ਨਾਭਾ ਜ਼ਿਲ੍ਹਾ ਜੇਲ੍ਹ ਦੇ ਸਾਹਮਣੇ ਇਕ ਵੱਡਾ ਭਿਆਨਕ ਸੜਕ ਹਾਦਸਾ ਵਾਪਰਿਆ 4 ਵਿਅਕਤੀਆਂ ਸਣੇ ਇੱਕ ਬੱਚੇ ਦੀ ਮੌਤ ਹੋ ਗਈ ਹੈ। ਇਹ ਸਾਰਾ ਪ੍ਰਵਾਰ ਇੱਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ ਅਤੇ ਆਪਣੀ ਹੀ ਗੱਡੀ ਵਿੱਚ ਅੱਠ ਵਿਅਕਤੀ ਸਵਾਰ ਸਨ। ਜਿਨਾਂ ‘ਚ ਚਾਰ ਬੱਚੇ ਦੱਸੇ ਜਾ ਰਹੇ ਹਨ। ਕਾਰ ਸਵਾਰਾਂ ਵਿਚੋ 2 ਨੌਜਵਾਨ ਇੱਕ ਔਰਤ ਅਤੇ ਇੱਕ ਬੱਚੇ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਅਤੇ ਚਾਰ ਵਿਅਕਤੀ ਗੰਭੀਰ ਫੱਟੜ ਦੱਸੇ ਜਾ ਰਹੇ ਹਨ ।
ਇਹ ਘਟਨਾ ਰਾਤ ਦੇ ਸਮੇਂ ਇਕ ਟਰੱਕ ਵੱਲੋਂ ਫੇਟ ਮਾਰੇ ਜਾਣ ਕਾਰਨ ਹੋਈ ਹੈ। ਜਿਸ ਦੇ ਚਲਦਿਆਂ ਪਰਿਵਾਰ ‘ਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਸਾਨੂੰ ਰਾਤ ਦੇ ਸਮੇਂ ਫੋਨ ਆਇਆ ਤਾਂ ਤੁਰੰਤ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਮੌਕੇ ਤੇ ਮੌਤ ਇੱਕ ਔਰਤ ਤੇ ਦੋ ਵਿਅਕਤੀਆਂ ਦੀ ਹੋ ਗਈ ਸੀ ਤੇ ਬਾਕੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ ਉਨ੍ਹਾਂ ਕਿਹਾ ਕਿ ਇਹ ਪਰਵਾਰ ਮੱਦੋਮਾਜਰਾ ਤੋਂ ਬਖੋਪੀਰ ਵਿਆਹ ਆਇਆ ਸੀ। ਅਤੇ ਵਿਆਹ ਦੇਖ ਕੇ ਪਿੰਡ ਮੁਠਖੇਡਾ ਨੂੰ ਵਾਪਸ ਜਾ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਕਿ ਓਸ ਟਰੱਕ ਡਰੈਵਰ ਸੀਸੀਟੀਵੀ ਕੈਮਰੇ ਰਾਹੀਂ ਭਾਲ ਕੀਤੀ ਜਾਵੇ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।