ਫਿਲਮ ‘3 ਇਡੀਅਟਸ’ ‘ਚ ਰਾਜੂ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸ਼ਰਮਨ ਜੋਸ਼ੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ। ਸ਼ਰਮਨ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ ਪਰ ਉਨ੍ਹਾਂ ਦੇ ਕਾਮੇਡੀ ਨਾਲ ਭਰਪੂਰ ਅੰਦਾਜ਼ ਨੇ ਪ੍ਰਸ਼ੰਸਕਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਦੱਸ ਦਈਏ ਕਿ ਸ਼ਰਮਨ ਜੋਸ਼ੀ ਦਾ ਜਨਮ ਨਾਗਪੁਰ ਵਿੱਚ ਇੱਕ ਗੁਜਰਾਤੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਸ਼ਰਮਨ ਦੇ ਪਿਤਾ ਅਰਵਿੰਦ ਜੋਸ਼ੀ ਗੁਜਰਾਤੀ ਥੀਏਟਰ ਕਲਾਕਾਰ ਸਨ। ਉਥੇ ਹੀ, ਸ਼ਰਮਨ ਦੀ ਭੈਣ ਮਾਨਸੀ ਜੋਸ਼ੀ ਦਾ ਵਿਆਹ ਰੋਹਿਤ ਰਾਏ ਨਾਲ ਹੋਇਆ ਹੈ, ਜੋ ਖੁਦ ਇੱਕ ਬਾਲੀਵੁੱਡ ਅਦਾਕਾਰ ਹੈ। ਇਸ ਤਰ੍ਹਾਂ ਸ਼ਰਮਨ ਬਚਪਨ ਤੋਂ ਹੀ ਮਨੋਰੰਜਨ ਦੀ ਦੁਨੀਆ ਨਾਲ ਜੁੜੇ ਹੋਏ ਹਨ। ਸ਼ਰਮਨ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1999 ‘ਚ ਫਿਲਮ ‘ਗੌਡਮਦਰ’ ਨਾਲ ਕੀਤੀ ਸੀ।
ਫਿਲਮ ‘ਗੌਡਮਦਰ’ ਤੋਂ ਬਾਅਦ ਸ਼ਰਮਨ ਜੋਸ਼ੀ ‘ਫਰਾਰੀ ਕੀ ਸਵਾਰੀ’, ‘ਰੰਗ ਦੇ ਬਸੰਤੀ’, ‘ਸਟਾਈਲ’ ਅਤੇ ‘ਢੋਲ’ ਵਰਗੀਆਂ ਫਿਲਮਾਂ ‘ਚ ਨਜ਼ਰ ਆਏ।ਸ਼ਰਮਨ ਜੋਸ਼ੀ ਉਸ ਸਮੇਂ ਕਾਫੀ ਸੁਰਖੀਆਂ ‘ਚ ਆ ਗਏ ਜਦੋਂ ਉਨ੍ਹਾਂ ਨੇ ਸਿਰਫ 21 ਸਾਲ ਦੀ ਉਮਰ ‘ਚ ਮਸ਼ਹੂਰ ਖਲਨਾਇਕ ਪ੍ਰੇਮ ਚੋਪੜਾ ਦੀ ਬੇਟੀ ਪ੍ਰੇਰਨਾ ਚੋਪੜਾ ਨਾਲ ਵਿਆਹ ਕਰਵਾ ਲਿਆ। ਸ਼ਰਮਨ ਜੋਸ਼ੀ ਅਤੇ ਪ੍ਰੇਰਨਾ ਚੋਪੜਾ ਦੇ ਵਿਆਹ ਨੂੰ 23 ਸਾਲ ਹੋ ਚੁੱਕੇ ਹਨ। ਸ਼ਰਮਨ ਅਤੇ ਪ੍ਰੇਰਨਾ ਦੇ ਤਿੰਨ ਬੱਚੇ ਖਿਯਾਨਾ ਜੋਸ਼ੀ, ਵਿਹਾਨ ਅਤੇ ਵਰਾਇਣ ਜੋਸ਼ੀ ਹਨ। ਸ਼ਰਮਨ ਜਿੱਥੇ ਇੰਡਸਟਰੀ ਵਿੱਚ ਹੁਣ ਵੀ ਵਾਹ-ਵਾਹੀ ਲੁੱਟ ਰਹੇ ਹਨ ਓਥੇ ਹੀ ਉਨ੍ਹਾਂ ਦੀ ਪਤਨੀ ਪ੍ਰੇਰਨਾ ਮਨੋਰੰਜਨ ਜਗਤ ਦੀ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਪ੍ਰੇਰਨਾ ਚੋਪੜਾ ਇੱਕ ਸਫਲ ਕਾਰੋਬਾਰੀ ਹੈ।
----------- Advertisement -----------
ਇਸ ਮਸ਼ਹੂਰ ਖਲਨਾਇਕ ਦੇ ਜਵਾਈ ਹਨ ਸ਼ਰਮਨ ਜੋਸ਼ੀ, ਅੱਜ ਜਨਮਦਿਨ ਮੌਕੇ ਜਾਣੋ ਸ਼ਰਮਨ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ
Published on
----------- Advertisement -----------
----------- Advertisement -----------











