ਪੰਜਾਬ ਭਰ ਵਿੱਚ ‘ਲੋਹੜੀ’ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੂਮਧਾਮ ਨਾਲ ਲੋਹੜੀ ਮਨਾਈ ਗਈ। ਉਨ੍ਹਾਂ ਦੇ ਘਰ ਵਿਧਾਇਕਾਂ ਦੇ ਨਾਲ-ਨਾਲ ਪੰਜਾਬੀ ਸਿੰਗਰਾਂ ਨੇ ਵੀ ਖੂਬ ਰੌਣਕਾਂ ਲਾਈਆਂ।
ਪੰਜਾਬੀ ਗਾਇਕਾਂ ਨੂੰ ਸੀਐਮ ਹਾਊਸ ਵਿਖੇ ਬੁਲਾਇਆ ਗਿਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੀਤ ਗਾਉਣ ਲਈ ਕਿਹਾ ਤਾਂ ਪੰਜਾਬੀ ਗਾਇਕ ਹਰਸਿਮਰਨ ਨੇ ਕਿਹਾ, “ਆਪ ਨੇ ਬੰਦੂਕ ਵਾਲੇ ਗੀਤ ਬੰਦ ਕਰ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਿੰਗਰ ਨੂੰ ਉਸੇ ਮਜ਼ਾਕੀਆ ਲਹਿਜੇ ਵਿੱਚ ਜਵਾਬ ਦਿੱਤਾ। ਮੁੱਖ ਮੰਤਰੀ ਨੇ ਕਿਹਾ, “ਮਿਰਜ਼ੇ ਦੇ ਤੀਰ ‘ਤੇ ਕੋਈ ਪਾਬੰਦੀ ਨਹੀਂ ਹੈ, ਤਾਂ ਉਹ ਗਾਇਆ ਜਾ ਸਕਦਾ।” ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਹੱਸ ਪਏ।
ਪੰਜਾਬੀ ਗਾਇਕ ਹਰਜੀਤ ਹਰਮਨ, ਦੇਬੀ ਮਖਸੂਸਪੁਰੀ ਅਤੇ ਹਰਸਿਮਰਨ ਸਮੇਤ ਕਈ ਕਲਾਕਾਰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਲੋਹੜੀ ਮਨਾਉਣ ਪਹੁੰਚੇ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਸਤੋਜ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਸੀ।












