ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਆਲਰਾਊਂਡਰ ਡਿਆਂਡਰਾ ਡੌਟਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਟੀਮ ਦੇ ਮੌਜੂਦਾ ਮਾਹੌਲ ਵਿੱਚ ਆਪਣਾ ਕਰੀਅਰ ਜਾਰੀ ਨਹੀਂ ਰੱਖ ਸਕਦੀ। ਮਹਿਲਾ ਟੀ-20 ਇੰਟਰਨੈਸ਼ਨਲ ‘ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੀ 31 ਸਾਲਾ ਡੋਟਿਨ ਨੇ ਟਵਿੱਟਰ ‘ਤੇ ਸੰਨਿਆਸ ਲੈਣ ਦਾ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ, ‘ਆਪਣੇ ਕ੍ਰਿਕਟ ਕਰੀਅਰ ਦੌਰਾਨ ਮੈਂ ਅਜਿਹੀਆਂ ਕਈ ਰੁਕਾਵਟਾਂ ਦਾ ਸਾਹਮਣਾ ਕੀਤਾ, ਜਿਨ੍ਹਾਂ ਨੂੰ ਦੂਰ ਕਰਨਾ ਪਿਆ। ਪਰ ਮੌਜੂਦਾ ਟੀਮ ਦਾ ਮਾਹੌਲ ਮੇਰੇ ਜਨੂੰਨ ਨੂੰ ਵਧਾਉਣ ਅਤੇ ਇਸ ਨੂੰ ਜ਼ਿੰਦਾ ਰੱਖਣ ਲਈ ਅਨੁਕੂਲ ਨਹੀਂ ਹੈ।” ਡੌਟਿਨ ਨੇ ਕਿਹਾ, ”ਬਹੁਤ ਦੁੱਖ ਦੇ ਨਾਲ ਪਰ ਬਿਨਾਂ ਕਿਸੇ ਪਛਤਾਵੇ ਦੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਹੁਣ ਟੀਮ ਦੇ ਮਾਹੌਲ ਦਾ ਪਾਲਣ ਕਰਨ ਦੇ ਯੋਗ ਨਹੀਂ ਹਾਂ।
----------- Advertisement -----------
ਵੈਸਟਇੰਡੀਜ਼ ਦੀ ਆਲਰਾਊਂਡਰ ਡਿਆਂਡਰਾ ਡੌਟਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
Published on
----------- Advertisement -----------
----------- Advertisement -----------












