ਸ਼ਾਹਰੁਖ ਖਾਨ ਨੂੰ ਵੱਡੇ ਪਰਦੇ ’ਤੇ ਦੇਖਣ ਲਈ ਪ੍ਰਸ਼ੰਸਕ ਬੇਤਾਬ ਹਨ। ਇਸ ਫਿਲਮ ਰਾਹੀਂ ਸ਼ਾਹਰੁਖ ਖਾਨ ਚਾਰ ਸਾਲ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰਨ ਜਾ ਰਹੇ ਹਨ। ਪਠਾਨ ਫਿਲਮ ਜੋ ਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਵਾਪਸੀ ਫਿਲਮ ‘ਪਠਾਨ’ ਦੀ ਰਿਲੀਜ਼ ’ਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਪਠਾਨ ਦੇ ਦੋ ਗੀਤ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕ ਫਿਲਮ ਦਾ ਟ੍ਰੇਲਰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਅਜਿਹੇ ‘ਚ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਹੈ। ਦਰਅਸਲ, ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਨੂੰ ਟ੍ਰੇਲਰ ਲਈ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਪਏਗਾ ਕਿਉਂਕਿ ਇਸਦੀ ਰਿਲੀਜ਼ ਡੇਟ ਆਖ਼ਰਕਾਰ ਬਾਹਰ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ‘ਪਠਾਨ’ ਦਾ ਟ੍ਰੇਲਰ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਸ਼ਾਹਰੁਖ ਖਾਨ ਚਾਰ ਸਾਲ ਬਾਅਦ ਫਿਲਮ ’ਚ ਵਾਪਸੀ ਕਰ ਰਹੇ ਹਨ। ਸ਼ਾਹਰੁਖ, ਦੀਪਿਕਾ ਪਾਦੁਕੋਣ ਅਤੇ ਜੌਨ ਅਬ੍ਰਾਹਮ ਦੀ ਫਿਲਮ ‘ਪਠਾਨ’ ਦਾ ਪਹਿਲਾ ਲੁੱਕ 2 ਨਵੰਬਰ ਨੂੰ ਇਸ ਦਾ ਟੀਜਰ ਰਿਲੀਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਫਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਇਹ 10 ਜਨਵਰੀ ਨੂੰ ਰਿਲੀਜ਼ ਹੋਵੇਗੀ।
ਦੱਸ ਦਈਏ ਕਿ ਗਣਤੰਤਰ ਦਿਵਸ ਦੇ ਮੌਕੇ ’ਤੇ 25 ਜਨਵਰੀ 2023 ਨੂੰ ਹਿੰਦੀ, ਤੇਲਗੂ ਅਤੇ ਤਾਮਿਲ ਵਿੱਚ ਰਿਲੀਜ਼ ਹੋਣ ਵਾਲੀ ਹੈ। ਫਿਲਮ ’ਚ ਸ਼ਾਹਰੁਖ ਖਾਨ ਪਟਾਨ ਨਾਂ ਦੇ ਰਾਅ ਏਜੰਟ ਦੀ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ।











