August 9, 2026, 1:20 pm
----------- Advertisement -----------
HomeNewsEducationਮਹਾਰਾਸ਼ਟਰ ਦੇ ਇਸ ਸਕੂਲ ਬਾਰੇ ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ, ਜਿਥੇ...

ਮਹਾਰਾਸ਼ਟਰ ਦੇ ਇਸ ਸਕੂਲ ਬਾਰੇ ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ, ਜਿਥੇ ਸਿਰਫ਼ ਇੱਕ ਵਿਦਿਆਰਥੀ ਅਤੇ ਇੱਕ ਹੀ ਅਧਿਆਪਕ ਲਗਾਉਂਦੇ ਕਲਾਸ

Published on

----------- Advertisement -----------

ਅਸੀਂ ਸਰਕਾਰੀ ਸਕੂਲਾਂ ਦੀ ਬਦਹਾਲੀ, ਅਧਿਆਪਕਾਂ ਦੀ ਲਾਪਰਵਾਹੀ, ਵਿਦਿਆਰਥੀਆਂ ਦੀ ਗੈਰਹਾਜ਼ਰੀ ਬਾਰੇ ਬਹੁਤ ਸਾਰੀਆਂ ਖ਼ਬਰਾਂ ਪੜ੍ਹੀਆਂ -ਸੁਣੀਆਂ ਹੋਣਗੀਆਂ। ਪਰ ਦੇਸ਼ ਚ ਇੱਕ ਅਜਿਹਾ ਸਕੂਲ ਵੀ ਹੈ ਜਿੱਥੇ ਸਿਰਫ਼ ਇੱਕ ਵਿਦਿਆਰਥੀ ਅਤੇ ਇੱਕ ਅਧਿਆਪਕ ਹੈ- ਕਿਸ਼ੋਰ ਮਾਨਕਰ। ਇਹ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੇ ਗਣੇਸ਼ਪੁਰ ਪਿੰਡ ਵਿੱਚ ਇੱਕ ਸਰਕਾਰੀ ਜ਼ਿਲ੍ਹਾ ਸਕੂਲ ਹੈ। ਸਕੂਲ ਦਾ ਨਾਂ ਜ਼ਿਲ੍ਹਾ ਪ੍ਰੀਸ਼ਦ ਪ੍ਰਾਇਮਰੀ ਮਰਾਠੀ ਸਕੂਲ ਹੈ।
ਦੱਸ ਦਈਏ ਕਿ ਇਸ ਸਕੂਲ ਵਿੱਚ ਇਕ ਹੀ ਬੱਚਾ ਪੜ੍ਹਦਾ ਹੈ ਜਿਸ ਦਾ ਨਾਮ ਕਾਰਤਿਕ ਸ਼ਿਗਾਓਕਰ ਹੈ। ਹੁਣ ਉਹ ਤੀਜੀ ਜਮਾਤ ਵਿੱਚ ਹੈ। ਕਾਰਤਿਕ ਇਸ ਸਕੂਲ ਵਿਚ ਪਿਛਲੇ ਦੋ ਸਾਲਾਂ ਤੋਂ ਪੜ੍ਹ ਰਿਹਾ ਇਕਲੌਤਾ ਵਿਦਿਆਰਥੀ ਹੈ। ਦੋਵੇਂ(ਅਧਿਆਪਕ ਅਤੇ ਵਿਦਿਆਰਥੀ) ਰੋਜ਼ ਸਕੂਲ ਜਾਂਦੇ ਹਨ। ਅਧਿਆਪਕ ਕਿਸ਼ੋਰ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਕਰੀਬ 12 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸਕੂਲ ਪੜਾਉਣ ਆਉਂਦੇ ਹਨ। ਦੋਵੇਂ ਸਵੇਰ ਦੀ ਪ੍ਰਾਰਥਨਾ ਕਰਦੇ ਹਨ। ਰਾਸ਼ਟਰੀ ਗੀਤ ਗਾਉਂਦੇ ਹਨ। ਫਿਰ ਕਲਾਸ ਸ਼ੁਰੂ ਹੁੰਦੀ ਹੈ। ਕਿਸ਼ੋਰ ਹੀ ਕਾਰਤਿਕ ਨੂੰ ਹਰ ਵਿਸ਼ਾ ਪੜਾਉਂਦੇ ਹਨ
ਕਿਸ਼ੋਰ ਨੇ ਦੱਸਿਆ ਕਿ ਕਾਰਤਿਕ ਤੋਂ ਇਲਾਵਾ ਸਕੂਲ ਵਿੱਚ ਕਿਸੇ ਹੋਰ ਬੱਚੇ ਦਾ ਦਾਖਲਾ ਨਹੀਂ ਹੈ। ਪਰ ਇਸ ਨਾਲ ਉਸਦੀ ਪੜ੍ਹਾਈ ਨਹੀਂ ਰੁਕੇਗੀ। ਸਕੂਲ ਪ੍ਰਸ਼ਾਸਨ ਸਕੂਲ ਨੂੰ ਜਾਰੀ ਰੱਖਣਾ ਚਾਹੁੰਦਾ ਹੈ। ਭਾਵੇਂ ਉੱਥੇ ਇੱਕ ਹੀ ਵਿਦਿਆਰਥੀ ਕਿਉ ਨਾ ਹੋਵੇ। ਉਸ ਇੱਕ ਬੱਚੇ ਲਈ ਮਿਡ ਡੇ ਮੀਲ ਵੀ ਤਿਆਰ ਕਰਕੇ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ CM ਮਾਨ ਨੇ ਗਵਰਨਰ ਕਟਾਰੀਆ ਨੂੰ ਲਿਖਿਆ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖਿਆ, ਜਿਸ ਵਿਚ...

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਕੁੱਟਮਾਰ ਤੋਂ ਬਾਅਦ ਗੁਰਸਿਮਰਨ ਮੰਡ ਦਾ ਵੱਡਾ ਬਿਆਨ, ‘ਦੰਦ ਤੋੜ ਦਿੱਤੇ, ਪਰ ਮੈਂ ਡਰਨ ਵਾਲਾ ਨਹੀਂ’

ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਤੋਂ...

ਰਾਹੁਲ ਦੇ ‘ਕੂਲ ਅੰਕਲ’ ਵਾਲੇ ਬਿਆਨ ’ਤੇ ਕੈਪਟਨ ਦਾ ਜਵਾਬ, ਕਿਹਾ- ‘ਭਾਜਪਾ ਮੇਰੀ ਪਹਿਲੀ ਪਸੰਦ, ਵਾਪਸੀ ਦਾ ਸਵਾਲ ਨਹੀਂ’

ਰਾਹੁਲ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਕੂਲ ਅੰਕਲ’ ਅਤੇ ਆਪਣੇ ਪਸੰਦੀਦਾ ਨੇਤਾਵਾਂ ਵਿੱਚੋਂ...

ਹਿਮਾਚਲ ਦੇ ਚੰਬਾ ਵਿੱਚ ਨਿੱਜੀ ਬੱਸ ਪਲਟਣ ਕਾਰਨ 7 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਟਿੱਸਾ-ਬੈਰਾਗੜ੍ਹ ਸੜਕ 'ਤੇ ਇੱਕ ਨਿੱਜੀ ਬੱਸ...

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...