ਮਹਿਲਾ ਪ੍ਰੀਮੀਅਰ ਲੀਗ (WPL) ਦਾ ਪਹਿਲਾ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮੈਚ ਰਾਤ 8 ਵਜੇ ਤੋਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਵੂਮੈਨ ਅਤੇ ਬੇਥ ਮੂਨੀ ਦੀ ਕਪਤਾਨੀ ਵਾਲੀ ਗੁਜਰਾਤ ਜਾਇੰਟਸ ਵਿਚਕਾਰ ਹੋਵੇਗਾ। ਇਸ ਤੋਂ ਪਹਿਲਾਂ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਾਮ 6.25 ਵਜੇ ਉਦਘਾਟਨੀ ਸਮਾਰੋਹ ਵੀ ਸ਼ੁਰੂ ਹੋਵੇਗਾ। ਉਦਘਾਟਨੀ ਸਮਾਰੋਹ ‘ਚ ਬਾਲੀਵੁੱਡ ਦੇ ਕਈ ਸਿਤਾਰੇ ਪਰਫਾਰਮ ਕਰਦੇ ਨਜ਼ਰ ਆਉਣਗੇ।
ਦੱਸ ਦਈਏ ਕਿ Viacom18 ਨੈੱਟਵਰਕ ਕੋਲ ਮਹਿਲਾ ਪ੍ਰੀਮੀਅਰ ਲੀਗ ਦੇ ਸਾਰੇ ਮੈਚਾਂ ਨੂੰ ਪ੍ਰਸਾਰਿਤ ਕਰਨ ਦੇ ਅਧਿਕਾਰ ਹਨ। ਤੁਸੀਂ ਸਪੋਰਟਸ 18 ਨੈੱਟਵਰਕ ਚੈਨਲਾਂ ‘ਤੇ ਸਾਰੇ ਮੈਚ ਦੇਖ ਸਕਦੇ ਹੋ। ਜਦੋਂ ਕਿ ਮੋਬਾਈਲ ਫੋਨ ‘ਤੇ ਤੁਸੀਂ ਇਸ ਟੂਰਨਾਮੈਂਟ ਦੇ ਸਾਰੇ ਮੈਚ ਜਿਓ ਸਿਨੇਮਾ ਐਪ ‘ਤੇ ਦੇਖ ਸਕਦੇ ਹੋ। ਤੁਹਾਨੂੰ ਜੀਓ ਸਿਨੇਮਾ ਐਪ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ। ਸ਼ਾਮ 7.30 ਵਜੇ ਟਾਸ ਤੋਂ ਅੱਧੇ ਘੰਟੇ ਬਾਅਦ ਰਾਤ 8 ਵਜੇ ਮੈਚ ਦੀ ਪਹਿਲੀ ਗੇਂਦ ਸੁੱਟੀ ਜਾਵੇਗੀ।
----------- Advertisement -----------
WPL 2023 : ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ ਅੱਜ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਮੁਕਾਬਲਾ
Published on
----------- Advertisement -----------
----------- Advertisement -----------