ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਵਿਸ਼ਾਖਾਪਟਨਮ ਦੇ ਡਾਕਟਰ ਵਾਈਐਸ ਰਾਜਸ਼ੇਖਰ ਰੈੱਡੀ ਕ੍ਰਿਕਟ ਸਟੇਡੀਅਮ ‘ਚ ਸ਼ੁਰੂ ਹੋਣ ਜਾ ਰਿਹਾ ਹੈ। ਟੀਮ ਇੰਡੀਆ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਹੁਣ ਸਾਰੀਆਂ ਟੀਮਾਂ ਦਾ ਧਿਆਨ ਟੀ-20 ‘ਤੇ ਹੈ। ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਇਹ ਆਸਟਰੇਲੀਆ ‘ਤੇ ਉਸ ਦੀ ਲਗਾਤਾਰ ਤੀਜੀ ਟੀ-20 ਜਿੱਤ ਹੋਵੇਗੀ। ਜੇਕਰ ਮੇਜ਼ਬਾਨ ਟੀਮ ਸੀਰੀਜ਼ ਜਿੱਤਦੀ ਹੈ ਤਾਂ ਕੰਗਾਰੂ ਟੀਮ ‘ਤੇ ਇਹ ਲਗਾਤਾਰ ਤੀਜੀ ਸੀਰੀਜ਼ ਜਿੱਤ ਹੋਵੇਗੀ। ਭਾਰਤ ਨੇ 2020 ਅਤੇ 2022 ਵਿੱਚ ਖੇਡੀਆਂ ਗਈਆਂ ਪਿਛਲੀਆਂ ਦੋ ਸੀਰੀਜ਼ ਜਿੱਤੀਆਂ ਸਨ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ‘ਚ ਹੁਣ ਤੱਕ 10 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਭਾਰਤ ਨੇ ਇਨ੍ਹਾਂ ਵਿੱਚੋਂ ਪੰਜ ਜਿੱਤੇ ਅਤੇ ਆਸਟਰੇਲੀਆ ਨੇ ਦੋ ਜਿੱਤੇ। ਤਿੰਨ ਸੀਰੀਜ਼ ਡਰਾਅ ਰਹੀਆਂ।