ਹਰਿਆਣਾ ਵਿਚ ਹੁਣ ਇਕੱਲੇ (Single) ਪੁਰਸ਼ ਸਰਕਾਰੀ ਕਰਮਚਾਰੀ ਵੀ ਦੋ ਸਾਲਾਂ ਦੀ ਚਾਈਲਡ ਕੇਅਰ ਲੀਵ (ਸੀਸੀਐਲ) ਦਾ ਲਾਭ ਲੈ ਸਕਣਗੇ। ਉਹ ਆਪਣੀ ਪੂਰੀ ਨੌਕਰੀ ਦੌਰਾਨ 730 ਦਿਨਾਂ ਤੱਕ ਦੀ ਛੁੱਟੀ ਲੈ ਸਕਣਗੇ। 18 ਸਾਲ ਤੱਕ ਦੇ ਦੋ ਬੱਚਿਆਂ ਦੀ ਦੇਖਭਾਲ ਲਈ ਦੋ ਸਾਲ ਅਤੇ ਅਪਾਹਜ ਬੱਚਿਆਂ ਦੀ ਦੇਖਭਾਲ ਕਰਨ ਦੇ ਮਾਮਲੇ ਵਿੱਚ ਕੋਈ ਉਮਰ ਸੀਮਾ ਨਹੀਂ। ਇਹ ਫੈਸਲਾ 2022 ਵਿੱਚ ਹਰਿਆਣਾ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸੀ, ਹੁਣ ਵਿੱਤ ਵਿਭਾਗ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਹਰਿਆਣਾ ਵਿੱਤ ਵਿਭਾਗ ਦੇ ਵਧੀਕ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਯੋਗ ਕਰਮਚਾਰੀ 23 ਫਰਵਰੀ 2023 ਤੋਂ ਇਸ ਦਾ ਲਾਭ ਲੈ ਸਕਣਗੇ। ਦੱਸ ਦਈਏ ਕਿ ਕੇਂਦਰ ਸਰਕਾਰ ਪਹਿਲਾਂ ਹੀ ਇਕੱਲੇ ਪੁਰਸ਼ ਕਰਮਚਾਰੀਆਂ ਨੂੰ ਚਾਈਲਡ ਕੇਅਰ ਲੀਵ ਦੇ ਰਹੀ ਹੈ। ਕੇਂਦਰ ਸਰਕਾਰ ਵਾਂਗ ਹੁਣ ਹਰਿਆਣਾ ਸਰਕਾਰ ਨੇ ਵੀ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਹੈ।
----------- Advertisement -----------
ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਰਾਹਤ, ਹੁਣ ਪੁਰਸ਼ ਕਰਮਚਾਰੀਆਂ ਨੂੰ ਮਿਲੇਗੀ ਚਾਈਲਡ ਕੇਅਰ Leave
Published on
----------- Advertisement -----------
----------- Advertisement -----------












