November 18, 2026, 2:21 am
----------- Advertisement -----------
HomeNewsBreaking Newsਸੁੱਖੀ ਬਰਾੜ ਨੇ ਇਫ਼ਤਿਖ਼ਾਰ ਠਾਕੁਰ ਨੂੰ ਦਿਤਾ ਮੂੰਹ ਤੋੜ ਜਵਾਬ

ਸੁੱਖੀ ਬਰਾੜ ਨੇ ਇਫ਼ਤਿਖ਼ਾਰ ਠਾਕੁਰ ਨੂੰ ਦਿਤਾ ਮੂੰਹ ਤੋੜ ਜਵਾਬ

Published on

----------- Advertisement -----------

ਪਿਛਲੇ ਦਿਨੀਂ ਭਾਰਤ ਤੇ ਪਾਕਿਸਤਾਨ ਜੰਗ ਤੋਂ ਬਾਅਦ ਦੇਖਿਆ ਜਾਵੇ ਤਾਂ  ਬਾਰਡਰ ਪਾਰ ਜਾਂ ਬਾਰਡਰ ’ਤੇ ਹਾਲਾਤ ਠੀਕ ਹਨ। ਪਰ ਜੇ ਅਸੀਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਕਲਾਕਾਰਾਂ ਨੇ ਵੀ ਜੰਗ ਦੌਰਾਨ ਭਾਰਤ ਦਾ ਡੱਟ ਕੇ ਵਿਰੋਧ ਕੀਤਾ। ਹਾਲਾਂਕੇ ਇਹ ਠੀਕ ਹੈ ਉਨ੍ਹਾਂ ਨੇ ਆਪਣੇ ਦੇਸ਼ ਲਈ ਵਿਰੋਧ ਕੀਤਾ ਪਰ ਜਿਸ ਇੰਡਸਟਰੀ ਤੋਂ ਉਨ੍ਹਾਂ ਨੇ ਆਪਣੀ ਰੋਜੀ ਰੋਟੀ ਲਈ ਉਸ ਨੂੰ ਮੰਦਾ ਚੰਗਾ ਬੋਲਿਆ। ਜੋ ਅਜੇ ਵੀ ਜਾਰੀ ਹੈ।

ਹੁਣ ਜਦ ਦੋਵੇਂ ਦੇਸ਼ਾਂ ਵਿਚ ਹਾਲਾਤ ਠੀਕ ਹੋ ਗਏ ਹਨ ਪਰ ਫਿਰ ਵੀ ਕੁੱਝ ਪਾਕਿਸਤਾਨੀ ਕਲਾਕਾਰ ਜਿਵੇਂ ਇਫ਼ਤਿਖਾਰ ਠਾਕੁਰ ਭਾਰਤੇ ਤੇ ਫ਼ਿਲਮੀ ਇੰਡਸਟਰੀ ਨੂੰ ਚੈਲੇਂਜ ਕਰ ਰਿਹਾ ਹੈ ਕਿ ਇਹ ਤਾਂ ਜੀਉਂਦੇ ਹੀ ਸਾਡੇ ਸਿਰ ’ਤੇ ਰਹੇ ਹਨ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗਲਬਾਤ ਕਰਦੇ ਹੋਏ ਪੰਜਾਬ ਕਲਾਕਾਰ ਸੁੱਖੀ ਬਰਾੜ ਨੇ ਕਿਹਾ ਕਿ ਰੋਜੀ ਰੋਟੀ ਦੇਣ ਵਾਲਾ ਤਾਂ ਪਰਮਾਤਮਾ ਹੈ।ਉਹ ਜਰੀਆ ਬਣਾਉਂਦਾ ਹੈ, ਭਾਵੇਂ ਪਾਕਿਸਤਾਨ ਦੇ ਕਲਾਕਾਰ ਇੱਧਰ ਆ ਕੇ ਕੰਮ ਕਰਦੇ ਹਨ ਜਾਂ ਫਿਰ ਸਾਡੇ ਕਲਾਕਾਰ ਪਾਕਿਸਤਾਨ ਵਿਚ ਜਾ ਕੇ ਕੰਮ ਕਰਦੇ ਹਨ। ਸਾਇਦ ਸਾਡੇ ਕਲਾਕਾਰ ਤਾਂ ਪਾਕਿਸਤਾਨ ਜਾ ਕੇ ਕੰਮ ਕਰਦੇ ਹੀ ਨਹੀਂ। ਸਾਡਾ ਦੇਸ਼ ਤੇ ਪੰਜਾਬ ਜਿੰਦਾਬਾਦ ਹੈ ਤੇ ਸਾਨੂੰ ਕਿਸੇ ਹੋਰ ਦੇਸ਼ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਜੰਗ ਤੋਂ ਪਹਿਲਾਂ ਤਾਂ ਇਫ਼ਤਿਖਾਰ ਠਾਕੁਰ ਗੁਗੂ ਗਿੱਲ ਤੋਂ ਲੈ ਕੇ ਬਬੂ ਮਾਨ ਤਕ ਪੰਜਾਬ ਦੇ ਸਾਰੇ ਕਲਾਕਾਰਾਂ ਦੀ ਤਾਰੀਫ਼ਾਂ ਦੇ ਪੁੱਲ ਬੰਨ੍ਹ ਰਿਹਾ ਸੀ।

