ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਜੁਲਾਈ ਯਾਨੀ ਅੱਜ ਤੋਂ NDA ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਸ਼ੁਰੂ ਕਰਨਗੇ। ਪ੍ਰਧਾਨ ਮੰਤਰੀ ਦੀ ਅਗਲੇ 10 ਦਿਨਾਂ ਵਿੱਚ ਐਨਡੀਏ ਦੇ 430 ਤੋਂ ਵੱਧ ਸੰਸਦ ਮੈਂਬਰਾਂ ਨੂੰ ਮਿਲਣ ਦੀ ਯੋਜਨਾ ਹੈ। ਦੱਸ ਦਈਏ ਕਿ ਅੱਜ ਮੋਦੀ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸੇ, ਕਾਨਪੁਰ, ਬ੍ਰਿਜ, ਬੁੰਦੇਲਖੰਡ, ਪੱਛਮੀ ਬੰਗਾਲ, ਝਾਰਖੰਡ ਅਤੇ ਉੜੀਸਾ ਦੇ 83 ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਇਹ ਮੀਟਿੰਗ ਦੋ ਪੜਾਵਾਂ ਵਿੱਚ ਸ਼ਾਮ 6.30 ਅਤੇ 7.30 ਵਜੇ ਹੋਵੇਗੀ।
ਇਸ ਦੌਰਾਨ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੂਜੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ 21 ਕੇਂਦਰੀ ਮੰਤਰੀਆਂ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇਹ ਪਹਿਲੀ ਵਾਰ ਹੈ ਜਦੋਂ ਐਨਡੀਏ ਦੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਨੂੰ ਖੇਤਰ ਦੇ ਹਿਸਾਬ ਨਾਲ ਮਿਲ ਰਹੇ ਹਨ।
ਭਾਜਪਾ ਨੇ ਐਨਡੀਏ ਦੇ 430 ਸੰਸਦ ਮੈਂਬਰਾਂ ਨੂੰ 11 ਸਮੂਹਾਂ (ਖੇਤਰਾਂ) ਵਿੱਚ ਵੰਡਿਆ ਹੈ। ਕੇਂਦਰੀ ਮੰਤਰੀ ਸੰਜੀਵ ਬਾਲਿਆਨ, ਬੀਐਲ ਵਰਮਾ, ਧਰਮਿੰਦਰ ਪ੍ਰਧਾਨ ਅਤੇ ਸ਼ਾਂਤਨੂ ਠਾਕੁਰ ਮੋਦੀ ਅਤੇ ਸੰਸਦ ਮੈਂਬਰਾਂ ਵਿਚਾਲੇ ਮੀਟਿੰਗਾਂ ਦੀ ਤਿਆਰੀ ਕਰ ਰਹੇ ਹਨ।
----------- Advertisement -----------
ਪੀ.ਐਮ ਮੋਦੀ ਦਾ NDA ਦੇ 430 ਸੰਸਦ ਮੈਂਬਰਾਂ ਨੂੰ ਮਿਲਣ ਦਾ ਪ੍ਰੋਗਰਾਮ ਅੱਜ ਤੋਂ ਸ਼ੁਰੂ
Published on
----------- Advertisement -----------
----------- Advertisement -----------












