June 26, 2026, 2:27 am
----------- Advertisement -----------
HomeNewsLatest Newsਇੰਤਜ਼ਾਰ ਹੋਇਆ ਖਤਮ! ਆਖਰਕਾਰ ਮਿਲ ਹੀ ਗਿਆ 5 ਲੱਖ ਰੁਪਏ ਦੀ ਲਾਟਰੀ...

ਇੰਤਜ਼ਾਰ ਹੋਇਆ ਖਤਮ! ਆਖਰਕਾਰ ਮਿਲ ਹੀ ਗਿਆ 5 ਲੱਖ ਰੁਪਏ ਦੀ ਲਾਟਰੀ ਦਾ ਜੇਤੂ

Published on

----------- Advertisement -----------

ਫਾਜ਼ਿਲਕਾ ‘ਚ ਇਕ ਵਿਅਕਤੀ ਨੇ 5 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ। ਦੱਸ ਦਈਏ ਕਿ ਲਾਟਰੀ ਜਿੱਤਣ ਤੋਂ ਬਾਅਦ ਇਹ ਵਿਅਕਤੀ ਲਾਪਤਾ ਸੀ ਹੁਣ ਆਖਿਰਕਾਰ ਉਸ ਦਾ ਪਤਾ ਲੱਗ ਗਿਆ ਹੈ। ਦਰਅਸਲ ਇਸ ਲਾਟਰੀ ਦਾ ਡਰਾਅ 1 ਅਕਤੂਬਰ ਨੂੰ ਕੱਢਿਆ ਗਿਆ ਸੀ ਪਰ ਡਰਾਅ ਦੇ ਜੇਤੂ ਦਾ ਪਤਾ ਨਹੀਂ ਲੱਗ ਸਕਿਆ ਸੀ। ਲਾਟਰੀ ਵਿਕਰੇਤਾ ਦੁਆਰਾ ਡਰਾਅ ਦੇ ਜੇਤੂ ਦੀ ਭਾਲ ਕਰਨ ਤੋਂ ਬਾਅਦ, ਲਾਟਰੀ ਦੇ ਵਿਜੇਤਾ ਨੂੰ ਹੁਣ ਲੱਭ ਲਿਆ ਗਿਆ ਹੈ।
ਇਸ ਮੌਕੇ ਲਾਟਰੀ ਵਿਕਰੇਤਾ ਬੌਬੀ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਲਾਟਰੀ ਦਾ ਤੀਜਾ ਇਨਾਮ ਜਿੱਤਿਆ ਗਿਆ ਹੈ। ਟਿਕਟ ਖਰੀਦਦੇ ਸਮੇਂ ਵਿਅਕਤੀ ਨੇ ਆਪਣਾ ਨਾਮ ਅਤੇ ਪਤਾ ਨੋਟ ਨਹੀਂ ਕਰਵਾਇਆ ਸੀ। ਜਿਸ ਕਾਰਨ ਡਰਾਅ ਨਿਕਲਣ ਤੋਂ ਬਾਅਦ ਤੋਂ ਹੀ ਉਸ ਦੀ ਭਾਲ ਕੀਤੀ ਜਾ ਰਹੀ ਸੀ। ਮੀਡੀਆ ‘ਚ ਖਬਰ ਆਉਣ ਤੋਂ ਬਾਅਦ ਆਖਰਕਾਰ ਉਕਤ ਵਿਅਕਤੀ ਲਾਟਰੀ ਟਿਕਟ ਲੈ ਕੇ ਉਸ ਕੋਲ ਪਹੁੰਚ ਗਿਆ।
ਲਾਟਰੀ ਜੇਤੂ ਨੇ ਦੱਸਿਆ ਕਿ ਉਸਦਾ ਨਾਮ ਸ਼ਿੰਦਰਪਾਲ ਹੈ ਅਤੇ ਉਹ ਫਾਜ਼ਿਲਕਾ ਦੇ ਪਿੰਡ ਜੱਟਾਂਵਾਲੀ ਦਾ ਰਹਿਣ ਵਾਲਾ ਹੈ। ਉਹ ਮਜ਼ਦੂਰੀ ਕਰਦਾ ਹੈ ਅਤੇ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਇਸ ਤੋਂ ਬਾਅਦ ਜਦੋਂ ਉਸ ਨੂੰ ਆਪਣੀ ਲਾਟਰੀ ਦੇ ਨਤੀਜੇ ਬਾਰੇ ਪਤਾ ਲੱਗਾ ਤਾਂ ਉਹ ਆਪਣਾ ਇਨਾਮ ਲੈਣ ਲਈ ਦੁਕਾਨ ‘ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਇਸ 5 ਲੱਖ ਰੁਪਏ ਵਿੱਚੋਂ ਉਹ 2 ਲੱਖ ਰੁਪਏ ਦਾ ਕਰਜ਼ਾ ਵਾਪਸ ਕਰ ਦੇਵੇਗਾ ਅਤੇ ਬਾਕੀ ਦੀ ਵਰਤੋਂ ਘਰੇਲੂ ਕੰਮਾਂ ਲਈ ਕਰੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਐੱਸ.ਏ.ਐੱਸ. ਨਗਰ (ਮੋਹਾਲੀ); 25 ਜੂਨ 2026:ਸੰਗਠਿਤ ਅਪਰਾਧ ਅਤੇ ਗੈਂਗ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ...

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ...

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪਟਿਆਲਾ ‘ਚ ਫ਼ੌਜੀ ਨੇ ਪਤਨੀ ਨੂੰ ਕਾਰ ‘ਚ ਬਿਠਾ ਕੇ ਭਾਖੜਾ ਨਹਿਰ ‘ਚ ਸੁੱਟਿਆ, ਪਤਨੀ ਦੀ ਮੌਤ

ਪੰਜਾਬ ਦੇ ਪਟਿਆਲਾ ਵਿੱਚ ਇੱਕ ਫ਼ੌਜੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕੀਤੇ ਜਾਣ...

ਪੁਲਿਸ ਕਸਟਡੀ ‘ਚੋਂ ਮੁਲਜ਼ਮ ਫਰਾਰ, ਭਾਲ ਲਈ CCTV ਖੰਗਾਲ ਰਹੀ ਪੁਲਿਸ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਰਮਜ਼ ਐਕਟ ਤਹਿਤ...

ਵੈਨੇਜ਼ੁਏਲਾ ‘ਚ 7.2 ਤੇ 7.5 ਤੀਬਰਤਾ ਦੇ ਆਏ ਦੋ ਭੂਚਾਲ, ਹਜ਼ਾਰਾਂ ਮੌਤਾਂ ਦਾ ਖਦਸ਼ਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਵੈਨੇਜ਼ੁਏਲਾ ਵਿੱਚ ਕੁਦਰਤ ਨੇ ਤਬਾਹੀ ਮਚਾ ਦਿੱਤੀ ਹੈ। ਲਗਾਤਾਰ ਦੋ ਜ਼ਬਰਦਸਤ ਭੂਚਾਲਾਂ ਨੇ ਭਾਰੀ...