ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਭਾਰਤਪੇ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਸ਼ਨੀਰ ਗਰੋਵਰ ਅਤੇ ਉਨ੍ਹਾਂ ਦੀ ਪਤਨੀ ਮਾਧੁਰੀ ਜੈਨ ਗਰੋਵਰ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਅਸ਼ਨੀਰ ਗਰੋਵਰ ਅਤੇ ਉਸ ਦੀ ਪਤਨੀ ਤੋਂ ਇਲਾਵਾ ਦੀਪਕ ਗੁਪਤਾ, ਸੁਰੇਸ਼ ਜੈਨ ਅਤੇ ਸ਼ਵੇਤਾਂਕ ਜੈਨ ਸਮੇਤ ਪਰਿਵਾਰਕ ਮੈਂਬਰਾਂ ਦੇ ਖਿਲਾਫ ਵੀ ਐੱਫ.ਆਈ.ਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ 81 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਦੋਸ਼ਾਂ ਤਹਿਤ ਦਰਜ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਈਓਡਬਲਯੂ ਨੂੰ ਸ਼ਿਕਾਇਤ ਮਿਲੀ ਅਤੇ ਉਕਤ ਵਿਅਕਤੀਆਂ ਵਿਰੁੱਧ ਲਾਏ ਗਏ ਦੋਸ਼ਾਂ ਦੀ ਜਾਂਚ ਕੀਤੀ। ਸ਼ਿਕਾਇਤ ਅਤੇ ਹੁਣ ਤੱਕ ਕੀਤੀ ਗਈ ਜਾਂਚ ਤੋਂ ਪਹਿਲੀ ਨਜ਼ਰੇ ਧਾਰਾ 406/408/409/420/467/468/471/120ਬੀ ਆਈਪੀਸੀ (ਭਾਰਤੀ ਦੰਡ ਸੰਹਿਤਾ) ਦੇ ਤਹਿਤ ਸਜ਼ਾਯੋਗ ਅਪਰਾਧ ਦਾ ਮਾਮਲਾ ਬਣਦਾ ਹੈ।
----------- Advertisement -----------
BharatPe ਦੇ ਸਾਬਕਾ ਐਮਡੀ ਗਰੋਵਰ, ਉਨ੍ਹਾਂ ਦੀ ਪਤਨੀ ਅਤੇ ਜੈਨ ਪਰਿਵਾਰ ਖਿਲਾਫ FIR ਦਰਜ
Published on
----------- Advertisement -----------
----------- Advertisement -----------












