ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਇਸ ਦੇ ਨਾਲ ਹੀ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਖਾਨ ਦੁਰਾਨੀ ਨਾਲ ਆਪਣੇ ਵਿਆਹ ਨੂੰ ਲੈ ਕੇ ਚਰਚਾ ‘ਚ ਹੈ। ਹਾਲ ਹੀ ‘ਚ ਰਾਖੀ ਨੇ ਆਦਿਲ ਨਾਲ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।ਜਿਸ ਤੋਂ ਬਾਅਦ ਦੋਵੇਂ ਲਾਈਮਲਾਈਟ ‘ਚ ਆ ਗਏ। ਇਸ ਤੋਂ ਪਹਿਲਾਂ ਜਿੱਥੇ ਆਦਿਲ ਨੇ ਰਾਖੀ ਨਾਲ ਵਿਆਹ ਦੀਆਂ ਖਬਰਾਂ ਦਾ ਖੰਡਨ ਕੀਤਾ ਸੀ, ਉਥੇ ਹੁਣ ਉਨ੍ਹਾਂ ਨੇ ਨਿਕਾਹ ਦੀਆਂ ਖਬਰਾਂ ਨੂੰ ਸਵੀਕਾਰ ਕਰ ਲਿਆ ਹੈ। ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਆਦਿਲ ਨੇ ਕਿਹਾ ਹੈ ਕਿ ਉਹ ਅਜੇ ਵੀ ਪਰਿਵਾਰ ਨੂੰ ਰਾਖੀ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਆਦਿਲ ਨੇ ਹਾਲ ਹੀ ਦਿੱਤੇ ਇੰਟਰਵਿਊ ‘ਚ ਕਿਹਾ ਕਿ ‘ਮੇਰਾ ਅਤੇ ਰਾਖੀ ਦਾ ਵਿਆਹ ਹੋ ਗਿਆ ਹੈ। ਅਸੀਂ ਵਿਆਹੇ ਹੋਏ ਹਾਂ। ਅਸੀਂ ਦੋਵੇਂ ਪਤੀ-ਪਤਨੀ ਵਜੋਂ ਅੱਠ ਮਹੀਨਿਆਂ ਤੋਂ ਲਿਵ-ਇਨ ਵਿਚ ਰਹਿ ਰਹੇ ਹਾਂ ਅਤੇ ਉਹ ਬਹੁਤ ਖੁਸ਼ ਹੈ। ਮੇਰੇ ਪਰਿਵਾਰ ਨੂੰ ਵੀ ਰਾਖੀ ਅਤੇ ਮੇਰੇ ਵਿਆਹ ਬਾਰੇ ਪਤਾ ਹੈ। ਪਰ ਉਹ ਸਾਰੇ ਅਜੇ ਵੀ ਨਾਰਾਜ਼ ਹਨ ਅਤੇ ਅਸੀਂ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਅਜੇ ਤੱਕ ਰਾਖੀ ਲਈ ਰਾਜ਼ੀ ਨਹੀਂ ਹੋਏ ਹਨ। ਇਸ ਸਭ ਨੂੰ ਸਮਾਂ ਲੱਗੇਗਾ। ਪਹਿਲਾਂ ਮੈਂ ਆਪਣੇ ਵਿਆਹ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਰਿਹਾ ਸੀ, ਪਰ ਮੈਂ ਦੇਖਿਆ ਹੈ ਕਿ ਜਿੱਥੇ ਰਾਖੀ ਸਾਵੰਤ ਹੈ, ਉੱਥੇ ਹੀ ਵਿਵਾਦ ਵੀ ਹੋਣਾ ਤੈਅ ਹੈ। ਤਾਂ ਫਿਰ ਮੈਂ ਸੋਚਿਆ ਕਿ ਹੁਣ ਮੀਡੀਆ ਵਿਚ ਇੰਨੀ ਜ਼ਿਆਦਾ ਚਰਚਾ ਹੋ ਰਹੀ ਹੈ, ਫਿਰ ਵਿਆਹ ਦੀ ਗੱਲ ਨੂੰ ਮੰਨ ਲੈਣਾ ਠੀਕ ਹੈ।












