ਤਾਮਿਲਨਾਡੂ ‘ਚ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਤਕ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਫ਼ੌਜ ਦਾ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਸੀਡੀਐਸ ਬਿਪਿਨ ਰਾਵਤ ਉਨ੍ਹਾਂ ਦਾ ਸਟਾਫ ਅਤੇ ਕੁਝ ਪਰਿਵਾਰਕ ਮੈਂਬਰ ਫੌਜ ਦੇ ਐਮਆਈ-ਸੀਰੀਜ਼ ਹੈਲੀਕਾਪਟਰ ‘ਚ ਸਵਾਰ ਸਨ ਜੋ ਤਾਮਿਲਨਾਡੂ ਦੇ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹਾਦਸਾਗ੍ਰਸਤ ਹੋ ਗਿਆ।
ਹਾਦਸੇ ਤੋਂ ਬਾਅਦ ਆਸਪਾਸ ਦੇ ਇਲਾਕਿਆਂ ‘ਚ ਤਲਾਸ਼ੀ ਅਤੇ ਬਚਾਅ ਮੁਹਿੰਮ ਚਲਾਈ ਗਈ ਹੈ। ਜਾਣਕਾਰੀ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਲਗਾਤਾਰ ਇਸ ਮਾਮਲੇ ‘ਚ ਅਪਡੇਟ ਲੈ ਰਹੇ ਹਨ ਤੇ ਪ੍ਰਧਾਨ ਮੰਤਰੀ ਦੇ ਵੀ ਸੰਪਰਕ ‘ਚ ਹਨ। ਜਾਣਕਾਰੀ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਲਗਾਤਾਰ ਇਸ ਮਾਮਲੇ ‘ਚ ਅਪਡੇਟ ਲੈ ਰਹੇ ਹਨ ਤੇ ਪ੍ਰਧਾਨ ਮੰਤਰੀ ਦੇ ਵੀ ਸੰਪਰਕ ‘ਚ ਹਨ। ਰੱਖਿਆ ਮੰਤਰੀ ਰਾਵਤ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਗਏ ਹਨ। ਉਹ ਇਸ ਹਾਦਸੇ ਨੂੰ ਲੈ ਕੇ ਸੰਸਦ ‘ਚ ਕੱਲ੍ਹ ਬਿਆਨ ਦੇਣਗੇ।