July 9, 2026, 8:10 pm
----------- Advertisement -----------
HomeNewsBreaking Newsਸਾਬਕਾ ਏਆਰਟੀਓ ਦੇ ਘਰੋਂ 22 ਕਿੱਲੋ ਸੋਨਾ-ਚਾਂਦੀ ਸਮੇਤ ਮਿਲੀਆਂ 35 ਕਰੋੜ ਦੀਆਂ...

ਸਾਬਕਾ ਏਆਰਟੀਓ ਦੇ ਘਰੋਂ 22 ਕਿੱਲੋ ਸੋਨਾ-ਚਾਂਦੀ ਸਮੇਤ ਮਿਲੀਆਂ 35 ਕਰੋੜ ਦੀਆਂ ਜਾਇਦਾਦਾਂ

Published on

----------- Advertisement -----------

ਵਿਜੀਲੈਂਸ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਸਾਬਕਾ ਸਹਾਇਕ ਰੀਜਨਲ ਟਰਾਂਸਪੋਰਟ ਅਧਿਕਾਰੀ (ਏਆਰਟੀਓ) ਲਲਿਤ ਕੁਮਾਰ ਦੀ ਲਖਨਊ ਸਥਿਤ ਰਿਹਾਇਸ਼ ’ਤੇ ਛਾਪੇਮਾਰੀ ਕਰ ਕੇ 22 ਕਿੱਲੋ ਸੋਨਾ-ਚਾਂਦੀ ਸਮੇਤ 35 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਚੱਲ-ਅਚੱਲ ਜਾਇਦਾਦਾਂ ਬਰਾਮਦ ਕੀਤੀਆਂ ਹਨ। ਤਲਾਸ਼ੀ ਦੌਰਾਨ ਘਰ ਦੇ ਵੱਖ-ਵੱਖ ਹਿੱਸਿਆਂ ਤੋਂ 13 ਕਿੱਲੋ ਸੋਨਾ ਤੇ ਨੌਂ ਕਿੱਲੋ ਚਾਂਦੀ ਦੇ ਗਹਿਣੇ, ਬਿਸਕੁਟ ਤੇ ਇੱਟਾਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਅੰਦਾਜ਼ਨ ਬਾਜ਼ਾਰ ਮੁੱਲ 20 ਕਰੋੜ ਰੁਪਏ ਹੈ। ਮੁਲਜ਼ਮ ਨੇ ਇਨ੍ਹਾਂ ਨੂੰ ਕੰਧਾਂ ਤੇ ਅਲਮਾਰੀਆਂ ’ਚ ਲੁਕਾ ਕੇ ਰੱਖਿਆ ਸੀ। ਘਰ ’ਚ 1.62 ਕਰੋੜ ਰੁਪਏ ਨਕਦੀ ਵੀ ਮਿਲੀ ਹੈ। ਜਾਂਚ ਦੌਰਾਨ ਲਖਨਊ, ਨੋਇਡਾ, ਰਾਏਬਰੇਲੀ ਤੇ ਬਾਰਾਬੰਕੀ ’ਚ ਸਥਿਤ 15 ਅਚੱਲ ਜਾਇਦਾਦਾਂ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਜਾਇਦਾਦਾਂ ਦਾ ਅੰਦਾਜ਼ਨ ਮੁੱਲ 15 ਕਰੋੜ ਰੁਪਏ ਹੈ। ਮੁਲਜ਼ਮ ਅਧਿਕਾਰੀ ਆਗਰਾ ’ਚ ਏਆਰਟੀਓ ਦੇ ਅਹੁਦੇ ’ਤੇ ਤਾਇਨਾਤ ਸੀ ਤੇ ਪਿਛਲੇ ਸਾਲ 25 ਮਈ ਨੂੰ ਰਿਟਾਇਰ ਹੋਣ ਦੇ ਬਾਅਦ ਲਖਨਊ ’ਚ ਰਹਿ ਰਿਹਾ ਸੀ। ਸਰਕਾਰ ਦੇ ਨਿਰਦੇਸ਼ ’ਤੇ ਦੋ ਸਾਲ ਪਹਿਲਾਂ ਐਂਟੀ ਕੁਰੱਪਸ਼ਨ ਨੇ ਮੁਲਜ਼ਮ ਦੇ ਖਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਜਾਂਚ ਸ਼ੁਰੂ ਕੀਤੀ ਸੀ। ਉਸ ਸਮੇਂ ਮੁਲਜ਼ਮ ਇੰਸਪੈਕਟਰ ਸੀ, ਪਰ ਏਆਰਟੀਓ ਦੇ ਅਹੁਦੇ ’ਤੇ ਪਰਮੋਟ ਹੋਣ ਦੇ ਬਾਅਦ ਜਾਂਚ ਅੱਗੇ ਨਹੀਂ ਵਧ ਸਕੀ ਸੀ। ਸਰਕਾਰ ਨੇ ਤਿੰਨ ਮਹੀਨੇ ਪਹਿਲਾਂ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਟਰਾਂਸਫਰ ਕਰ ਦਿੱਤੀ ਸੀ। ਮੰਗਲਵਾਰ ਨੂੰ ਵਿਜੀਲੈਂਸ ਨੇ ਲਖਨਊ ਦੇ ਅਲੀਗੰਜ ਖੇਤਰ ਸਥਿਤ ਚੰਦਰਲੋਕ ਕਾਲੋਨੀ ’ਚ ਮੁਲਜ਼ਮ ਦੀ ਰਿਹਾਇਸ਼ ’ਤੇ ਛਾਪਮਾਰੀ ਕੀਤੀ ਜਿਹੜੀ ਬੁੱਧਵਾਰ ਦੁਪਹਿਰ ਤੱਕ ਜਾਰੀ ਰਹੀ। ਛਾਪੇਮਾਰੀ ਦੌਰਾਨ ਜਦੋਂ ਕੰਧਾਂ ਤੇ ਅਲਮਾਰੀਆਂ ਦੇ ਅੰਦਰ ਗੁਪਤ ਥਾਂ ਬਣਾ ਕੇ ਲੁਕਾਇਆ ਗਿਆ ਸੋਨਾ-ਚਾਂਦੀ ਬਰਾਮਦ ਹੋਇਆ ਤਾਂ ਵਿਜੀਲੈਂਸ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ। ਤਲਾਸ਼ੀ ਦੌਰਾਨ ਸੋਨਾ-ਚਾਂਦੀ ਤੋਂ ਇਲਾਵਾ ਲਖਨਊ, ਨੋਇਡਾ, ਰਾਏਬਰੇਲੀ ਤੇ ਬਾਰਾਬੰਕੀ ’ਚ ਸਥਿਤ 15 ਅਚੱਲ ਜਾਇਦਾਦਾਂ ਦੇ ਦਸਤਾਵੇਜ਼ ਵੀ ਮਿਲੇ। ਇਸ ਤੋਂ ਇਲਾਵਾ ਅਲਮਾਰੀਆਂ ਦੇ ਉੱਪਰ ਤੇ ਬੈੱਡ ਬਾਕਸ ਦੇ ਅੰਦਰ ਪੈਕਟਾਂ ’ਚ ਲੁਕਾ ਕੇ ਰੱਖੀ ਗਈ 1.62 ਕਰੋੜ ਰੁਪਏ ਦੀ ਨਕਦੀ ਵੀ ਵਿਜੀਲੈਂਸ ਦੀ ਟੀਮ ਨੇ ਬਰਾਮਦ ਕੀਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਡਿਊਟੀ ‘ਚ ਕੁਤਾਹੀ ਵਰਤਣ ‘ਤੇ SHO ਰਾਜਾਸਾਂਸੀ ਖਿਲਾਫ਼ ਹੋਇਆ ਵੱਡਾ ਐਕਸ਼ਨ, DIG ਨੇ ਕੀਤਾ ਸਸਪੈਂਡ

ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣੇ ਦੇ ਥਾਣਾ ਇੰਚਾਰਜ ਨੂੰ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼...

ਵੋਟ ਕੱਟੀ ਤਾਂ ਸਕੀਮਾਂ ਤੋਂ ਬਾਹਰ, ਔਰਤਾਂ ਨੂੰ ਨਹੀਂ ਮਿਲਣਗੇ 1000 ਰੁ.! ਮੰਤਰੀ ਅਰੋੜਾ ਵੱਲੋਂ SIR ਕਰਾਉਣ ਦੀ ਅਪੀਲ

ਜੇਕਰ ਤੁਹਾਡਾ ਨਾਮ ਪੰਜਾਬ ਵਿੱਚ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਵਿੱਚੋਂ ਹਟਾ...

ਫਿਲਮੀ ਅੰਦਾਜ਼ ‘ਚ ਸਮਗਲਰਾਂ ਤੇ ਪੁਲਿਸ ਦੀ ਗੱਡੀ ਵਿਚਾਲੇ ਹੋਈ ਟੱਕਰ, ਹਾਦਸੇ ‘ਚ SHO ਜ਼ਖਮੀ

ਨਾਭਾ ਦੇ ਪਿੰਡ ਧੰਗੇੜਾ ਨੇੜੇ ਸਮਗਲਰਾਂ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ਦੀ ਗੱਡੀ...

ਭਾਰਤ-ਆਸਟ੍ਰੇਲੀਆ ਵਿਚਾਲੇ ਹੋਇਆ ਯੂਰੇਨੀਅਮ ਸਮਝੌਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਆਸਟ੍ਰੇਲੀਆ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਮੋਦੀ ਦੀ...

ਹਾਈਕੋਰਟ ਪਹੁੰਚਿਆ ‘ਸਤਲੁਜ’ ਫ਼ਿਲਮ ਵਿਵਾਦ, ਮੋਹਾਲੀ ਦੇ ਸਰਵਨ ਸਿੰਘ ਨੇ ਫ਼ਿਲਮ ਨੂੰ OTT ਤੋਂ ਹਟਾਉਣ ਖਿਲਾਫ਼ ਪਾਈ ਪਟੀਸ਼ਨ

‘ਸਤਲੁਜ’ ਫ਼ਿਲਮ ਵਿਵਾਦ ਹੁਣ ਹਾਈਕੋਰਟ ਪਹੁੰਚ ਗਿਆ ਹੈ। ਫ਼ਿਲਮ ਨੂੰ OTT ਤੋਂ ਹਟਾਉਣ ਖਿਲਾਫ਼...

17 ਜੁਲਾਈ ਨੂੰ ਮਨਾਈ ਜਾਵੇਗੀ ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ

ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਸ. ਤੇਜਾ ਸਿੰਘ ਸਮੁੰਦਰੀ ਦੀ...

Jaswant Singh Khalra ਦੇ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ ; ਮਾਮਲੇ ’ਚ ਦੋਸ਼ੀ ਸਾਬਕਾ DSP ਜਸਪਾਲ ਸਿੰਘ ਗਾਇਬ !

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਕਤਲ ਮਾਮਲੇ ਵਿੱਚ ਦੋਸ਼ੀ ਸਾਬਕਾ DSP ਜਸਪਾਲ...

ਜੈਪੁਰ ‘ਚ ਧੀ ਨੇ ਜਾਇਦਾਦ ਤੇ ਨੌਕਰੀ ਲਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ,ਕਤਲ ਦਾ ਨਹੀਂ ਕੋਈ ਪਛਤਾਵਾ

ਜੈਪੁਰ ਦੀ ਏਅਰਪੋਰਟ ਕਲੋਨੀ ਦੀ ਰਹਿਣ ਵਾਲੀ ਆਯੂਸ਼ੀ ਸ਼ਰਮਾ ਰਾਜਸਥਾਨ ਭਰ ਵਿੱਚ ਬਦਨਾਮ ਹੋ...

ਮੋਗਾ ਸਦਰ ਥਾਣੇ ‘ਚ ਧਮਾਕੇ ਦੀ ਜਾਂਚ ‘ਚ ਜੁਟੀਆਂ ਫੋਰੈਂਸਿਕ ਟੀਮਾਂ, ਬਾਈਕ ਸਵਾਰ 2 ਹਮਲਾਵਰਾਂ ਨੇ ਸੁੱਟਿਆ ਸੀ ਹੈਂਡ ਗ੍ਰੇਨੇਡ

ਮੋਗਾ ਪੁਲਿਸ ਥਾਣੇ ‘ਤੇ ਹਮਲਾ ਹੋਇਆ ਹੈ। ਅਣਪਛਾਤੇ ਵੱਲੋਂ ਗ੍ਰੇਨੇਡ ਸੁੱਟਿਆ ਗਿਆ ਜਿਸ ਪਿੱਛੋਂ...