ਸੂਜੀ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਪ੍ਰੋਟੀਨ, ਫਾਈਬਰ, ਆਇਰਨ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਸੀਂ ਕਈ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹੋ। ਇਹ ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ।
ਸੂਜੀ ਹੱਡੀਆਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ‘ਚ ਫਾਸਫੋਰਸ, ਜ਼ਿੰਕ ਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਨਰਵਸ ਸਿਸਟਮ ਲਈ ਜ਼ਰੂਰੀ ਹੁੰਦੇ ਹਨ। ਸੂਜੀ ਵਿੱਚ ਸੇਲੇਨੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਇਨਫੈਕਸ਼ਨ ਨੂੰ ਰੋਕਦਾ ਹੈ। ਇਸ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਦਿਲ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।
ਇਸ ਨਾਲ ਹੀ ਸੂਜੀ ਆਇਰਨ ਦਾ ਭਰਪੂਰ ਸਰੋਤ ਹੈ। ਇਹ ਸਰੀਰ ਵਿੱਚ ਅਨੀਮੀਆ ਨੂੰ ਦੂਰ ਕਰਦੀ ਹੈ। ਅਨੀਮੀਆ ਦੇ ਮਰੀਜ਼ਾਂ ਲਈ ਆਇਰਨ ਭਰਪੂਰ ਖੁਰਾਕ ਬਹੁਤ ਜ਼ਰੂਰੀ ਹੈ। ਅਨੀਮੀਆ ਨੂੰ ਦੂਰ ਕਰਨ ਲਈ ਤੁਸੀਂ ਸੂਜੀ ਦੀ ਬਣੀ ਡਿਸ਼ ਖਾ ਸਕਦੇ ਹੋ। ਜੇਕਰ ਤੁਸੀਂ ਮਠਿਆਈਆਂ ਖਾਣ ਦੇ ਸ਼ੌਕੀਨ ਹੋ ਤਾਂ ਸੂਜੀ ਦਾ ਹਲਵਾ, ਖੀਰ, ਬਰਫੀ ਆਦਿ ਬਣਾ ਸਕਦੇ ਹੋ। ਇਸ ਦਾ ਮਸਾਲਾ ਡੋਸਾ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਭਰਪੂਰ ਹੁੰਦਾ ਹੈ।












