February 11, 2026, 8:13 pm
----------- Advertisement -----------
HomeNewsBreaking Newsਤਾਜ਼ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਨੇ ਵਧਾਈ ਚੌਕਸੀ

ਤਾਜ਼ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਨੇ ਵਧਾਈ ਚੌਕਸੀ

Published on

----------- Advertisement -----------

 ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੈਰ-ਸਪਾਟਾ ਵਿਭਾਗ ਨੂੰ ਮੰਗਲਵਾਰ ਨੂੰ ਇੱਕ ਈਮੇਲ ਰਾਹੀਂ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੇਲ ‘ਚ ਲਿਖਿਆ ਗਿਆ ਸੀ, ‘ਤਾਜ ਮਹਿਲ ‘ਚ ਬੰਬ ਲਗਾਇਆ ਗਿਆ ਹੈ ਜੋ ਸਵੇਰੇ 9 ਵਜੇ ਫਟ ਜਾਵੇਗਾ। ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਐਕਟਿਵ ਹੋ ਗਈਆਂ ਹਨ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਤਾਜ ਮਹਿਲ ਕੰਪਲੈਕਸ ਵਿੱਚ ਜਾਂਚ ਕੀਤੀ ਹੈ। ਪੁਲਿਸ ਨੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਤੇ ਆਲੇ-ਦੁਆਲੇ ਜਾਂਚ ਕੀਤੀ। ਏਸੀਪੀ ਸੈਅਦ ਅਰੀਬ ਅਹਿਮਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਤਾਜ ਮਹਿਲ ਦੇ ਨੇੜੇ ਸੁਰੱਖਿਆ ਏਜੰਸੀਆਂ ਤਾਇਨਾਤ ਹਨ।ਇਸ ਤੋਂ ਬਾਅਦ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਤਾਜ ਮਹਿਲ ਵਿੱਚ ਬੰਬ ਰੱਖੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਕੰਪਲੈਕਸ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਤਲਾਸ਼ੀ ਲੈਣੀ ਸ਼ੁਰੂ ਕੀਤੀ। ਹਰ ਨਾਕੇ ‘ਤੇ ਚੈਕਿੰਗ ਦੇ ਨਾਲ-ਨਾਲ ਸੁਰੱਖਿਆ ਦੇ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।ਤਾਜ ਮਹਿਲ ਕੰਪਲੈਕਸ ਵਿੱਚ ਤਾਇਨਾਤ ਸੁਰੱਖਿਆ ਏਜੰਸੀਆਂ ਬੰਬ ਨਿਰੋਧਕ ਦਸਤੇ (ਬੀਡੀਐਸ) ਨੇ ਤਾਜ ਮਹਿਲ ਦੇ ਗੇਟ, ਇਸ ਦੇ ਆਲੇ-ਦੁਆਲੇ ਅਤੇ ਦੁਸਹਿਰਾ ਘਾਟ ‘ਤੇ ਜਾਂਚ ਕੀਤੀ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਤੋਂ ਬਾਅਦ ਤਾਜ ਮਹਿਲ ਦੀਆਂ ਸੜਕਾਂ ‘ਤੇ ਬਣੇ ਬੈਰੀਅਰਾਂ ‘ਤੇ ਸਖ਼ਤੀ ਵਧਾ ਦਿੱਤੀ ਗਈ। ਏਸੀਪੀ ਤਾਜ ਸੁਰੱਖਿਆ ਨੇ ਦੱਸਿਆ ਕਿ ਈਮੇਲ ਭੇਜਣ ਵਾਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੀਡੀਐਸ ਨੂੰ ਜਾਂਚ ਵਿੱਚ ਕੁਝ ਨਹੀਂ ਮਿਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਪੰਜਾਬ ਵਿਰੋਧੀ ਤਾਕਤਾਂ ਦੇ ਕੂੜ ਪ੍ਰਚਾਰ ’ਤੇ ਭਰੋਸਾ ਨਾ ਕਰੋ-ਮੁੱਖ ਮੰਤਰੀ ਵੱਲੋਂ ਸਮੂਹ ਪੰਜਾਬੀਆਂ ਨੂੰ ਅਪੀਲ

*ਚੰਡੀਗੜ੍ਹ, 10 ਫਰਵਰੀ 2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਾਸੀਆਂ...

