ਸ਼ਾਹਿਦ ਕਪੂਰ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਲਈ ਤਿਆਰ ਹਨ। ‘ਕਬੀਰ ਸਿੰਘ’ ਅਦਾਕਾਰ ਆਖਰੀ ਵਾਰ 2022 ‘ਚ ਆਈ ਫਿਲਮ ‘ਜਰਸੀ’ ‘ਚ ਨਜ਼ਰ ਆਏ ਸਨ। ਹੁਣ ਉਹ ‘ਫਰਜ਼ੀ’ ਨਾਮ ਦੀ ਵੈੱਬ ਸੀਰੀਜ਼ ਨਾਲ OTT ਡੈਬਿਊ ਕਰਨ ਜਾ ਰਹੇ ਹਨ। ‘ਫਰਜ਼ੀ’ ਦੇ ਟੀਜ਼ਰ ‘ਚ ਸ਼ਾਹਿਦ ਦਾ ਨਵਾਂ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਫੈਮਿਲੀ ਮੈਨ ਦੇ ਨਿਰਦੇਸ਼ਕ ਰਾਜ ਅਤੇ ਡੀਕੇ ਨੇ ਇਸ ਸੀਰੀਜ਼ ਦਾ ਨਿਰਦੇਸ਼ਨ ਕੀਤਾ ਹੈ ਅਤੇ ਇਹ ਵੈੱਬ ਸੀਰੀਜ਼ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕੀਤੀ ਜਾਵੇਗੀ। ਛੋਟੇ ਟੀਜ਼ਰ ਵੀਡੀਓ ਵਿੱਚ, ਸ਼ਾਹਿਦ ਇੱਕ ਸਟੂਡੀਓ ਦੇ ਅੰਦਰ ਇੱਕ ਕੈਨਵਸ ਉੱਤੇ ਪੇਂਟ ਕਰਦੇ ਹੋਏ, ਕੈਮਰੇ ਵੱਲ ਵੇਖਦੇ ਹੋਏ ਅਤੇ ਕਹਿੰਦੇ ਹੋਏ, “ਮੇਰੀ ਜ਼ਿੰਦਗੀ ਕਾ ਨਯਾ ਪੜਾਅ…ਕੀ ਲੋਕ ਇਸਨੂੰ ਪਸੰਦ ਕਰਨਗੇ? ਪਰ ਇੱਕ ਆਰਟਿਸ ਤਾਂ ਆਰਟਿਸ ਹੁੰਦਾ ਹੈ, ਨਹੀਂ?’।
ਫਿਰ ਸ਼ਾਹਿਦ ਕੈਮਰੇ ਵੱਲ ਦੇਖਦੇ ਹੋਏ ਅੱਖ ਮਾਰਦਾ ਹੈ ਅਤੇ ਜਿਵੇਂ ਹੀ ਉਹ ਫਰੇਮ ਤੋਂ ਬਾਹਰ ਨਿਕਲਦਾ ਹੈ, ਉਸ ਦੀ ਪੇਂਟਿੰਗ ਉੱਤੇ ਫਰਜ਼ੀ ਲਿਖਿਆ ਨਜ਼ਰ ਆਉਂਦਾ ਹੈ। ‘ਨਯਾ ਸਾਲ ਨਯਾ ਮਾਲ #Farzi @rajanddk #FarziOnPrime #ArtistTohArtistHotaHai ‘ ਕੈਪਸ਼ਨ ਦੇ ਨਾਲ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਜੰਮ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਨੇ ਕਮੈਂਟ ਬਾਕਸ ਵਿੱਚ ਫਾਇਰ ਵਾਲੇ ਇਮੋਜੀ ਸ਼ੇਅਰ ਕੀਤੇ ਨੇ। ਰਾਜ ਅਤੇ ਡੀਕੇ ਦੁਆਰਾ ਨਿਰਦੇਸ਼ਤ ਫਰਜ਼ੀ, ਸ਼ਾਹਿਦ ਮੁੱਖ ਭੂਮਿਕਾ ਵਿੱਚ ਹੈ ਅਤੇ ਵਿਜੇ ਸੇਤੂਪਤੀ ਇੱਕ ਸਿਪਾਹੀ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਜਲਦ ਹੀ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ। ਇਸ ਪ੍ਰੋਜੈਕਟ ਨੂੰ ਲੈ ਕੇ ਖੁਦ ਸ਼ਾਹਿਦ ਵੀ ਕਾਫੀ ਉਤਸ਼ਾਹਿਤ ਹਨ।












