November 15, 2026, 9:32 am
----------- Advertisement -----------
HomeNewsBreaking Newsਅੰਡਰ-14 ਟੀ-20 ਜੇ.ਸੀ.ਐਲ ਲੀਗ ਦਿੱਲੀ 'ਚ ਪੰਜਾਬ ਦੇ ਹਰਜਗਤੇਸ਼ਵਰ ਖਹਿਰਾ ਨੇ ਕਰਵਾਈ...

ਅੰਡਰ-14 ਟੀ-20 ਜੇ.ਸੀ.ਐਲ ਲੀਗ ਦਿੱਲੀ ‘ਚ ਪੰਜਾਬ ਦੇ ਹਰਜਗਤੇਸ਼ਵਰ ਖਹਿਰਾ ਨੇ ਕਰਵਾਈ ਬੱਲੇ ਬੱਲੇ, ਬਣਿਆ ਲੀਗ ਦਾ ਸਰਵੋਤਮ ਬੱਲੇਬਾਜ਼

Published on

----------- Advertisement -----------

ਚੰਡੀਗੜ੍ਹ/ਦਿੱਲੀ, 2 ਜੂਨ: ਦਿੱਲੀ ਦੇ ਗੁਰੁ ਗੋਬਿੰਦ ਸਿੰਘ ਕਾਲਜ਼ ਆਫ ਕਮਰਸ ਵਿਖੇ ਟਰਫ ਕ੍ਰਿਕਟ ਅਕੈਡਮੀ ਵਲੋਂ ਅੰਡਰ-14 ਟੀ-20 ਜੂਨੀਅਰ ਕ੍ਰਿਕਟ ਲੀਗ ਵਿਚ ਪੰਜਾਬ ਦਾ ਉਭਰਦਾ 12 ਸਾਲਾ ਹਰਜਗਤੇਸ਼ਵਰ ਖਹਿਰਾ ਸਰਵੋਤਮ ਬੱਲੇਬਾਜ਼ ਐਲਾਨਿਆ ਗਿਆ। ਦਿੱਲੀ ਦੀ ਮਾਡਰਨ ਵਾਰੀਅਰਜ਼ ਦੀ ਟੀਮ ਵਲੋਂ ਸਲਾਮੀ ਬੱਲੇਬਾਜ਼ ਵਜੋਂ ਖੇਡਦਿਆਂ ਹਰਜਗਤੇਸ਼ਵਰ ਖਹਿਰਾ ਨੇ ਪੰਜ ਮੈਚਾਂ ਵਿਚੋਂ ਚਾਰ ਵਿਚ ਨਾਬਾਦ ਰਹਿੰਦਿਆਂ 168 ਦੀ ਔਸਤ ਨਾਲ 168 ਦੌੜਾਂ ਬਣਾਈਆਂ।

ਹਰਜਗਤੇਸ਼ਵਰ ਖਹਿਰਾ ਨੇ ਲੀਗ ਮੈਚਾਂ ਦੌਰਾਨ ਮਾਡਰਨ ਸਪਾਰਟਨਜ਼ ਖਿਲਾਫ 43 ਗੇਂਦਾ ‘ਤੇ 50 ਦੌੜਾਂ, ਯੂ.ਬੀ ਲਾਈਨਜ਼ ਖਿਲਾਫ 44ਗੇਂਦਾ ‘ਤੇ 37 ਨਾਬਾਦ ਦੌੜਾਂ, ਟਰਫ ਸੁਲਤਾਨਜ਼ ਖਿਲਾਫ 40 ਗੇਂਦਾ ‘ਤੇ 46 ਨਾਬਾਦ ਦੌੜਾਂ, ਯੂ.ਬੀ ਲਾਇਨਜ਼ ਖਿਲਾਫ 24 ਗੇਂਦਾਂ ‘ਤੇ 17 ਦੌੜਾਂ ਅਤੇ ਫਾਈਨਲ ਵਿਚ ਯੂ.ਬੀ ਲਾਇਨਜ਼ ਖਿਲਾਫ 21 ਗੇਂਦਾ ‘ਤੇ ਨਾਬਾਦ 18 ਦੌੜਾਂ ਬਣਾਈਆਂ। ਟੂਰਨਾਮੈਂਟ ਦੌਰਨ ਕੁੱਲ ਪੰਜ ਮੈਂਚਾ ਵਿਚੋਂ ਚਾਰ ਵਿਚ ਨਾਬਾਦ ਰਹਿੰਦਿਆਂ 168 ਦੀ ਔਸਤ ਨਾਲ 168 ਦੌੜਾਂ ਬਣਾਈਆਂ।