ਪੰਜਾਬੀ ਗਾਇਕਾ ਤੇ ਉਸਦਾ ਭਰਾ ਹੈਰੋਇਨ ਸਣੇ ਗ੍ਰਿਫ਼ਤਾਰ…

ਪੰਜਾਬ ਪੁਲੀਸ ਵੱਲੋਂ ਸੂਬੇ ਵਿੱਚੋਂ ਗੈਂਗਸਟਰਾਂ ਦਾ ਖਾਤਮਾ ਕਰਨ ਲਈ ਬੀਤੇ ਕੱਲ੍ਹ ਤੋਂ ਹੀ...

ਬਠਿੰਡਾ ਕੋਰਟ ਨੇ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਨੂੰ ਐਲਾਨਿਆ ਭਗੌੜਾ

ਬਠਿੰਡਾ ਵਿੱਚ ਵਾਪਰੇ ਭਾਬੀ ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਕਤਲਕਾਂਡ ਮਾਮਲੇ ਵਿੱਚ ਵੱਡੀ...

ਬਿੱਟੂ ਨੇ ਕਾਂਗਰਸ-ਅਕਾਲੀ ਗਠਜੋੜ ਦੀ ਸਿਆਸਤ ਨੂੰ ਕੀਤਾ ਬੇਨਕਾਬ,ਮਾਨ ਨੇ ਸੱਤਾ ਦੇ ਭ੍ਰਿਸ਼ਟ ਗਠਜੋੜ ਨੂੰ ਤੋੜਿਆ: ਬਲਤੇਜ ਪੰਨੂ

*ਪੰਜ ਸਾਲ ਤੁਸੀਂ ਲੁੱਟੋ, ਪੰਜ ਸਾਲ ਅਸੀਂ: ਰਵਨੀਤ ਬਿੱਟੂ ਦੀ ਵੀਡੀਓ ਨੇ ਪੰਜਾਬ ਵਿੱਚ...

ਦਲਿਤਾਂ ਅਤੇ ਮਿਹਨਤਕਸ਼ਾਂ ਦਾ ਮਜ਼ਾਕ ਉਡਾਉਣ ‘ਤੇ ਕਾਂਗਰਸ ਖ਼ਿਲਾਫ਼ ਬੈਂਡ-ਵਾਜਿਆਂ ਨਾਲ ‘ਆਪ’ ਦਾ ਜ਼ੋਰਦਾਰ ਪ੍ਰਦਰਸ਼ਨ

*ਚੰਡੀਗੜ੍ਹ, 9 ਫਰਵਰੀ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਅਤੇ...

’19 ਤੋਂ 25 ਸਾਲ ‘ਚ ਵਿਆਹ, ਤਿੰਨ ਬੱਚੇ ਜਰੂਰੀ’, RSS ਮੁਖੀ ਮੋਹਨ ਭਾਗਵਤ ਦੀ ਪਰਿਵਾਰਾਂ ਨੂੰ ਸਲਾਹ

ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਡਾਕਟਰਾਂ ਅਤੇ ਅਬਾਦੀ ਵਿਗਿਆਨੀਆਂ...

ਸੁਨੀਲ ਜਾਖੜ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ, ਭਾਰਤ-ਅਮਰੀਕਾ ਸੌਦਾ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ: ਕੁਲਦੀਪ ਧਾਲੀਵਾਲ

*ਚੰਡੀਗੜ੍ਹ, 8 ਫਰਵਰੀ 2026* ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਰਤ-ਅਮਰੀਕਾ ਵਪਾਰਕ ਸਮਝੌਤੇ ਦੀ...

ਸਿੱਖਿਆ ਮੰਤਰੀ ਸਮੇਤ ਪੰਜ ਕੈਬਨਿਟ ਮੰਤਰੀ ਅਤੇ 40 ਤੋਂ ਵੱਧ ਵਿਧਾਇਕ ਆਪੋ-ਆਪਣੇ ਹਲਕਿਆਂ ਵਿੱਚ ਵਰਕਸ਼ਾਪ ‘ਚ ਹੋਏ ਸ਼ਾਮਲ

*ਚੰਡੀਗੜ੍ਹ, 7 ਫਰਵਰੀ 2026*ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ...

ਨਸ਼ੇ ਦੇ ਟਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕਰ ਰਹੇ ਹਨ ਸੰਸਦ ਮੈਂਬਰ ਚਰਨਜੀਤ ਚੰਨੀ: ਬਲਤੇਜ ਪੰਨੂ

*ਚੰਡੀਗੜ੍ਹ, 7 ਫਰਵਰੀ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...