November 16, 2026, 12:26 am
----------- Advertisement -----------
HomePunjabbusinessਤੁਹਾਡੇ ਕੋਲ ਵੀ ਹਨ 500 ਅਤੇ 2000 ਦੇ ਨੋਟ, ਤਾਂ ਜਾਣੋ RBI...

ਤੁਹਾਡੇ ਕੋਲ ਵੀ ਹਨ 500 ਅਤੇ 2000 ਦੇ ਨੋਟ, ਤਾਂ ਜਾਣੋ RBI ਦੀ ਨਵੀਂ ਗਾਈਡਲਾਈਨ

Published on

----------- Advertisement -----------

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ ਇੱਕ ਸਾਲ ਵਿੱਚ 500 ਰੁਪਏ ਦੇ ਨਕਲੀ ਨੋਟ ਚਲਣ ਵਿੱਚ ਦੁੱਗਣੇ ਹੋ ਗਏ ਹਨ, ਜਦੋਂ ਕਿ 2000 ਰੁਪਏ ਦੇ ਨਕਲੀ ਨੋਟਾਂ ਵਿੱਚ ਵੀ ਡੇਢ ਗੁਣਾ ਵਾਧਾ ਹੋਇਆ ਹੈ। RBI ਨੇ ਕਿਹਾ ਕਿ ਵਿੱਤੀ ਸਾਲ 2021-22 ‘ਚ ਦੇਸ਼ ‘ਚ ਪ੍ਰਚਲਿਤ ਕਰੰਸੀ ‘ਚ ਨਕਲੀ ਨੋਟਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਹੈ।

ਸਭ ਤੋਂ ਵੱਧ ਵਾਧਾ 500 ਰੁਪਏ ਦੇ ਨੋਟ ਵਿੱਚ ਹੋਇਆ ਹੈ। ਵਿੱਤੀ ਸਾਲ 2020-21 ਦੀ ਤੁਲਨਾ ‘ਚ 500 ਰੁਪਏ ਦੇ ਨਕਲੀ ਨੋਟਾਂ ‘ਚ 102 ਫੀਸਦੀ ਦਾ ਵਾਧਾ ਹੋਇਆ ਹੈ। 2000 ਰੁਪਏ ਦੇ ਨਕਲੀ ਨੋਟਾਂ ‘ਚ 54 ਫੀਸਦੀ ਦਾ ਉਛਾਲ ਆਇਆ ਹੈ। 10 ਰੁਪਏ ਦੇ ਨਕਲੀ ਨੋਟਾਂ ‘ਚ 16.4 ਫੀਸਦੀ, 20 ਰੁਪਏ ਦੇ ਨਕਲੀ ਨੋਟਾਂ ‘ਚ 16.5 ਫੀਸਦੀ, 200 ਰੁਪਏ ਦੇ ਨਕਲੀ ਨੋਟਾਂ ‘ਚ 11.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ 50 ਅਤੇ 100 ਰੁਪਏ ਦੇ ਨਕਲੀ ਨੋਟਾਂ ‘ਚ ਕਮੀ ਆਈ ਹੈ। 50 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਸਾਲਾਨਾ ਆਧਾਰ ‘ਤੇ 28.7 ਫੀਸਦੀ ਅਤੇ 100 ਰੁਪਏ ਦੇ ਨੋਟਾਂ ਦੀ ਗਿਣਤੀ 16.7 ਫੀਸਦੀ ਘਟੀ ਹੈ।