ਹੁਣ ਜੇ ਦੋ ਦੇਸ਼ਾਂ ਵਿਚਕਾਰ ਜੰਗ ਲੱਗੀ ਹੈ ਤਾਂ ਫਿਰ ਕਲਾਕਾਰਾਂ ਦਾ ਕੋਈ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੰਨੀ ਰੋਜੀ ਰੋਟੀ ਭਾਰਤ ਦੀ ਇੰਡਸਟਰੀ ਨੇ ਪਾਕਿਸਤਾਨ ਦੇ ਕਲਾਕਾਰਾਂ ਨੂੰ ਦਿਤੀ ਹੈ ਤੁਸੀਂ ਸਿਧ ਕਰ ਦਿਉ ਕਿ ਸਾਡੇ ਕਿਸੇ ਇਕ ਕਲਾਕਾਰ ਨੇ ਪਾਕਿਸਤਾਨ ਜਾ ਕੇ ਕੰਮ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਇਫ਼ਤਿਖਾਰ ਠਾਕੁਰ ਪੰਜਾਬ ਦੇ ਮੁੱਖ ਮੰਤਰੀ ਤੇ ਲੋਕਾਂ ਨੂੰ ਡਰਾਵੇ ਦਿੰਦਾ ਹੈ।

ਇਫ਼ਤਿਖਾਰ ਤੂੰ ਇਕ ਵਾਰ ਬਾਰਡਰ ਤਾਂ ਟੱਪ ਤੇਰੇ ਲਈ ਮੈਂ ਇਕੱਲੀ ਹੀ ਕਾਫ਼ੀ ਹਾਂ, ਤੈਨੂੰ ਹੀ ਕਬਰਾਂ ਵਿਚ ਦੱਬ ਦੇਵਾਂਗੇ। ਇਫ਼ਤਿਖਾਰ ਆਪਣੇ ਦੇਸ਼ ਦੀ ਇੰਡਸਟਰੀ ਵਿਚ ਨੰਬਰ ਬਣਾਉਣ ਲਈ ਇਹ ਸਭ ਬਿਆਨਬਾਜੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਕਲਾਕਾਰਾਂ ਤੇ ਲੋਕਾਂ ਨੇ ਅਰਦਾਸਾਂ ਕੀਤੀਆਂ ਸੀ ਕਿ ਲੜਾਈ ਨਾ ਲੱਗੇ ਪਰ ਪਾਕਿਸਤਾਨ ਦੇ ਕਿਸੇ ਕਲਾਕਾਰ ਨੇ ਅਰਦਾਸ ਨਹੀਂ ਕੀਤੀ।ਲੜਾਈਆਂ ਲਗਦੀਆਂ ਹਨ ਜਿਸ ਵਿਚ ਭਲਾ ਕਿਸੇ ਦਾ ਨਹੀਂ ਹੁੰਦਾ। ਲੀਡਰ ਬੈਠੇ ਰਹਿੰਦੇ ਹਨ ਮਾਵਾਂ ਦੇ ਪੁੱਤ ਮਰ ਜਾਂਦੇ ਹਨ ਜੋ ਸਾਰੀ ਉਮਰ ਰੋਦੀਆਂ ਰਹਿੰਦੀਆਂ ਹਨ। ਸਾਨੂੰ ਤਾਂ ਲੜਾਈ ਬੰਦ ਕਰਵਾਉਣੀ ਚਾਹੀਦੀ ਹੈ ਨਾ ਕਿ ਬਲਦੀ ਅੱਗ ਵਿਚ ਤੇਲ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਪਾਕਿਸਤਾਤ ਦੀ ਆਬਾਦੀ ਹੈ ਉਨੀ ਤਾਂ ਸਾਡੇ ਕਲਾਕਾਰਾਂ ਦੀ ਆਬਾਦੀ ਹੈ।

