ਅਮਰੀਕਾ ਦੀ ਪ੍ਰਸਿੱਧ ਮਾਸ ਮੀਡੀਆ ਅਤੇ ਮਨੋਰੰਜਨ ਕੰਪਨੀ ਵਾਲਟ ਡਿਜ਼ਨੀ ਨੇ ਛਾਂਟੀ ਦਾ ਦੂਜਾ ਦੌਰ ਸ਼ੁਰੂ ਕਰ ਦਿੱਤਾ ਹੈ। ਛਾਂਟੀ ਦੇ ਇਸ ਦੌਰ ਵਿੱਚ ਲਗਭਗ 4000 ਕਰਮਚਾਰੀ ਦੀ ਨੌਕਰੀ ਜਾਣ ਦੀ ਸੰਭਾਵਨਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਡਿਜ਼ਨੀ ਨੇ 7000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਡਿਜ਼ਨੀ ਐਂਟਰਟੇਨਮੈਂਟ ਦੇ ਸਹਿ-ਚੇਅਰਮੈਨ ਐਲਨ ਬਰਗਮੈਨ ਅਤੇ ਡਾਨਾ ਵਾਲਡੇਨ ਨੇ ਇੱਕ ਅੰਦਰੂਨੀ ਮੀਮੋ (MEMO) ਵਿੱਚ ਕਿਹਾ ਕਿ ‘ਸੀਨੀਅਰ ਲੀਡਰਸ਼ਿਪ ਕੰਪਨੀ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ’। ਸਾਡੀ ਕੋਸ਼ਿਸ਼ ਹੈ ਕਿ ਕੰਪਨੀ ਤੇਜ਼ੀ ਨਾਲ ਅੱਗੇ ਵਧਣ ਦੀ ਬਜਾਏ ਸਹੀ ਰਸਤੇ ‘ਤੇ ਚੱਲੇ।
ਕੰਪਨੀ ਨੇ ਦੱਸਿਆ ਹੈ ਕਿ ਦੂਜੇ ਦੌਰ ਦੀ ਛਾਂਟੀ ਵੀਰਵਾਰ (27 ਅਪ੍ਰੈਲ) ਤੱਕ ਪੂਰੀ ਹੋ ਜਾਵੇਗੀ। ਇਸ ਦੌਰ ਵਿੱਚ ਡਿਜ਼ਨੀ ਐਂਟਰਟੇਨਮੈਂਟ, ਈਐਸਪੀਐਨ, ਡਿਜ਼ਨੀ ਪਾਰਕਸ, ਐਕਸਪੀਰੀਅੰਸ ਅਤੇ ਪ੍ਰੋਡਕਟਸ ਸਮੇਤ ਵੱਖ-ਵੱਖ ਡਿਵੀਜ਼ਨਾਂ ਦੇ ਕਰਮਚਾਰੀਆਂ ਨੂੰ ਕੱਢਿਆ ਜਾਵੇਗਾ। ਇਸ ਤੋਂ ਪਹਿਲਾ ਮੈਟਾਵਰਸ ਸਟ੍ਰੈਟਜੀ ਯੂਨਿਟ ਅਤੇ ਬੀਜਿੰਗ ਦਫਤਰ ਦੇ ਕਰਮਚਾਰੀ ਪਹਿਲੇ ਦੌਰ ਵਿੱਚ ਪ੍ਰਭਾਵਿਤ ਹੋਏ।
----------- Advertisement -----------
ਡਿਜ਼ਨੀ ‘ਚ ਛਾਂਟੀ ਦਾ ਦੂਜਾ ਦੌਰ: ਕਰੀਬ 4 ਹਜ਼ਾਰ ਕਰਮਚਾਰੀਆਂ ਨੂੰ ਕੱਢੇਗੀ ਕੰਪਨੀ
Published on
----------- Advertisement -----------
----------- Advertisement -----------












