ਸਾਲ 2020 ਵਿੱਚ ਚੀਨੀ ਐਪ Tiktok ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਹੁਣ Tiktok ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਹੁਣ ਇਸ ਐਪ ਨੂੰ ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਬੈਨ ਕਰ ਦਿੱਤਾ ਗਿਆ ਹੈ। ਇਸ ਪਿੱਛੇ ਸੁਰੱਖਿਆ ਕਾਰਨ ਦੱਸੇ ਜਾ ਰਹੇ ਹਨ। ਇਸ ਨੂੰ 30 ਦਿਨਾਂ ਦੇ ਅੰਦਰ ਡਿਵਾਈਸ ਤੋਂ ਹਟਾਉਣ ਲਈ ਨਿਰਦੇਸ਼ ਦਿੱਤਾ ਗਿਆ ਹੈ। ਇਸ ਨਾਲ ਹੁਣ ਕਰਮਚਾਰੀ ਸਰਕਾਰੀ ਡਿਵਾਈਸ ਅਤੇ ਨੈੱਟਵਰਕ ‘ਤੇ ਇਸ ਦੀ ਵਰਤੋਂ ਨਹੀਂ ਕਰ ਸਕਣਗੇ।
ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਦੇ ਬੁਲਾਰੇ ਜੋਨਾਹ ਐਲਨ ਨੇ ਕਿਹਾ ਕਿ ਸ਼ਹਿਰ ਦੀ ਸਾਈਬਰ ਕਮਾਂਡ ਨੇ ਰਿਪੋਰਟ ਦਿੱਤੀ ਹੈ ਕਿ ਐਪ ਸ਼ਹਿਰ ਦੇ ਤਕਨਾਲੋਜੀ ਨੈੱਟਵਰਕ ਸੁਰੱਖਿਆ ਲਈ ਖਤਰਾ ਹੈ। ਦੱਸ ਦਈਏ ਕਿ ਅਮਰੀਕਾ ‘ਚ Tiktok ਦੇ 150 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਹਨ। ਅਤੇ ਇਹ ਐਪ ਚੀਨੀ ਤਕਨੀਕੀ ਕੰਪਨੀ ByteDance ਦੀ ਹੈ। ਸੁਰੱਖਿਆ ਕਾਰਨਾਂ ਕਰਕੇ ਇਸ ਐਪ ਨੂੰ ਕਈ ਥਾਵਾਂ ‘ਤੇ ਬੈਨ ਕਰ ਦਿੱਤਾ ਗਿਆ ਹੈ।
----------- Advertisement -----------
Tiktok ਐਪ ਹੁਣ ਨਿਊਯਾਰਕ ਸਿਟੀ ‘ਚ ਹੋਈ ਬੈਨ, ਜਾਣੋ ਕਾਰਨ
Published on
----------- Advertisement -----------
----------- Advertisement -----------












