ਬਾਲੀਵੁੱਡ ਦੀ ਬੋਲਡ ਅਦਾਕਾਰਾ ਕੰਗਨਾ ਰਣੌਤ ਆਪਣੀ ਆਦਾਕਾਰੀ ਤੋਂ ਇਲਾਵਾ ਆਪਣੇ ਬੇਮਿਸਾਲ ਅੰਦਾਜ਼ ਲਈ ਜਾਣੀ ਜਾਂਦੀ ਹੈ। ਇੰਨ੍ਹੀ ਦਿਨੀਂ ਉਹ ਆਪਣੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਦੱਸ ਦਈਏ ਕਿ ਉਨ੍ਹਾਂ ਨੇ ਆਪਣੀ ਫਿਲਮ ‘ਐਮਰਜੈਂਸੀ’ ਦੇ ਲਈ ਆਪਣੀ ਸਾਰੀ ਜਾਇਦਾਦ ਗਿਰਵੀ ਰੱਖ ਦਿੱਤੀ ਸੀ। ਪਰ ਅੱਜਕੱਲ੍ਹ ਅਦਾਕਾਰਾ ਦੇ ਲਾਈਮਲਾਈਟ ‘ਚ ਆਉਣ ਦਾ ਕਾਰਨ ਉਸਦਾ ਟਵਿੱਟਰ ਅਕਾਊਂਟ ਹੈ।
ਟਵਿੱਟਰ ਨੇ ਕਾਫ਼ੀ ਸਮੇਂ ਪਹਿਲਾਂ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਸੀ। ਪਰ ਹੁਣ ਕੰਗਨਾ ਰਣੌਤ ਇੱਕ ਵਾਰ ਫ਼ਿਰ ਟਵਿਟਰ ‘ਤੇ ਵਾਪਿਸ ਆ ਗਈ ਹੈ। ਜਿਵੇਂ ਹੀ ਅਦਾਕਾਰਾ ਨੇ ਆਪਣੇ ਅਕਾਊਂਟ ‘ਤੇ ਪਹਿਲਾ ਟਵੀਟ ਕੀਤਾ, ਸੋਸ਼ਲ ਮੀਡੀਆ ‘ਤੇ ਹਲਚਲ ਮਚ ਗਈ। ਉਨ੍ਹਾਂ ਨੇ ਟਵੀਟ ਕਰਕੇ ਇਸ ਗੱਲ ਦੀ ਖੁਸ਼ੀ ਜਤਾਈ ਹੈ। ਅਦਾਕਾਰਾ ਨੇ ਲਿਖਿਆ ਕਿ ਉਹ ਖੁਸ਼ ਹੈ।

ਦੱਸ ਦਈਏ ਕਿ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਉਨ੍ਹਾਂ ਦੇ ਵਿਵਾਦਿਤ ਬਿਆਨਾਂ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ। ਜਦੋਂ ਐਲੋਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਸੀ, ਤਾਂ ਅਭਿਨੇਤਰੀ ਨੇ ਉਮੀਦ ਜਤਾਈ ਸੀ ਕਿ ਉਹ ਜਲਦੀ ਹੀ ਟਵਿੱਟਰ ‘ਤੇ ਵਾਪਿਸ ਆ ਸਕਦੀ ਹੈ।
ਜੇਕਰ ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ‘ਚ ਫਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਫਿਲਮ ‘ਚ ਕੰਗਨਾ ਰਣੌਤ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ‘ਚ ਨਜ਼ਰ ਆਵੇਗੀ।