ਫਾਈਨਲ ਮੈਚ ਮਾਡਰਨ ਵਾਰੀਅਰਜ਼ ਨੇ ਯੂ.ਬੀ ਲਾਇਨਜ਼ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂ.ਬੀ ਲਾਇਨਜ਼ 9 ਵਿਕਟਾਂ ਗਵਾ ਕੇ ਮਹਿਜ਼ 81 ਦੌੜਾਂ ਹੀ ਬਣਾ ਸਕੀ, ਜਿਸ ਦਾ ਪਿੱਛਾ ਕਰਦਿਆਂ ਮਾਡਰਨ ਵਾਰੀਅਰਜ਼ ਨੇ ਬਿਨਾਂ ਕੋਈ ਵਿਕਟ ਗਵਾਏ 7.5 ਓਵਰਾਂ ਵਿਚ ਹੀ ਪੂਰਾ ਕਰ ਲਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਮਾਡਰਨ ਸਕੂਲ ਦਿੱਲੀ (ਬਾਰਖੰਬਾ ਰੋਡ) ਦੇ ਕ੍ਰਿਕਟ ਕੋਚ ਨਵੀਨ ਚੋਪੜਾ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।ਮਾਡਰਨ ਵਾਰੀਅਰਜ਼ ਦੀ ਪੂਰੀ ਟੀਮ ਅਤੇ ਸਹਾਇਕ ਕੋਚ ਵਿਪਨ ਸਿੰਘ ਨੇ ਟਰਾਫੀ ਹਾਸਿਲ ਕੀਤੀ।ਇਸ ਮੌਕੇ ਮੁੱਖ ਮਹਿਮਾਨ ਨਵੀਨ ਚੋਪੜਾ ਨੇ ਟਰਫ ਕ੍ਰਿਕਟ ਅਕੈਡਮੀ ਦੇ ਮੁੱਖ ਪ੍ਰਬੰਧਕ ਸਚਿਨ ਖੁਰਾਨਾ ਨੂੰ ਛੋਟੀ ਉਮਰ ਦੇ ਉਭਰ ਰਹੇ ਬੱਚਿਆਂ ਨੂੰ ਲਾਈਟਾਂ ਹੇਠ ਨਾਈਟ ਕ੍ਰਿਕਟ ਖੇਡਣ ਦਾ ਮੌਕਾ ਪ੍ਰਦਾਨ ਕਰਨ ਲਈ ਵਧਾਈ ਦਿੱਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...

ਅਮਰੀਕਾ ’ਚ ਹਵਾਈ ਸੇਵਾਵਾਂ ਠੱਪ! FAA ਨੇ ਸਾਰੀਆਂ ਉਡਾਣਾਂ ’ਤੇ ਲਗਾਈ ਰੋਕ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਸੰਯੁਕਤ ਰਾਜ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ...

CM ਮਾਨ ਦੀ ਪਾਕਿਸਤਾਨ ਫੇਰੀ ’ਤੇ ਸੰਕਟ! ਵਿਦੇਸ਼ ਮੰਤਰਾਲੇ ਨੇ ਦਿੱਤਾ ਸਖ਼ਤ ਸੰਕੇਤ

 ਸਰਕਾਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...