ਵਰੁਣ ਧਵਨ ਦੇ ਪਿਤਾ ਅਤੇ ਫਿਲਮ ਨਿਰਮਾਤਾ ਡੇਵਿਡ ਧਵਨ ਦੀ ਹਾਲ ਹੀ ਵਿੱਚ ਐਂਜੀਓਪਲਾਸਟੀ ਸਰਜਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਕੁਝ ਹਫਤੇ ਪਹਿਲਾਂ ਉਨ੍ਹਾਂ ਦੀ ਸਰਜਰੀ ਹੋਈ ਸੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਡੇਵਿਡ ਧਵਨ ਦੀ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ ਵਿੱਚ ਸਰਜਰੀ ਹੋਈ। ਸਰਜਰੀ ਤੋਂ ਬਾਅਦ ਡੇਵਿਡ ਇਨ੍ਹੀਂ ਦਿਨੀਂ ਡਾਕਟਰ ਦੁਆਰਾ ਦੱਸੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਧਵਨ ਪਰਿਵਾਰ ਵਲੋਂ ਇਸ ਮਾਮਲੇ ‘ਚ ਕੁਝ ਨਹੀਂ ਕਿਹਾ ਗਿਆ ਹੈ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ‘ਚ ਬੀ-ਟਾਊਨ ਦੇ ਮਸ਼ਹੂਰ ਹਸਤੀਆਂ ‘ਚ ਐਂਜੀਓਪਲਾਸਟੀ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਅਤੇ ਸੁਨੰਦਾ ਸ਼ੈੱਟੀ ਦੀ ਵੀ ਐਂਜੀਓਪਲਾਸਟੀ ਹੋ ਚੁੱਕੀ ਹੈ। ਦੋਵਾਂ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।
----------- Advertisement -----------
ਸੁਸ਼ਮਿਤਾ ਤੋਂ ਬਾਅਦ ਹੁਣ ਡੇਵਿਡ ਧਵਨ ਦੀ ਹੋਈ ਐਂਜੀਓਪਲਾਸਟੀ ਸਰਜਰੀ, ਇਸ ਹਸਪਤਾਲ ‘ਚ ਹੋਇਆ ਇਲਾਜ
Published on
----------- Advertisement -----------
----------- Advertisement -----------











