August 10, 2026, 10:39 pm
----------- Advertisement -----------
HomeNewsAutomobilesਕਰੋੜਾਂ ਰੇਲਵੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ, ਵੰਦੇ ਭਾਰਤ ਸਮੇਤ ਸਾਰੀਆਂ ਟਰੇਨਾਂ ਦਾ...

ਕਰੋੜਾਂ ਰੇਲਵੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ, ਵੰਦੇ ਭਾਰਤ ਸਮੇਤ ਸਾਰੀਆਂ ਟਰੇਨਾਂ ਦਾ ਘਟੇਗਾ ਕਿਰਾਇਆ

Published on

----------- Advertisement -----------

ਜੇਕਰ ਤੁਸੀਂ ਵੀ ਅਕਸਰ ਟਰੇਨ ‘ਚ ਸਫਰ ਕਰਦੇ ਹੋ ਤਾਂ ਇਹ ਖਬਰ ਸੁਣ ਕੇ ਤੁਹਾਨੂੰ ਜਰੂਰ ਖੁਸ਼ੀ ਹੋਵੇਗੀ। ਜੀ ਹਾਂ, ਭਾਰਤੀ ਰੇਲਵੇ ਨੇ ਕਿਰਾਏ ‘ਚ 25 ਫੀਸਦੀ ਤੱਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਰੇਲ ਯਾਤਰਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਕਟੌਤੀ ਏਸੀ ਚੇਅਰ ਕਾਰ ਅਤੇ ਸਾਰੀਆਂ ਟਰੇਨਾਂ ਦੇ ਐਗਜ਼ੀਕਿਊਟਿਵ ਕਲਾਸ ਦੇ ਕਿਰਾਏ ‘ਤੇ ਲਾਗੂ ਹੋਵੇਗੀ।
ਰੇਲਵੇ ਬੋਰਡ ਵੱਲੋਂ ਦਿੱਤੇ ਹੁਕਮਾਂ ‘ਚ ਰੇਲਵੇ ਦੇ ਉਨ੍ਹਾਂ ਜ਼ੋਨਾਂ ਦੀਆਂ ਟਰੇਨਾਂ ‘ਚ ਰਿਆਇਤੀ ਕਿਰਾਏ ਦੀ ਯੋਜਨਾ ਸ਼ੁਰੂ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ‘ਚ ਪਿਛਲੇ 30 ਦਿਨਾਂ ਦੌਰਾਨ 50 ਫੀਸਦੀ ਤੋਂ ਘੱਟ ਸੀਟਾਂ ਭਰੀਆਂ ਗਈਆਂ ਸਨ। ਰੇਲਵੇ ਬੋਰਡ ਨੇ ਇਹ ਫੈਸਲਾ ਉਸ ਸਮੇਂ ਲਿਆ ਹੈ ਜਦੋਂ ਪਿਛਲੇ ਦਿਨਾਂ ‘ਚ ਕੁਝ ਰੂਟਾਂ ‘ਤੇ ਵੰਦੇ ਭਾਰਤ ਟਰੇਨਾਂ ‘ਚ ਸੀਟਾਂ ਖਾਲੀ ਰਹਿਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਘੱਟ ਦੂਰੀ ਵਾਲੀਆਂ ਵੰਦੇ ਭਾਰਤ ਟਰੇਨਾਂ ਵਿੱਚ ਸੀਟਾਂ ਪੂਰੀ ਤਰ੍ਹਾਂ ਨਹੀਂ ਭਰੀਆਂ ਜਾ ਰਹੀਆਂ ਹਨ।
ਇਸ ਦੇ ਮੱਦੇਨਜ਼ਰ ਹੀ ਰੇਲਵੇ ਨੇ ਸਾਰੀਆਂ ਟਰੇਨਾਂ ਦੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਕਲਾਸ ਦੇ ਕਿਰਾਏ ‘ਚ 25 ਫੀਸਦੀ ਤੱਕ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿੱਚ ਇਹ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਇੰਦੌਰ-ਭੋਪਾਲ, ਭੋਪਾਲ-ਜਬਲਪੁਰ ਅਤੇ ਨਾਗਪੁਰ-ਬਿਲਾਸਪੁਰ ਵਰਗੀਆਂ ਵੰਦੇ ਭਾਰਤ ਟਰੇਨਾਂ ਦੇ ਕਿਰਾਏ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਨ੍ਹਾਂ ਟਰੇਨਾਂ ਦੀਆਂ ਸੀਟਾਂ ਕਾਫੀ ਹੱਦ ਤੱਕ ਖਾਲੀ ਚੱਲ ਰਹੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਰੀ ਦੇ ਡਰ ਤੋਂ ਖੇਤਾਂ ‘ਚ ਦੱਬੇ 5 ਲੱਖ, ਥਾਂ ਭੁੱਲ ਗਿਆ ਕਿਸਾਨ, ਸਾਲ ਬਾਅਦ ਮਿਲੇ ਤਾਂ ਨੋਟਾਂ ਨੂੰ ਲੱਗੀ ਚੁੱਕੀ ਸੀ ਸਿਉਂਕ

