ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਅੱਜ ਯਾਨੀ ਕਿ ਸੋਮਵਾਰ ਨੂੰ ਬੇਅਦਬੀ ਦੀ ਘਟਨਾ ਸਾਹਮਣੇ ਆਈਂ ਹੈ ਪਟਿਆਲਾ ਦੇ ਮਸ਼ਹੂਰ ਕਾਲੀ ਮਾਤਾ ਦੇ ਮੰਦਰ ‘ਚ ਇੱਕ ਨੌਜਵਾਨ ਨੇ ਕਾਲੀ ਮਾਤਾ ਮੰਦਰ ਵਿੱਚ ਸਥਾਪਿਤ ਕਾਲੀ ਮਾਤਾ ਦੇ ਆਸਨ ਤੇ ਚੜ੍ਹ ਬੇਅਦਬੀ ਕੀਤੀ ਹੈ। ਜਿਸ ਉਪਰੰਤ ਨੌਜਵਾਨ ਨੂੰ ਫੜ ਕੇ ਕੁੱਟਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਸਮੇਂ ਇਕ ਨੌਜਵਾਨ ਮੰਦਰ ‘ਚ ਆ ਕੇ ਮਾਤਾ ਰਾਣੀ ਦੀ ਮੂਰਤੀ ਅੱਗੇ ਮੱਥਾ ਟੇਕਦਾ ਹੈ ਅਤੇ ਬਾਅਦ ਉਹ ਗੋਲਕ ‘ਤੇ ਪੈਰ ਰੱਖ ਕੇ ਮਾਤਾ ਰਾਣੀ ਦੇ ਆਸਣ ‘ਤੇ ਜਾ ਕੇ ਮੂਰਤੀ ਨੂੰ ਗਲੇ ਲਗਾ ਲਿਆਲੈਂਦਾ ਹੈ। ਘਟਨਾ ਤੋਂ ਬਾਅਦ ਨੌਜਵਾਨ ਨੂੰ ਉੱਥੇ ਮੌਜੂਦ ਲੋਕਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕਾਫੀ ਹੰਗਾਮਾ ਵੀ ਕੀਤਾ ਗਿਆ।
ਬੇਅਦਬੀ ਦੀ ਘਟਨਾ ਤੋਂ ਬਾਅਦ ਮੰਦਰ ਦੇ ਬਾਹਰ ਲੋਕਾਂ ਵੱਲੋਂ ਧਰਨਾ ਸ਼ੁਰੂ ਹੋ ਗਿਆ ਹੈ ਅਤੇ ਮੰਦਰ ਦੇ ਬਾਹਰ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਥਾਣਾ ਕੋਤਵਾਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਪਟਿਆਲਾ ਦੇ ਮਸ਼ਹੂਰ ਕਾਲੀ ਮਾਤਾ ਮੰਦਰ ਵਿੱਚ ਨੌਜਵਾਨ ਵੱਲੋਂ ਕੀਤੀ ਗਈ ਬੇਅਦਬੀ
Published on
----------- Advertisement -----------
----------- Advertisement -----------












