ਦਿੱਲੀ ਦੀ ਇਕ ਅਦਾਲਤ ਨੇ ਕ੍ਰਿਕਟਰ ਸ਼ਿਖਰ ਧਵਨ ਨੂੰ ਆਇਸ਼ਾ ਮੁਖਰਜੀ ਤੋਂ ਤਲਾਕ ਦੀ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਸਵੀਕਾਰ ਕੀਤਾ ਕਿ ਆਇਸ਼ਾ ਨੇ ਸ਼ਿਖਰ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਸੀ। ਅਦਾਲਤ ਨੇ ਤਲਾਕ ਦੀ ਪਟੀਸ਼ਨ ‘ਚ ਧਵਨ ਦੇ ਦੋਸ਼ਾਂ ਨੂੰ ਇਸ ਆਧਾਰ ‘ਤੇ ਮਨਜ਼ੂਰ ਕਰ ਲਿਆ ਕਿ ਆਇਸ਼ਾ ਨੇ ਜਾਂ ਤਾਂ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਜਾਂ ਆਪਣਾ ਬਚਾਅ ਕਰਨ ‘ਚ ਅਸਫਲ ਰਹੀ। ਧਵਨ ਆਇਸ਼ਾ ਤੋਂ ਦਸ ਸਾਲ ਛੋਟੇ ਹਨ।
ਜੱਜ ਹਰੀਸ਼ ਕੁਮਾਰ ਨੇ ਮੰਨਿਆ ਕਿ ਆਇਸ਼ਾ ਨੇ ਧਵਨ ਨੂੰ ਇਕ ਸਾਲ ਤੱਕ ਆਪਣੇ ਬੇਟੇ ਤੋਂ ਦੂਰ ਰੱਖ ਕੇ ਮਾਨਸਿਕ ਤਣਾਅ ਝੱਲਣ ਲਈ ਮਜਬੂਰ ਕੀਤਾ। ਹਾਲਾਂਕਿ ਅਦਾਲਤ ਨੇ ਬੇਟੇ ਦੀ ਸਥਾਈ ਕਸਟੱਡੀ ਬਾਰੇ ਕੋਈ ਫੈਸਲਾ ਨਹੀਂ ਦਿੱਤਾ। ਧਵਨ ਭਾਰਤ ਅਤੇ ਆਸਟ੍ਰੇਲੀਆ ‘ਚ ਆਪਣੇ ਬੇਟੇ ਨਾਲ ਕਾਫੀ ਸਮਾਂ ਬਿਤਾ ਸਕਦੇ ਹਨ। ਉਹ ਉਸ ਨਾਲ ਵੀਡੀਓ ਕਾਲ ‘ਤੇ ਗੱਲ ਵੀ ਕਰ ਸਕਦੇ ਹਨ।
ਅਦਾਲਤ ਨੇ ਕਿਹਾ, ਪਟੀਸ਼ਨਕਰਤਾ ਮਸ਼ਹੂਰ ਅੰਤਰਰਾਸ਼ਟਰੀ ਖਿਡਾਰੀ ਦੇਸ਼ ਦਾ ਮਾਣ ਹੈ। ਜੇਕਰ ਉਹ ਭਾਰਤ ਸਰਕਾਰ ਤੋਂ ਮਦਦ ਮੰਗਦੇ ਹਨ ਤਾਂ ਬੇਟੇ ਦੀ ਕਸਟੱਡੀ ਜਾਂ ਮੁਲਾਕਾਤ ਦੇ ਅਧਿਕਾਰਾਂ ‘ਤੇ ਆਸਟ੍ਰੇਲੀਆ ਸਰਕਾਰ ਤੋਂ ਮਦਦ ਲੈਣ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।
----------- Advertisement -----------
ਕ੍ਰਿਕਟਰ ਸ਼ਿਖਰ ਧਵਨ ਦਾ ਪਤਨੀ ਆਇਸ਼ਾ ਮੁਖਰਜੀ ਨਾਲ ਹੋਇਆ ਤਲਾਕ
Published on
----------- Advertisement -----------
----------- Advertisement -----------