ਘਟਨਾ ਪਜਪਦਰਾ ਖੇਤਰ ਦੇ ਨਵੇਈ ਪਿੰਡ ਵਿਚ ਵਾਪਰੀ ਹੈ। ਇਕ ਕਿਸਾਨ ਨੇ ਘਰ ਬਣਾਉਣ...

ਸੰਗੀਤਕਾਰ A.R ਰਹਿਮਾਨ ਦੇ ਪੁੱਤਰ ਦਾ ਹੋਇਆ Accident

ਭਾਰਤੀ ਸਿਨੇਮਾ ਦੇ ਦਿੱਗਜ ਸੰਗੀਤਕਾਰ ਏ. ਆਰ. ਰਹਿਮਾਨ ਦੇ ਬੇਟੇ ਅਮੀਨ ਇੱਕ ਸੜਕ ਹਾਦਸੇ...

ਬਹਿਬਲ ਕਲਾਂ ਗੋਲੀ ਕਾਂਡ: ਪੰਜਾਬ ਪੁਲੀਸ ਨੇ ਬੰਦ ਲਿਫਾਫੇ ਵਿੱਚ ਸੌਂਪੀ ਸਟੇਟਸ ਰਿਪੋਰਟ

ਪੰਜਾਬ ਪੁਲੀਸ ਨੇ ਪਬਲਿਕ ਪ੍ਰੌਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ...

ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਨਾਇਬ ਸੈਣੀ ਦਾ ਵੱਡਾ ਬਿਆਨ, ਪੀਐਮ ਮੋਦੀ ਤੇ ਸੁਖਬੀਰ ਬਾਦਲ ਦੀ ਮੁਲਕਾਤ ਦਾ ਏਜੰਡਾ ਦੱਸਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ...

ਪੁਲਿਸ ਹਿਰਾਸਤ ‘ਚ 20 ਸਾਲਾ ਕੁੜੀ ਨੇ ਲਿਆ ਫਾਹਾ, ਪਰਿਵਾਰ ਨੇ ਟਾਰਚਰ ਕਰਕੇ ਕਤਲ ਦੇ ਲਾਏ ਇਲਜ਼ਾਮ

ਤਰਨਤਾਰਨ ਦੇ ਭਿੱਖੀਵਿੰਡ ਥਾਣੇ ‘ਚ ਪੁਲਿਸ ਹਿਰਾਸਤ ਦੌਰਾਨ 20 ਸਾਲਾ ਰਾਜਬੀਰ ਕੌਰ ਦੀ ਮੌਤ...

‘ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਮੈਂ ਦ੍ਰਿੜ੍ਹ ਰਹਾਂਗਾ’ ਨਵੀਂ ਜਾਰੀ ਵੀਡੀਓ ‘ਚ ਬੋਲੇ ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ...

ਸਿਹਤ ਸੇਵਾ ਤਾਂ ਹੀ ਸਾਰਥਕ ਹੈ ਜਦੋਂ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇ: ਡਾ. ਬਲਬੀਰ ਸਿੰਘ

ਚੰਡੀਗੜ੍ਹ; 9 ਅਗਸਤ 2026:ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਪਰਖ ਨਹੀਂ ਲੈਂਦੀ,...

ਫਿਟਨੈਸ ਅਤੇ ਸਰੀਰਕ ਗਤੀਵਿਧੀਆਂ ਹਰੇਕ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਨੀਆਂ ਚਾਹੀਦੀਆਂ ਹਨ: ਮਾਲਵਿੰਦਰ ਸਿੰਘ ਕੰਗ

ਮੋਹਾਲੀ 9 ਅਗਸਤ:ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਵੱਡੇ ਉਪਰਾਲੇ ਤਹਿਤ...

ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’ ਲੜ ਰਹੀ ਹੈ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ- ਕੇਜਰੀਵਾਲ

ਨਵੀਂ ਦਿੱਲੀ 9 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਆਦਿਵਾਸੀ...