ਭਾਰਤ ਲਈ ਚੰਗੀ ਖ਼ਬਰ ਭਾਰਤੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਜੇ ਵੀ ਚਾਂਦੀ ਦਾ ਤਗਮਾ ਹਾਸਲ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਫੋਗਾਟ ਨੂੰ ਮਹਿਲਾਵਾਂ ਦੇ 50 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਭਾਰ ਵਧਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਖਬਰ ਨਾਲ ਵਿਨੇਸ਼ ਦੇ ਨਾਲ-ਨਾਲ ਕਰੋੜਾਂ ਭਾਰਤੀਆਂ ਦੇ ਦਿਲ ਵੀ ਟੁੱਟ ਗਏ ਸਨ। CAS ਵਿੱਚ ਅਪੀਲ ਦਾਇਰ ਕੀਤੀ।
29 ਸਾਲਾ ਵਿਨੇਸ਼ ਫੋਗਾਟ ਨੇ ਆਈਓਸੀ ਦੇ ਉਸ ਨੂੰ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਵਿੱਚ ਚੁਣੌਤੀ ਦਿੱਤੀ ਹੈ। ਵਿਨੇਸ਼ ਨੇ CAS ‘ਚ ਅਪੀਲ ਦਾਇਰ ਕੀਤੀ ਹੈ। ਭਾਰਤ ਦੇ ਇਸ ਸਟਾਰ ਪਹਿਲਵਾਨ ਨੇ ਸੋਨੇ ਦਾ ਮੈਚ ਖੇਡਣ ਦੀ ਇਜਾਜ਼ਤ ਦੇਣ ਜਾਂ ਸਾਂਝੇ ਚਾਂਦੀ ਦਾ ਤਗ਼ਮਾ ਦੇਣ ਦੀ ਅਪੀਲ ਕੀਤੀ ਹੈ। ਹੁਣ ਖਬਰ ਸਾਹਮਣੇ ਆਈ ਹੈ ਕਿ ਵਿਨੇਸ਼ ਦੀ ਅਪੀਲ ਸਵੀਕਾਰ ਕਰ ਲਈ ਗਈ ਹੈ ਅਤੇ CAS ਜਲਦ ਹੀ ਇਸ ਮਾਮਲੇ ‘ਤੇ ਵੱਡਾ ਐਲਾਨ ਕਰ ਸਕਦੀ ਹੈ।












