ਗਾਇਕਾ ਜੈਨੀ ਜੌਹਲ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹੈ। ਜੈਨੀ ਜੌਹਲ ਦੀ ਬੀਤੇ ਦਿਨੀਂ ਇਕ ਵੀਡੀਓ ਵਾਇਰਲ ਹੋਈ, ਜਿਸ ’ਚ ਉਹ ਸਿੱਧੂ ਮੂਸੇ ਵਾਲਾ ਨਾਲ ਅਰਜਨ ਢਿੱਲੋਂ ਨੂੰ ਕੰਪੇਅਰ ਕਰ ਰਹੀ ਹੈ। ਗਾਇਕਾ ਜੈਨੀ ਜੌਹਲ ਨੇ ਅਰਜਨ ਢਿੱਲੋਂ ਦੇ ਗੀਤ 25-25 ਪੰਜਾਹ ‘ਤੇ ਜਵਾਬ ਦਿੰਦਿਆਂ ਕਿਹਾ ਸੀ ਕਿ ‘ਤੁਹਾਡਾ ਬਾਪ ਸਿੱਧੂ ਮੂਸੇਵਾਲਾ ਸਭ ਤੋਂ ਉੱਪਰ ਹੈ ਅਤੇ ਸਭ ਤੋਂ ਉਪਰ ਹੀ ਰਹੇਗਾ। ਇਸ ਤੋਂ ਬਾਅਦ ਅਰਜਨ ਢਿੱਲੋਂ ਵੀ ਜਵਾਬ ਦੇਣ ਤੋਂ ਪਿੱਛੇ ਨਹੀਂ ਹਟੇ।
ਅਰਜਨ ਨੇ ਕਿਹਾ ਕਿ ਨਾ ਤਾਂ ਕਦੇ ਸਿੱਧੂ ਮੂਸੇਵਾਲਾ ਨੇ ਉਸ ਨੂੰ ਕਦੇ ਕੁੱਝ ਕਿਹਾ ਤੇ ਨਾ ਹੀ ਉਸ ਨੇ ਕਦੇ ਮੂਸੇਵਾਲਾ ਨੂੰ ਕੁੱਝ ਕਿਹਾ ਜੈਨੀ ਐਵੇਂ ਹੀ ਆਪਣੀਆਂ ਰੋਟੀਆਂ ਸੇਕਦੀ ਹੈ। ਦੱਸ ਦਈਏ ਕਿ ਜੈਨੀ ਜੌਹਲ ‘ਲੈਟਰ ਟੂ ਸੀਐਮ’ ਗਾਣੇ ਨਾਲ ਚਰਚਾ ‘ਚ ਆਈ ਸੀ। ਇਸ ਗਾਣੇ ‘ਚ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਹੀ ਉਸ ‘ਤੇ ਮੂਸੇਵਾਲਾ ਦਾ ਨਾਂ ਲੈਕੇ ਫੇਮ ਹਾਸਲ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਉਹ ਅਕਸਰ ਆਪਣੇ ਸਟੇਜ ਸ਼ੋਅਜ਼ ‘ਚ ਵੀ ਮੂਸੇਵਾਲਾ ਦੇ ਗੀਤ ਗਾਉਂਦੀ ਰਹਿੰਦੀ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਉਸ ਨੂੰ ਕਾਫੀ ਸਪੋਰਟ ਵੀ ਕਰਦੇ ਹਨ।