ਅਸੀਂ ਤਾਂ ਅਰਦਾਰਸ ਕਰਦੇ ਹਾਂ ਕਿ ਹਿੰਦੂਸਤਾਨ ਤੇ ਪਾਕਿਸਤਾਨ ਦੇ ਬਾਰਡਰ ਖੁੱਲ੍ਹ ਜਾਣ, ਦੋਵੇਂ ਦੇਸ਼ ਇਕ ਹੋ ਜਾਣ। ਉਨ੍ਹਾਂ ਕਿਹਾ ਕਿ ਇਫ਼ਤਿਖਾਰ ਜੋ ਗ਼ਲਤ ਬਿਆਨਬਾਜ਼ੀ ਕਰ ਰਿਹਾ ਹੈ ਉਹ ਗ਼ਲਤ ਹੈ। ਉਸ ਨੇ ਆਪਣਾ ਰੁਜ਼ਗਾਰ ਵੀ ਬੰਦ ਕਰ ਲਿਆ ਹੈ। ਦੋਵੇਂ ਦੇਸ਼ਾਂ ਵਿਚ ਮਨ ਲੋ ਸੁਲਾਹ ਹੋ ਜਾਂਦੀ ਹੈ ਤਾਂ ਫਿਰ ਤੁਸੀਂ ਕਿਸ ਮੂੰਹ ਨਾਲ ਭਾਰਤ ਆਵੋਗੇ। ਭਾਰਤ ਵਿਚ ਅਮਿਤਾਬ ਬਚਨ ਤੋਂ ਲੈ ਕੇ ਸਾਰੁਖ ਖਾਨ ਤਕ ਵੱਡੇ-ਵੱਡੇ ਕਲਾਕਾਰ ਪਏ ਹਨ ਪਾਕਿਸਤਾਨ ਦੱਸੇ ਤੁਹਾਡੇ ਕੋਲ ਕੀ ਹੈ। ਪੰਜਾਬ ਦੀ ਇੰਡਸਟਰੀ ਨੇ ਪਾਕਿਸਾਤਨ ਦੇ ਕਲਾਕਾਰਾਂ ਨੂੰ ਕੰਮ ਦੇ ਕੇ ਉਨ੍ਹਾਂ ਦੀ ਮਦਦ ਹੀ ਕੀਤੀ ਹੈ ਪਰ ਉਨ੍ਹਾਂ ਨੇ ਜੋ ਨਫ਼ਰਤ ਫੈਲਾਅ ਕੇ ਸਾਡਾ ਮੁੱਲ ਮੁੜਿਆ ਹੈ ਉਹ ਬਹੁਤ ਗ਼ਲਤ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇੰਸਟਾਗ੍ਰਾਮ ‘ਤੇ ਮਿਲੀ ਬਚਪਨ ਦੀ ਸਹੇਲੀ ਨੇ ਮਾਰੀ ਠੱਗੀ! 10 ਤੋਲੇ ਸੋਨਾ ਚੋਰੀ ਕਰਨ ਦੇ ਲੱਗੇ ਇਲਜ਼ਾਮ

ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ...

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...