February 5, 2025, 5:41 pm
----------- Advertisement -----------
HomeNewsBreaking Newsਪਤੀ ਦੀ ਵੇਚੀ ਕਿਡਨੀ, ਪੈਸੇ ਮਿਲਦੇ ਹੀ ਫੇਸਬੁੱਕ ਪ੍ਰੇਮੀ ਨਾਲ ਭੱਜੀ ਪਤਨੀ

ਪਤੀ ਦੀ ਵੇਚੀ ਕਿਡਨੀ, ਪੈਸੇ ਮਿਲਦੇ ਹੀ ਫੇਸਬੁੱਕ ਪ੍ਰੇਮੀ ਨਾਲ ਭੱਜੀ ਪਤਨੀ

Published on

----------- Advertisement -----------

ਪਤਨੀ ਤੇ ਪਤੀ ਦਾ ਰਿਸ਼ਤਾ ਵਿਸ਼ਵਾਸ ਤੇ ਜੁੜਿਆ ਹੁੰਦਾ ਹੈ ਤੇ ਜਦੋਂ ਬੱਚਾ ਹੋ ਜਾਂਦਾ ਹੈ ਤਾਂ ਇਹ ਰਿਸ਼ਤਾ ਹੋਰ ਵੀ ਗਹਿਰਾ ਹੋ ਜਾਂਦਾ ਹੈ ਤੇ ਪਤੀ ਪਤਨੀ ਇੱਕ ਦੂਜੇ ਉੱਤੇ ਅੰਨਿਆਂ ਵਾਂਗੂ ਵਿਸ਼ਵਾਸ਼ ਕਰਦੇ ਪਰ ਕਈ ਵਾਰੀ ਇਸਦਾ ਖਾਮਿਆਜਾ ਵੀ ਭੁਗਤਣਾ ਪੈਂਦਾ ਹੈ। ਜੀ ਹਾਂ ਸ਼ਾਇਦ ਤੁਸੀਂ ਇਸ ਦੇ ਨਾਲ ਰਿਲੇਟ ਕਰ ਪਾਉਗੇ ਤੇ ਅਜਿਹਾ ਹੀ ਇੱਕ ਮਾਮਲੇ ਸਾਹਮਣੇ ਆਇਆ ਜਿਸ ਬਾਰੇ ਸੁਣ ਕੇ ਤੁਹਾਡੀ ਰੂਹ ਤੱਕ ਕੰਬ ਜਾਵੇਗੀ। ਦਰਅਸਲ ਇੱਕ ਪਤੀ ਜੋ ਆਪਣੀ ਪਤੀ ਤੇ ਐਨ੍ਹਾ ਵਿਸ਼ਵਾਸ ਕਰਦਾ ਸੀ ਕਿ ਪਤਨੀ ਦੇ ਇੱਕ ਵਾਰ ਕਹੇ ਉੱਤੇ ਪਤੀ ਨੇ ਆਪਣੀ ਕਿਡਨੀ ਵੇਚ ਜਿੱਤੀ ਪਰ ਇਸਤੋਂ ਬਾਅਦ ਜੋ ਹੋਇਆ ਤੁਹਾਡੇ ਲਈ ਵੀ ਇਸ ਉੱਤੇ ਯਕੀਨ ਕਰਨਾ ਔਖਾ ਹੋਵੇਗਾ।
ਪਤੀ ਆਪਣੇ ਵੱਲੋਂ ਤਮਾਮ ਕੋਸ਼ਿਸ਼ਾਂ ਕਰ ਰਿਹਾ ਸੀ ਕਿ ਆਪਣਾ ਪਰਿਵਾਰ ਚਲਾ ਸਕੇ ਜਿਨ੍ਹੇ ਪੈਸੇ ਹੋ ਸਕਦੇ ਹੀ ਓਹ ਘਰ ਲਈ ਜੋੜਦਾ ਸੀ ਤੇ ਘਰ ਲੈ ਕੇ ਆਉਂਦਾ ਸੀ। ਪਰ ਪਤਨੀ ਦੇ ਵੱਲੋਂ ਪਤੀ ਉੱਤੇ ਕਰੀਬ ਇੱਕ ਸਾਲ ਤੋਂ ਜੋਰ ਪਾਇਆ ਜਾ ਰਿਹਾ ਸੀ ਕਿ ਆਪਣੀ ਕਿਡਨੀ ਵੇਚ ਦਓ ਜੋ ਪੈਸੇ ਆਉਣਗੇ ਉਨ੍ਹਾਂ ਪੈਸਿਆਂ ਨਾਲ ਘਰ ਵੀ ਚੰਗਾ ਚਲੂਗਾ ਤੇ ਸਾਡੀ 12 ਸਾਲ ਦੀ ਧੀ ਨੂੰ ਵੀ ਚੰਗੇ ਸਕੂਲ ਵਿੱਚ ਐਡਮਿਸ਼ਨ ਕਰਵਾ ਦਵਾਂਗੇ। ਲਗਾਤਾਰ ਸਾਲ ਤੋਂ ਪਿੱਛੇ ਪੈਣ ਮਗਰੋ ਪਤੀ ਨੇ ਆਖਰਕਾਰ ਪਤਨੀ ਦੀ ਸੁਣ ਲਈ ਤੇ ਪਤੀ ਨੇ 10 ਲੱਖ ਰੁਪਏ ਵਿੱਚ ਕਿਡਨੀ ਵੇਚ ਦਿੱਤੀ ਸਰਜਰੀ ਤੋਂ ਬਾਅਦ ਪਤੀ ਪੈਸੇ ਘਰ ਲੈ ਕੇ ਆਇਆ ਤੇ ਪਤਨੀ ਨੇ ਕਿਹਾ ਕਿ ਹੁਣ ਤੁਸੀਂ ਬੈੱਡ ਉੱਤੇ ਹੀ ਰੈਸਟ ਕਰਿਓ ਬਾਹਰ ਨਾ ਜਾਇਓ। ਪਰ ਇੱਕ ਦਿਨ ਪਤਨੀ ਘਰੋਂ ਚਲੀ ਗਈ ਤੇ ਵਾਪਸ ਹੀ ਨਹੀਂ ਆਈ ਤੇ ਜਦੋਂ ਪਤੀ ਪੈਸੇ ਚੈੱਕ ਕਰਨ ਗਿਆ ਤਾਂ ਪਤਾ ਲੱਗਿਆ ਕਿ ਓਸਦੀ ਪਤਨੀ ਪੈਸੇ ਤੇ ਘਰ ਵਿੱਚ ਪਿਆ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਗਈ ਹੈ।

