April 25, 2026, 4:12 pm
----------- Advertisement -----------
HomeNewsLatest Newsਮੁੱਖ ਮੰਤਰੀ ਵੱਲੋਂ ਪੈਰਿਸ ਵਿਖੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਵਿੱਚ ਸੋਨ ਤਮਗਾ...

ਮੁੱਖ ਮੰਤਰੀ ਵੱਲੋਂ ਪੈਰਿਸ ਵਿਖੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੀਆਂ ਖਿਡਾਰਨਾਂ ਨੂੰ ਵਧਾਈ

Published on

----------- Advertisement -----------

ਚੰਡੀਗੜ੍ਹ, 19 ਅਗਸਤ, (ਬਲਜੀਤ ਮਰਵਾਹਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੈਰਿਸ ਵਿੱਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਲੜਕੀਆਂ ਦੀ ਟੀਮ ਨੂੰ ਵਧਾਈ ਦਿੱਤੀ। ਇੱਕ ਵਧਾਈ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਲੜਕੀਆਂ ਨੇ ਇਸ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਵਿਲੱਖਣ ਪ੍ਰਾਪਤੀ ਹਾਸਲ ਕਰਦਿਆਂ ਭਾਰਤੀ ਲੜਕੀਆਂ ਦੀ ਟੀਮ ਨੇ ਮੈਕਸੀਕੋ ਨੂੰ ਕੰਪਾਊਂਡ ਮਹਿਲਾ ਟੀਮ ਦੇ ਫ਼ਾਈਨਲ ਵਿੱਚ 234-233 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਸਿਰਜਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਲੜਕੀ ਪ੍ਰਨੀਤ ਕੌਰ ਤਿੰਨ ਮੈਂਬਰੀ ਟੀਮ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਹੋਰ ਵੀ ਗੌਰਵ ਗੱਲ ਹੈ ਕਿ ਇਸ ਲੜਕੀ ਨੇ ਕੋਚ ਸੁਰਿੰਦਰ ਸਿੰਘ ਰੰਧਾਵਾ ਪਾਸੋਂ ਸਿਖਲਾਈ ਲੈ ਕੇ ਟੀਮ ਨੂੰ ਜਿੱਤ ਹਾਸਲ ਕਰਨ ਵਿੱਚ ਆਪਣਾ ਯੋਗਦਾਨ ਪਾਇਆ।ਪਟਿਆਲਾ ਦੇ ਸੁਰਿੰਦਰ ਸਿੰਘ ਰੰਧਾਵਾ ਭਾਰਤੀ ਟੀਮ ਦੇ ਵੀ ਕੋਚ ਹਨ। ਭਗਵੰਤ ਸਿੰਘ ਮਾਨ ਨੇ ਦੇਸ਼ ਦਾ ਮਾਣ ਵਧਾਉਣ ਲਈ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਟੈਫੋਰਡਸ਼ਾਇਰ ਦੇ ਪਹਿਲੇ ਸਿੱਖ ਹਾਈ ਸ਼ੈਰਿਫ ਨੇ ਰਚਿਆ ਇਤਿਹਾਸ: ਚਰਚ ਵਿੱਚ ਗੂੰਜੇ ਗੁਰਬਾਣੀ ਦੇ ਸ਼ਬਦ, ਮਿਲਵਰਤਣ ਦੀ ਪੇਸ਼ ਕੀਤੀ ਮਿਸਾਲ

*ਸਟੈਫੋਰਡ, ਯੂਕੇ:*ਸਟੈਫੋਰਡਸ਼ਾਇਰ ਵਿੱਚ ਅੱਜ ਇੱਕ ਬੇਹੱਦ ਪ੍ਰਭਾਵਸ਼ਾਲੀ ਅਤੇ ਇਤਿਹਾਸਕ ਅਧਿਆਤਮਿਕ ਸੰਗਮ ਦੇਖਣ ਨੂੰ ਮਿਲਿਆ,...

‘ਆਪ’ ਆਗੂਆਂ ਦੇ ਘਰਾਂ ‘ਤੇ ਈਡੀ-ਸੀਬੀਆਈ ਦੀਆਂ ਰੇਡਾਂ ਕਰਵਾ ਕੇ ਅਮਿਤ ਸ਼ਾਹ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ: ਮੀਤ ਹੇਅਰ

ਚੰਡੀਗੜ੍ਹ 24 ਅਪ੍ਰੈਲ 2026:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸਾਂਸਦ ਗੁਰਮੀਤ...

ਅਮਿਤ ਸ਼ਾਹ ਦੇ ਪ੍ਰਭਾਵ ਹੇਠ ‘ਆਪ’ ਦੇ 7 ਸੰਸਦ ਮੈਂਬਰਾਂ ਦਾ ਪਾਰਟੀ ਬਦਲਣਾ ਪੰਜਾਬ ਅਤੇ ਇਸ ਦੇ 3 ਕਰੋੜ ਲੋਕਾਂ ਨਾਲ ਧੋਖਾ ਹੈ: ਹਰਪਾਲ...

*ਚੰਡੀਗੜ੍ਹ 24 ਅਪ੍ਰੈਲ 2026*:ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ...

 ਯੂਕੇ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਦੀ ਦਿੱਲੀ ਉਪ ਰਾਜਪਾਲ ਨਾਲ ਮੁਲਾਕਾਤ

ਯੂਨਾਈਟਿਡ ਕਿੰਗਡਮ (UK) ਦੀ ਸੀਨੀਅਰ ਸੰਸਦ ਮੈਂਬਰ *ਪ੍ਰੀਤ ਕੌਰ ਗਿੱਲ* ਨੇ ਆਪਣੀ ਭਾਰਤ ਫੇਰੀ...

ਸੱਤਾਂ ਸਾਂਸਦਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ, ਬੀਜੇਪੀ ਸਾਡੇ ਕੰਮਾਂ ਤੋਂ ਡਰੀ : ਸੀਐਮ ਭਗਵੰਤ ਮਾਨ

ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ ਆਮ ਆਦਮੀ ਪਾਰਟੀ ਦੇ 7 ਰਾਜਸਭਾ ਮੈਂਬਰਾਂ ਦੇ...

ਪੰਜਾਬ ’ਚ 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ! 15 ਮਈ ਤੋਂ ਘਰ-ਘਰ ਪਹੁੰਚਣਗੀਆਂ ਟੀਮਾਂ

ਪੰਜਾਬ ਵਿੱਚ ਮਰਦਮਸ਼ੁਮਾਰੀ ਨੂੰ ਲੈ ਕੇ ਵਿਭਾਗ ਨੇ ਕਮਰ ਕੱਸ ਲਈ ਹੈ। ਪਹਿਲੇ ਪੜਾਅ...

ਨਹੀਂ ਰੀਲੀਜ਼ ਹੋਵੇਗੀ ‘Lawrence of Punjab’, ਕੇਂਦਰ ਸਰਕਾਰ ਨੇ ਡਾਕੂਮੈਂਟਰੀ ਸੀਰੀਜ਼ ’ਤੇ ਲਗਾਈ ਰੋਕ

ਕੇਂਦਰ ਸਰਕਾਰ ਨੇ ਗੈਂਗਸਟਰ ਲਾਰੈਂਸ ਨਾਲ ਸਬੰਧਤ ਜੀਵਨ ਅਤੇ ਘਟਨਾਵਾਂ ‘ਤੇ ਆਧਾਰਿਤ ਵੈੱਬ ਸੀਰੀਜ਼ “ਲਾਰੈਂਸ...