December 21, 2024, 7:09 pm
----------- Advertisement -----------
HomeNewsBreaking Newsਵਲਟੋਹਾ ਨੇ ਇੱਕ ਵਾਰ ਫਿਰ ਤੋਂ ਗਿਆਨੀ ਹਰਪ੍ਰੀਤ ਸਿੰਘ ‘ਤੇ ਚੁੱਕੇ ਸਵਾਲ

ਵਲਟੋਹਾ ਨੇ ਇੱਕ ਵਾਰ ਫਿਰ ਤੋਂ ਗਿਆਨੀ ਹਰਪ੍ਰੀਤ ਸਿੰਘ ‘ਤੇ ਚੁੱਕੇ ਸਵਾਲ

Published on

----------- Advertisement -----------

ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਇੱਕ ਵਾਰ ਫਿਰ ਤੋਂ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਸਾਵਲ ਚੁੱਕੇ ਹਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਨਖਾਹ ਲਾਉਣੀ ਚਾਹੀਦੀ ਹੈ।ਉਨ੍ਹਾਂ ਨੇ ਫੇਸਬੁੱਕ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਤਿਕਾਰਯੋਗ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀਉ !

*ਸਿੰਘ ਸਾਹਿਬ ਜੀਉ ! 18 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿੱਖੇ ਚੱਲ ਰਹੇ ਕੀਰਤਨ ਨੂੰ ਰੋਕਕੇ ਆਪਣਾ ਨਿੱਜੀ ਭਾਸ਼ਣ ਕਿਉਂ ਦਿੱਤਾ ?

**ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਸਾਮਣੇ ਪੇਸ਼ ਹੋਣ ਦੀ ਥਾਂ ਪੰਜ ਪਿਆਰਿਆਂ ਨੂੰ ਬਾ-ਹੁਕਮ ਆਪਣੇ ਸਾਮਣੇ ਪੇਸ਼ ਕਿਉਂ ਕੀਤਾ ?

*ਗਿਆਨੀ ਹਰਪ੍ਰੀਤ ਸਿੰਘ ਜੀ ਨੇ 16 ਅਕਤੂਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਆਪਣੇ ਨਿਵਾਸ ਵਿੱਚ ਮੇਰੇ ‘ਤੇ ਰੋਂਦਿਆਂ ਹੋਏ ਬੜੇ ਭੱਦੇ ਦੋਸ਼ ਲਾਏ ਸੀ।ਝੂਠੇ ਤੇ ਮਨਘੜਤ ਦੋਸ਼ ਲਾਉਂਦਿਆਂ ਉਨਾਂ ਅਸਤੀਫਾ ਦੇਣ ਦਾ ਵੀ ਐਲਾਨ ਕੀਤਾ ਸੀ।ਗਿਆਨੀ ਹਰਪ੍ਰੀਤ ਸਿੰਘ ਜੀ ਦੇ ਭਾਵੁਕ ਬੋਲਾਂ ਨੇ ਬਾਕੀ ਸਿੱਖਾਂ ਵਾਂਗ ਤੁਹਾਡੇ ‘ਤੇ ਵੀ ਅਸਰ ਕੀਤਾ।ਉਸ ਸਮੇਂ ਤੁਸਾਂ ਡੱਟਕੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸਾਥ ਦਿੱਤਾ।ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਮੇਰੇ ‘ਤੇ ਲਾਏ ਝੂਠੇ ਦੋਸ਼ਾਂ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੌਮ ਦੇ ਇੱਕ ਹਿੱਸੇ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਤੇ ਵੱਡੇ ਪੱਧਰ ‘ਤੇ ਸਾਨੂੰ ਕਿਰਦਾਰਕੁਸ਼ੀ ਨੂੰ ਝੱਲਣਾ ਪਿਆ।ਇਸ ਸਭ ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੱਡੀ ਪੀੜਾ ਵਿੱਚੋਂ ਲੰਘਣਾ ਪਿਆ ਹੈ।

ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ 16 ਅਕਤੂਬਰ ਦੀ ਵੀਡੀਓ ਵਿੱਚ ਲਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਤੇ ਆਪਣੇ ਨਿੱਜੀ ਮੁਫਾਦ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲਾ ਦੱਸਦਿਆਂ ਓਸੇ ਵਕਤ 16 ਅਕਤੂਬਰ ਨੂੰ ਹੀ ਵੀਡੀਓ ਪਾਕੇ ਆਪਣਾ ਪੱਖ ਕੌਮ ਅੱਗੇ ਸਪੱਸ਼ਟ ਕਰ ਦਿੱਤਾ ਸੀ।ਉਸਤੋਂ ਬਾਦ ਵੀ ਮੈਂ ਕਈ ਵਾਰ ਲਾਏ ਦੋਸ਼ਾਂ ਦੇ ਸਬੂਤ ਗਿਆਨੀ ਹਰਪ੍ਰੀਤ ਸਿੰਘ ਜੀ ਕੋਲੋਂ ਮੰਗ ਚੁੱਕਾ ਹਾਂ।ਪਰ ਸਵਾ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ।

ਸਤਿਕਾਰਯੋਗ ਜਥੇਦਾਰ ਜੀਉ !

ਆਪਣੇ ਨਿੱਜੀ ਮੁਫਾਦ ਲਈ ਕਿਸੇ ਸਿੱਖ ਉੱਤੇ ਝੂਠੇ ਤੇ ਭੱਦੇ ਦੋਸ਼ ਲਾਉਣਾ ਧਾਰਮਿਕ ਗੁਨਾਹ ਹੈ।ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ ਗੁਨਾਹ ਹੋਰ ਵੀ ਕੀਤਾ ਕਿ ਉਨਾਂ ਨੇ ਇਹ ਕੁਫਰ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ‘ਤੇ ਬੋਲਿਆ।

ਮੇਰੀ ਤੇ ਮੇਰੇ ਪਰਿਵਾਰ ਦੀ ਬੇਨਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਵਿਰੁੱਧ ਮਰਯਾਦਾ ਨੂੰ ਭੰਗ ਕਰਨ ਤੇ ਨਿੱਜੀ ਮੁਫਾਦ ਦੀ ਖਾਤਰ ਝੂਠੇ ਦੋਸ਼ ਲਾਉਣ ਦੀਆਂ ਕੀਤੀਆਂ ਅਵੱਗਿਆਵਾਂ ਨੂੰ ਵਿਚਾਰਦੇ ਹੋਏ ਉਨਾਂ ਵਿਰੁੱਧ ਰਹਿਤ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਹੁਮੰਜ਼ਿਲਾ ਇਮਾਰਤ ਚ ਚੱਲ ਰਿਹਾ ਸੀ ਜਿਮ, ਡਿੱਗਣ ਕਾਰਨ ਮਲਬੇ ਚ ਦਬੇ ਕਾਫੀ ਲੋਕ

ਮੋਹਾਲੀ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਸੋਹਾਣਾ ’ਚ ਵੱਡਾ...

ਪ੍ਰਸ਼ਾਸਨ ਡੱਲੇਵਾਲ ਨੂੰ ਕਰ ਸਕਦਾ ਏਅਰਲਿਫਟ! , ਬਾਰਡਰ ਤੋਂ ਕਿਸਾਨਾਂ ਨੇ ਪ੍ਰਗਟਾਏ ਖਦਸ਼ੇ

ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਵਿਚ ਇਹ ਖਦਸ਼ਾ ਪ੍ਰਗਟਾਇਆ ਹੈ ਕਿ ਕਿਸਾਨ...

ਪੰਜਾਬ ‘ਚ 5 ਨਿਗਮਾਂ ‘ਚ ਵੋਟਿੰਗ : 11 ਵਜੇ ਤੱਕ 27 ਫੀਸਦੀ ਵੋਟਿੰਗ, ਪਟਿਆਲਾ ‘ਚ ਭਾਜਪਾ ਉਮੀਦਵਾਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਪੰਜਾਬ ਦੀਆਂ 5 ਨਗਰ ਨਿਗਮਾਂ ਵਿੱਚ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਨ੍ਹਾਂ...

ਸਫ਼ਰ-ਏ-ਸ਼ਹਾਦਤ ਸਮਾਗਮ ਸ਼ੁਰੂ, ਦਸ਼ਮੇਸ਼ ਪਿਤਾ ਨੇ ਸਿੰਘਾਂ ਤੇ ਪਰਿਵਾਰ ਸਮੇਤ ਛੱਡਿਆ ਸੀ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਫ਼ਰ-ਏ-ਸ਼ਹਾਦਤ ਕੱਲ੍ਹ ਦੇਰ ਰਾਤ ਤੋਂ ਸ਼ੁਰੂ...

ਖ਼ਤਰੇ ਚ ਹੈ ਇਹਨਾਂ ਪੰਜਾਬੀ ਕਲਾਕਾਰਾਂ ਦੀ ਜ਼ਿੰਦਗੀ, NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ

ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆਚੰਡੀਗੜ੍ਹ 'ਚ ਮਸ਼ਹੂਰ ਪੰਜਾਬੀ ਗਾਇਕ ਅਤੇ...

ਕੇਂਦਰ ਦੇ ਇਸ਼ਾਰੇ ‘ਤੇ ਪੰਜਾਬ ਸਰਕਾਰ ਡੱਲੇਵਾਲ ਨੂੰ ਚੁੱਕਣ ਦੀ ਕਰ ਰਹੀ ਤਿਆਰੀ ! , ਕਿਸਾਨਾਂ ਨੇ ਖਨੌਰੀ ‘ਤੇ ਵਧਾਈ ਸੁਰੱਖਿਆ

 ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ 'ਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਲਈ ਮਰਨ ਵਰਤ...

ਪੰਜਾਬ ਦੇ ਅਟਾਰਨੀ ਜਨਰਲ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ‘ਚ ਰਿਪੋਰਟ ਕੀਤੀ ਪੇਸ਼ , ਕਿਹਾ ਹਾਲਾਤ ਕਾਬੂ ਵਿੱਚ ਨੇ

ਜਗਜੀਤ ਸਿੰਘ ਡੱਲੇਵਾਲ ਵੱਲੋਂ 25 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ...

 ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਜ਼ਮਾਨਤ, ਵਿਜੀਲੈਂਸ ਬਿਊਰੋ ਵਲੋਂ ਦਰਜ ਕੀਤੀਆਂ ਦੋ ਐਫਆਈਆਰਜ਼ ਵੀ ਰੱਦ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਟੈਂਡਰ ਘੁਟਾਲੇ ਦੇ ਮਾਮਲੇ ਵਿਚ ਭਾਰਤ ਭੂਸ਼ਣ ਆਸ਼ੂ...

2 ਟਰੱਕਾਂ ਦੀ ਜਬਰਦਸਤ ਟੱਕਰ ਬਣੀ 7 ਲੋਕਾਂ ਦੀ ਮੌ+ਤ ਦਾ ਕਾਰਨ, 35 ਦਾ ਚੱਲ ਰਿਹਾ ਇਲਾਜ਼

ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਅਜਮੇਰ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ 'ਚ ਸ਼ੁੱਕਰਵਾਰ...