ਹਾਲਾਂਕਿ ਇਸਤੋਂ ਬਾਅਦ ਸੰਕਰੈਲ ਵਾਸੀ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ । ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਦੀ ਮਦਦ ਨਾਲ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਔਰਤ ਹਾਵੜਾ ਤੋਂ ਦੂਰ ਕੋਲਕਾਤਾ ਦੇ ਉੱਤਰੀ ਉਪਨਗਰ ਬੈਰਕਪੁਰ ਦੇ ਇੱਕ ਘਰ ਵਿੱਚ ਮਿਲੀ ਸੀ। ਜਿਸ ਵਿਅਕਤੀ ਨਾਲ ਉਹ ਕਥਿਤ ਤੌਰ ‘ਤੇ ਭੱਜ ਗਈ ਸੀ, ਉਹ ਵੀ ਇਸ ਘਰ ਵਿਚ ਰਹਿੰਦਾ ਸੀ। ਔਰਤ ਨੇ ਦੱਸਿਆ ਕਿ ਉਹ ਫੇਸਬੁੱਕ ‘ਤੇ ਆਪਣੇ ਪ੍ਰੇਮੀ ਨੂੰ ਮਿਲੀ ਸੀ। ਦੋਵੇਂ ਪਿਛਲੇ ਇੱਕ ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਮਹਿਲਾ ਦੇ ਬੁਆਏਫ੍ਰੈਂਡ ਨੇ ਕਿਹਾ ਕਿ ਉਹ 16 ਸਾਲਾਂ ਤੋਂ ਸਹੁਰਿਆਂ ਵੱਲੋਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਤਹਿਤ ਪਤੀ ਨੂੰ ਤਲਾਕ ਦੇ ਦਵੇਗੀ । ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਪੱਛਮੀ ਬੰਗਾਲ ਦੇ ਹਾਵੜਾ ਇਲਾਕੇ ਦਾ ਹੈ ਹੁਣ ਇਸ ਮਾਮਲੇ ਵਿੱਚ ਪੁਲਿਸ, ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਪਹਿਲਾਂ ਔਰਤ ਦੇ ਪ੍ਰੇਮੀ ਅਤੇ ਉਸਦੇ ਪਤੀ ਦੇ ਪਰਿਵਾਰ ਵਿਚਕਾਰ ਹੋਈ ਗੱਲਬਾਤ ਦਾ ਵੀਡੀਓ ਦੇਖਣਗੇ ਅਤੇ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਔਰਤ ਅਤੇ ਉਸ ਦੇ ਪ੍ਰੇਮੀ ਤੋਂ ਪੁੱਛਗਿੱਛ ਕੀਤੀ ਜਾਵੇਗੀ।


----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ ਮੌਸਮ ਨੇ ਲਈ ਕਰਵਟ, ਵਿਭਾਗ ਨੇ ਤੇਜ਼ ਹਵਾਵਾਂ ਤੇ ਮੀਂਹ ਦੀ ਕੀਤੀ ਭਵਿੱਖਬਾਣੀ

ਪੰਜਾਬ ਵਿਚ ਪਏ ਮੀਂਹ ਨੇ ਇੱਕ ਵਾਰ ਫਿਰ ਠੰਡ ਵਧਾ ਦਿੱਤੀ ਹੈ। ਮੌਸਮ ਨੇ...

ਆਰਾਧਿਆ ਬੱਚਨ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ, ਅਦਾਲਤ ਨੇ ਗੂਗਲ ਨੂੰ ਭੇਜਿਆ ਨੋਟਿਸ

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਧੀ ਆਰਾਧਿਆ ਬੱਚਨ ਨੇ ਆਪਣੇ ਬਾਰੇ ਗੁੰਮਰਾਹਕੁੰਨ ਔਨਲਾਈਨ...

ਰਾਸ਼ਟਰਪਤੀ ਮੁਰਮੂ, ਰਾਹੁਲ ਗਾਂਧੀ ਤੇ ਆਤਿਸ਼ੀ ਨੇ ਪਾਈ ਵੋਟ, 9 ਵਜੇ ਤੱਕ ਹੋਈ 8.10% ਵੋਟਿੰਗ

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਅੱਜ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ...

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ, 1.56 ਕਰੋੜ ਵੋਟਰ 699 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫੈਸਲਾ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ।...

ਅਮਰੀਕਾ ਤੋਂ ਡਿਪੋਰਟ ਕੀਤੇ ਗਏ 205 ਭਾਰਤੀ ਪਹੁੰਚਣਗੇ ਅੰਮ੍ਰਿਤਸਰ

ਅਮਰੀਕਾ ਵਿੱਚ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਦੇ ਨਾਲ, 205 ਭਾਰਤੀ ਜੋ...

ਮਸ਼ਹੂਰ ਫਿਲਮ ਮੇਕਰ ਨੇ 44 ਸਾਲ ‘ਚ ਦੁਨਿਆ ਨੂੰ ਕਿਹਾ ਅਲਵਿਦਾ, ਘਰ ‘ਚੋਂ ਮਿਲੀ ਲਾ+ਸ਼

ਤੇਲਗੂ ਫਿਲਮ ਨਿਰਮਾਤਾ ਕੇਪੀ ਚੌਧਰੀ ਸੋਮਵਾਰ ਨੂੰ ਗੋਆ ਦੇ ਇੱਕ ਪਿੰਡ ਵਿੱਚ ਕਿਰਾਏ ਦੇ...

ਅੰਮ੍ਰਿਤਸਰ ‘ਚ ਧਮਾਕੇ ਦੀ ਖ਼ਬਰ ‘ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਵੱਡਾ ਬਿਆਨ

ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਬੰਦ ਪਈ ਪੁਲਸ ਚੌਕੀ ਨੇੜੇ ਰਹੱਸਮਈ ਧਮਾਕੇ...

ਵਿਜੀਲੈਂਸ ਬਿਊਰੋ ਨੇ ਸਟੇਟ ਬੈਂਕ ਚ ਹੋਏ ਕਰੋੜਾਂ ਦੇ ਘਪਲੇ ਚ ਸ਼ਾਮਲ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸਟੇਟ ਬੈਂਕ ਆਫ ਪਟਿਆਲਾ (ਹੁਣ ਸਟੇਟ ਬੈਂਕ ਆਫ ਇੰਡੀਆ) ਬਰਾਂਚ...

ਆਉਣ ਵਾਲੇ ਦਿਨਾਂ ‘ਚ ਮੌਸਮ ਦੇਵੇਗਾ ਠਾਰ, 13 ਜ਼ਿਲਿਆਂ ਲਈ ਯੈਲੋ ਅਲਰਟ

ਪੰਜਾਬ ਵਿੱਚ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਵਿਚਾਲੇ ਮੌਸਮ ਵਿਭਾਗ ਵੱਲੋਂ...