October 8, 2026, 5:56 am
----------- Advertisement -----------
HomeNewsBreaking Newsਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ-...

ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ- ਕੇਜਰੀਵਾਲ

Published on

----------- Advertisement -----------

ਨਵੀਂ ਦਿੱਲੀ, 20 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਵਿੱਚ ਚੀਨੀ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਲਈ ਮੋਦੀ ਸਰਕਾਰ ਦੇ ਗਲਤ ਫੈਸਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਨੇ ਕਿਹਾ ਕਿ ਗੰਨੇ ਤੋਂ ਈਥਾਨੌਲ ਬਣਾਉਣ ਨਾਲ ਚੀਨੀ ਦਾ ਉਤਪਾਦਨ ਡਿੱਗ ਗਿਆ ਅਤੇ 17 ਦਿਨਾਂ ਵਿੱਚ ਚੀਨੀ 20 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋ ਗਈ। ਇਹ ਲੋਕ ਈਥਾਨੌਲ ਨੂੰ ਪੈਟਰੋਲ ਵਿੱਚ ਮਿਲਾ ਕੇ ਤੇਲ ਦਰਾਮਦ ‘ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣ ਦੀ ਗੱਲ ਕਰ ਰਹੇ ਸਨ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਉਹੀ ਵਿਦੇਸ਼ੀ ਮੁਦਰਾ ਖਰਚ ਕੇ ਚੀਨੀ ਦਰਾਮਦ ਕਰਨ ਦੀ ਨੌਬਤ ਆ ਗਈ ਹੈ। ਇਹ ਸਰਕਾਰ ਹੈ ਜਾਂ ਮਜ਼ਾਕ? ਪੂਰੀ ਦੀ ਪੂਰੀ ਅਨਪੜ੍ਹਾਂ ਦੀ ਸਰਕਾਰ ਹੈ। ਕਿਸੇ ਨੂੰ ਕੁਝ ਨਹੀਂ ਪਤਾ ਕਿ ਕੀ ਕਰਨ ਨਾਲ ਕੀ ਹੋਵੇਗਾ?

ਵੀਰਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ “ਆਪ” ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਮੋਦੀ ਸਰਕਾਰ ਬਿਲਕੁਲ ਅਨਪੜ੍ਹ ਲੋਕਾਂ ਦੀ ਸਰਕਾਰ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਫੈਸਲਾ ਲੈ ਰਹੇ ਹਨ ਅਤੇ ਉਸਦਾ ਕੀ ਅਸਰ ਹੋਵੇਗਾ। ਇਹਨਾਂ ਨੇ ਗੰਨੇ ਦੀ ਖੇਤੀ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕੀਤਾ ਅਤੇ ਈਥਾਨੌਲ ਨੂੰ ਪੈਟਰੋਲ ਵਿੱਚ ਮਿਲਾਉਣਾ ਚਾਲੂ ਕਰ ਦਿੱਤਾ। ਕਿਹਾ ਗਿਆ ਕਿ ਇਸ ਨਾਲ ਪੈਟਰੋਲ ਬਚੇਗਾ ਅਤੇ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ, ਜਿਸ ਨੂੰ ਅਸੀਂ ਵਿਦੇਸ਼ਾਂ ਤੋਂ ਤੇਲ ਦਰਾਮਦ ਕਰਨ ਲਈ ਖਰਚ ਕਰਦੇ ਹਾਂ। ਗੰਨੇ ਦੀ ਖੇਤੀ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਨਾਲ ਦੇਸ਼ ਵਿੱਚ ਗੰਨੇ ਅਤੇ ਚੀਨੀ ਦੀ ਭਾਰੀ ਕਮੀ ਹੋ ਗਈ। ਚੀਨੀ ਦੀ ਕਮੀ ਦੇ ਕਾਰਨ ਪਿਛਲੇ 17 ਦਿਨਾਂ ਵਿੱਚ ਇਸਦੇ ਦਾਮ 20 ਰੁਪਏ ਪ੍ਰਤੀ ਕਿੱਲੋ ਵਧ ਗਏ ਹਨ। 17 ਦਿਨ ਪਹਿਲਾਂ ਜੋ ਚੀਨੀ 46 ਰੁਪਏ ਕਿੱਲੋ ਸੀ, ਉਹ ਹੁਣ 65 ਰੁਪਏ ਕਿੱਲੋ ਹੋ ਗਈ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡਾ ਦੇਸ਼ ਚੀਨੀ ਐਕਸਪੋਰਟ ਕਰਦਾ ਸੀ, ਪਰ ਹੁਣ ਇੰਪੋਰਟ ਕਰਨ ਦੀ ਪਲਾਨਿੰਗ ਕਰ ਰਿਹਾ ਹੈ। ਤੇਲ ‘ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣ ਲਈ ਈਥਾਨੌਲ ਬਣਾਇਆ ਗਿਆ ਅਤੇ ਹੁਣ ਉਸੇ ਵਿਦੇਸ਼ੀ ਮੁਦਰਾ ਨੂੰ ਅਸੀਂ ਚੀਨੀ ਇੰਪੋਰਟ ਕਰਨ ‘ਤੇ ਖਰਚ ਕਰਾਂਗੇ। ਇੱਕ ਪਾਸੇ ਈਥਾਨੌਲ ਵਾਲੇ ਪੈਟਰੋਲ ਨਾਲ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ ਅਤੇ ਮਾਈਲੇਜ ਡਿੱਗ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਹੁਣ ਮਹਿੰਗੀ ਚੀਨੀ ਖਰੀਦਣੀ ਪੈ ਰਹੀ ਹੈ। ਸਰਕਾਰ ਫੈਸਲੇ ਲੈਂਦੀ ਹੈ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਸਦਾ ਕੀ ਅਸਰ ਹੋਣ ਵਾਲਾ ਹੈ। ਜਦੋਂ ਗੰਨੇ ਨੂੰ ਈਥਾਨੌਲ ਲਈ ਡਾਇਵਰਟ ਕੀਤਾ ਗਿਆ, ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਇੰਨਾ ਗੰਨਾ ਈਥਾਨੌਲ ਵਿੱਚ ਜਾਵੇਗਾ ਤਾਂ ਚੀਨੀ ਕਿੱਥੋਂ ਆਵੇਗੀ? ਸਮਝ ਨਹੀਂ ਆਉਂਦਾ ਕਿ ਮੋਦੀ ਸਰਕਾਰ ਵਿੱਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਅਨਪੜ੍ਹ ਹਨ ਕੀ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਨੇ ਹੁਣ ਤੱਕ ਜਿੰਨੇ ਵੀ ਫੈਸਲੇ ਲਏ ਹਨ, ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ। ਨੋਟਬੰਦੀ ਵਿੱਚ ਪੂਰੇ ਦੇਸ਼ ਵਿੱਚ ਕਈ ਲੋਕ ਮਾਰੇ ਗਏ। ਕੋਰੋਨਾ ਆਇਆ ਤਾਂ ਲੋਕਾਂ ਨੂੰ ਆਕਸੀਜਨ ਸਿਲੰਡਰ ਸਪਲਾਈ ਕਰਨ ਦੀ ਬਜਾਏ ਥਾਲੀ ਵਜਾਉਣ ਲਈ ਕਿਹਾ ਗਿਆ। ਅਜਿਹਾ ਲੱਗਦਾ ਹੈ ਕਿ ਪੂਰੀ ਦੀ ਪੂਰੀ ਸਰਕਾਰ ਅਨਪੜ੍ਹ ਲੋਕਾਂ ਦੀ ਹੈ। ਪਰ ਕਸੂਰ ਸਾਡਾ ਆਪਣਾ ਹੈ ਕਿ ਅਸੀਂ ਇਹਨਾਂ ਅਨਪੜ੍ਹ ਲੋਕਾਂ ਨੂੰ ਵੋਟ ਦੇ ਕੇ ਉੱਥੇ ਬਿਠਾ ਦਿੱਤਾ, ਜਿਹਨਾਂ ਨੂੰ ਕੋਈ ਅਕਲ ਨਹੀਂ ਹੈ। ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਅਤੇ ਦੁਖੀ ਅਸੀਂ ਲੋਕ ਹੋ ਰਹੇ ਹਾਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...