌਰਾ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਪਹਿਲਾ ਟੈਸਟ 19 ਸਤੰਬਰ ਚੇਨਈ ‘ਚ ਅਤੇ ਦੂਜਾ ਟੈਸਟ 27 ਸਤੰਬਰ ਤੋਂ ਕਾਨਪੁਰ ‘ਚ ਖੇਡਿਆ ਜਾਵੇਗਾ। 6, 9 ਅਤੇ 12 ਅਕਤੂਬਰ ਨੂੰ 3 ਟੀ-20 ਖੇਡੇ ਜਾਣਗੇ। ਇਹ ਮੈਚ ਗਵਾਲੀਅਰ, ਦਿੱਲੀ ਅਤੇ ਹੈਦਰਾਬਾਦ ਵਿੱਚ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ ਵੋਟਰ ਸੂਚੀ ਦੀ ਸੁਧਾਈ ‘ਚ ਖ਼ੁਲਾਸਾ, 20 ਲੱਖ ਵੋਟਰ ਗਾਇਬ, 5.74 ਲੱਖ ਦੀ ਮੌਤ; 13 ਅਗਸਤ ਨੂੰ ਆਵੇਗਾ ਡਰਾਫਟ

ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਸੁਧਾਈ (SIR) ਦਾ ਪਹਿਲਾ ਗੇੜ ਸਫ਼ਲਤਾਪੂਰਵਕ ਮੁਕੰਮਲ...

20 ਸਾਲਾ ਉੱਭਰਦੇ ਕਬੱਡੀ ਖਿਡਾਰੀ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਪਟਿਆਲਾ ਜ਼ਿਲ੍ਹੇ ਵਿੱਚ 20 ਸਾਲਾ ਉੱਭਰਦੇ ਕਬੱਡੀ ਖਿਡਾਰੀ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਨਾਲ...

ਖੰਨਾ : ਤਾਂਤਰਿਕ ਦੇ ਠੱਗੀ ਦਾ ਸ਼ਿਕਾਰ ਹੋਇਆ ਸ਼ਖਸ; ਸ਼ਿਕਾਇਤ ਦੇਣ ਪਹੁੰਚਿਆ ਥਾਣੇ, ਬਾਥਰੂਮ ‘ਚ ਦਿੱਤੀ ਜਾਨ

ਖੰਨਾ ਤੋਂ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗਰੀਬੀ ਤੋਂ ਰਾਹਤ ਦਿਵਾਉਣ ਦੇ...

*ਭਾਰੀ ਮੀਂਹ ਵਿੱਚ ਸੜਕਾਂ 'ਤੇ ਤੰਬੂ ਲਗਾਉਣ ਲਈ ਮਜ਼ਬੂਰ ਵਿਦਿਆਰਥੀ, ਪੰਜਾਬ ਦੇ ਪਰਿਵਾਰਾਂ ਵਿੱਚ...

ਪੰਜਾਬ ਵਿਧਾਨ ਸਭਾ ਵੱਲੋਂ ਇੱਕ ਤੋਂ ਬਾਅਦ ਇੱਕ ਪੇਪਰ ਲੀਕ ਦੇ ਮਾਮਲਿਆਂ ਵਿਰੁੱਧ ਜ਼ੁਬਾਨੀ ਵੋਟ ਨਾਲ ਨਿੰਦਾ ਮਤਾ ਪਾਸ; ਕਾਂਗਰਸ ਨੇ ਕੀਤਾ ਵਾਕਆਊਟ

ਚੰਡੀਗੜ੍ਹ; 3 ਅਗਸਤ 2026:ਪੰਜਾਬ ਵਿਧਾਨ ਸਭਾ ਨੇ ਅੱਜ ਜੈਨ-ਜ਼ੀ (ਨੌਜਵਾਨ ਪੀੜ੍ਹੀ)ਨਾਲ ਦ੍ਰਿੜ੍ਹਤਾ ਨਾਲ ਖੜ੍ਹਦਿਆਂ...

ਪੰਜਾਬ ਤੋਂ ਸਿੱਖੇ ਭਾਜਪਾ ਸਰਕਾਰ, ਬਿਨਾਂ ਕਿਸੇ ਸ਼ਰਤ ਸਾਰੀਆਂ ਔਰਤਾਂ ਨੂੰ ਲਕਸ਼ਮੀ ਯੋਜਨਾ ਦਾ ਲਾਭ ਦੇਵੇ- ਕੇਜਰੀਵਾਲ

ਨਵੀਂ ਦਿੱਲੀ 3 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਲਕਸ਼ਮੀ...

ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ...

  ਕਾਂਗਰਸ ਦਾ ਸਾਥ ਨਹੀਂ ਛੱਡਾਂਗਾ, ਲੋੜ ਪਈ ਤਾਂ ਅਸਤੀਫਾ ਦੇ ਦਿਆਂਗਾ : ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਨੇ...