ਸਰੀਰ ਨੂੰ ਤੰਦਰੁਸਤ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਵਿਟਾਮਿਨ-ਡੀ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਇਮਿਊਨਿਟੀ ਵਧਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਧੁੱਪ ਸੇਕਣ ਨਾਲ ਸਰੀਰ ਨੂੰ ਲਗਭਗ 80 ਪ੍ਰਤੀਸ਼ਤ ਵਿਟਾਮਿਨ-ਡੀ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਡੀ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਵੇਰੇ ਸੂਰਜ ਦੀ ਰੌਸ਼ਨੀ ਰਾਹੀਂ ਵਿਟਾਮਿਨ ਡੀ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਸਵੇਰੇ 8 ਵਜੇ ਤੋਂ ਪਹਿਲਾਂ 25 ਤੋਂ 30 ਮਿੰਟ ਤੱਕ ਲੈ ਸਕਦੇ ਹੋ।
ਇਸ ਦੌਰਾਨ ਤੁਹਾਨੂੰ ਵਿਟਾਮਿਨ ਡੀ ਚੰਗੀ ਤਰ੍ਹਾਂ ਨਾਲ ਮਿਲੇਗਾ। ਜੇਕਰ ਤੁਸੀਂ ਸ਼ਾਮ ਨੂੰ ਸੂਰਜ ਦੀ ਰੌਸ਼ਨੀ ਤੋਂ ਵਿਟਾਮਿਨ ਡੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਸੂਰਜ ਡੁੱਬਣ ਵੇਲੇ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਰਦੀਆਂ ‘ਚ ਸੰਤਰਾ ਜ਼ਿਆਦਾ ਪਾਇਆ ਜਾਂਦਾ ਹੈ। ਇਸ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੋਣ ਦੇ ਨਾਲ ਜ਼ਿਆਦਾ ਮਾਤਰਾ ‘ਚ ਵਿਟਾਮਿਨ ਸੀ ਅਤੇ ਡੀ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਅਜਿਹੇ ‘ਚ ਜੋ ਲੋਕ ਸਹੀ ਮਾਤਰਾ ‘ਚ ਧੁੱਪ ਨਹੀਂ ਸੇਕ ਪਾਉਂਦੇ ਉਨ੍ਹਾਂ ਲਈ ਸੰਤਰੇ ਦਾ ਸੇਵਨ ਸਭ ਤੋਂ ਵਧੀਆ ਆਪਸ਼ਨ ਹੈ।ਸਾਨੂੰ ਸੂਰਜ ਦੀ ਰੌਸ਼ਨੀ ਤੋਂ UVA ਮਿਲਦਾ ਹੈ ਜੋ ਸਾਡੇ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ।
ਇਸ ਤੋਂ ਇਲਾਵਾ ਇਹ ਖੂਨ ਵਿੱਚ ਗਲੂਕੋਜ਼ ਦੇ ਪੱਧਰ ਅਤੇ ਸਾਹ ਦੀ ਦਰ ਨੂੰ ਵੀ ਸੁਧਾਰਦਾ ਹੈ।ਬਦਾਮ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ‘ਚ ਵਿਟਾਮਿਨ-ਡੀ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ। ਅਜਿਹੇ ‘ਚ ਜੇ ਤੁਸੀਂ ਧੁੱਪ ਨਹੀਂ ਸੇਕ ਪਾਉਂਦੇ ਤਾਂ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਬਦਾਮ ਖਾਣਾ ਬੈਸਟ ਰਹੇਗਾ। ਇਸ ਤੋਂ ਇਲਾਵਾ ਬਦਾਮਾਂ ਵਿਚ ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਸਦੇ ਸੇਵਨ ਨਾਲ ਸਰੀਰ ਦਾ ਵਿਕਾਸ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।