ਮੁੱਲ ਦੇ ਆਧਾਰ ‘ਤੇ ਪ੍ਰਚਲਿਤ ਕਰੰਸੀ ‘ਚ 500 ਅਤੇ 2000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 87.1 ਫੀਸਦੀ ਹੈ। ਇਹ ਰਿਪੋਰਟ 31 ਮਾਰਚ 2022 ‘ਤੇ ਆਧਾਰਿਤ ਹੈ। 31 ਮਾਰਚ 2021 ਤੱਕ ਇਨ੍ਹਾਂ ਦੋਵਾਂ ਨੋਟਾਂ ਦੀ ਹਿੱਸੇਦਾਰੀ 85.7 ਫੀਸਦੀ ਸੀ। ਵਾਲੀਅਮ ਦੇ ਆਧਾਰ ‘ਤੇ 500 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 34.9 ਫੀਸਦੀ ਹੈ। ਇਸ ਤੋਂ ਬਾਅਦ 10 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 21.3 ਫੀਸਦੀ ਹੈ। ਇਹ 31 ਮਾਰਚ, 2022 ਤੱਕ ਸਰਕੁਲੇਸ਼ਨ ਵਿੱਚ ਕੁੱਲ ਨੋਟਾਂ ‘ਤੇ ਆਧਾਰਿਤ ਹੈ। ਭਾਰਤੀ ਰਿਜ਼ਰਵ ਬੈਂਕ ਯਾਨੀ RBI ਮੁਤਾਬਕ 500 ਰੁਪਏ ਦੇ ਅਸਲੀ ਨੋਟ ਦੀ ਪਛਾਣ ਕੁਝ ਚੀਜ਼ਾਂ ਤੋਂ ਕੀਤੀ ਜਾ ਸਕਦੀ ਹੈ। ਕੇਂਦਰੀ ਬੈਂਕ ਮੁਤਾਬਕ 500 ਰੁਪਏ ਦੇ ਨੋਟ ਦੇ ਸਿੱਧੇ ਪਾਸੇ ਦੇਵਨਾਗਰੀ ‘ਚ 500 ਨੰਬਰ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਵਿਚਕਾਰ ਮਹਾਤਮਾ ਗਾਂਧੀ ਦੀ ਤਸਵੀਰ ਮੌਜੂਦ ਹੈ।

ਇਸ ਵਿਚ ਭਾਰਤ ਅਤੇ ਇੰਡੀਆ ਦੇ ਨਾਲ ਰੰਗ ਬਦਲਣ ਵਾਲਾ ਸੁਰੱਖਿਆ ਧਾਗਾ ਵੀ ਹੈ। ਜਦੋਂ ਨੋਟ ਨੂੰ ਝੁਕਾਉਣ ਤੇ ਇਸ ਸੁਰੱਖਿਆ ਥਰੈਡ ਦਾ ਰੰਗ ਹਰੇ ਤੋਂ ਨੀਲੇ ਵਿੱਚ ਬਦਲ ਜਾਵੇਗਾ, ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਨੋਟ ਅਸਲੀ ਹੈ। ਇਸ ਤੋਂ ਇਲਾਵਾ, ਨੋਟ ਦੇ ਅਗਲੇ ਪਾਸੇ ਗਾਰੰਟੀ ਕਲਾਜ਼ ਅਤੇ ਰਾਜਪਾਲ ਦੇ ਦਸਤਖਤ ਮੌਜੂਦ ਹਨ। ਮਹਾਤਮਾ ਗਾਂਧੀ ਦੀ ਤਸਵੀਰ ਦੇ ਸੱਜੇ ਪਾਸੇ RBI ਦਾ ਚਿੰਨ੍ਹ ਵੀ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਨੋਟ ਦੇ ਪਿਛਲੇ ਪਾਸੇ ਇਸ ਦੀ ਛਪਾਈ ਦਾ ਸਾਲ ਦਿੱਤਾ ਗਿਆ ਹੈ। ਪਿਛਲੇ ਪਾਸੇ ਸਲੋਗਨ ਦੇ ਨਾਲ ਸਵੱਛ ਭਾਰਤ ਦਾ ਲੋਗੋ ਵੀ ਮੌਜੂਦ ਹੈ। ਭਾਸ਼ਾ ਪੈਨਲ ਵੀ ਇੱਥੇ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਲਾਲ ਕਿਲੇ ਦਾ ਨਮੂਨਾ ਵੀ ਮੌਜੂਦ ਹੈ। ਇੱਥੇ ਵੀ ਦੇਵਨਾਗਰੀ ਵਿੱਚ 500 ਨੰਬਰ ਲਿਖਿਆ ਹੋਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਗ੍ਰਿਫਤਾਰ, ਪੁਲਿਸ ਦੇ ਵੱਡੇ ਸਨਸਨੀਖੇਜ਼ ਖੁਲਾਸੇ !

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ...

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...